ADVERTISEMENTs

ਸਾਬਕਾ ਬ੍ਰਿਟਿਸ਼ ਪੀ.ਐਮ. ਰਿਸ਼ੀ ਸੁਨਕ ਅਤੇ ਅਕਸ਼ਤਾ ਮੂਰਤੀ ਨੇ ਨਵਾਂ ਚੈਰਿਟੀ ਪ੍ਰੋਜੈਕਟ’ ਕੀਤਾ ਸ਼ੁਰੂ

ਚੈਰਿਟੀ ਦੀ ਪਹਿਲੀ ਪਹਿਲਕਦਮੀ ਦੇਸ਼ 'ਚ ਨਿਊਮਰੇਸੀ ਸਕਿਲਜ਼ ਦਾ ਮੁਲਾਂਕਣ ਕਰਨ ਲਈ ਇੱਕ ਰਾਸ਼ਟਰੀ ਸਰਵੇਖਣ ਹੈ

ਸਾਬਕਾ ਬ੍ਰਿਟਿਸ਼ ਪੀ.ਐਮ. ਰਿਸ਼ੀ ਸੁਨਕ / ਰਿਚਮੰਡ ਪ੍ਰੋਜੈਕਟ

ਸਾਬਕਾ ਯੂਕੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਸਦੀ ਪਤਨੀ ਅਕਸ਼ਤਾ ਮੂਰਤੀ ਨੇ ਇੱਕ ਨਵਾਂ ਚੈਰਿਟੀ ਪ੍ਰੋਜੈਕਟ "ਦ ਰਿਚਮੰਡ ਪ੍ਰੋਜੈਕਟ" ਦੀ ਸ਼ੁਰੂਆਤ ਕੀਤੀ ਹੈ, ਜਿਸਦਾ ਉਦੇਸ਼ ਦੇਸ਼ ਭਰ ਵਿੱਚ ਨਿਊਮਰੇਸੀ ਸਕਿਲਜ਼ ਨੂੰ ਸੁਧਾਰਨਾ ਹੈ।

ਇਹ ਚੈਰਿਟੀ, ਜੋ ਉਨ੍ਹਾਂ ਦੇ ਨਾਰਥ ਯਾਰਕਸ਼ਾਇਰ ਦੇ ਘਰੇਲੂ ਹਲਕੇ ਦੇ ਨਾਮ ‘ਤੇ ਰੱਖੀ ਗਈ ਹੈ। ਇਸ ਦਾ ਮੁੱਖ ਧਿਆਨ ਸਾਰੇ ਉਮਰ ਦੇ ਵਰਗਾਂ ਅਤੇ ਰੋਜ਼ਾਨਾ ਦੇ ਕੰਮਾਂ, ਜਿਵੇਂ ਕਿ ਸਕੂਲਾਂ ਤੋਂ ਲੈ ਕੇ ਕੰਮ ਵਾਲੀਆਂ ਥਾਵਾਂ ਤੱਕ, ਵਿੱਚ ਲੋਕਾਂ ਦਾ ਨੰਬਰਜ਼ ਪ੍ਰਤੀ ਵਿਸ਼ਵਾਸ ਵਧਾਉਣ 'ਤੇ ਹੋਵੇਗਾ।

ਐਕਸ ‘ਤੇ ਐਲਾਨ ਕਰਦਿਆਂ, ਸੁਨਕ ਨੇ ਕਿਹਾ ਕਿ ਬਹੁਤ ਸਾਰੇ ਲੋਕ ਜ਼ਿੰਦਗੀ ਵਿੱਚ “ਅੰਕਾਂ ਦੇ ਡਰ” ਕਾਰਨ ਪਿੱਛੇ ਰਹਿ ਜਾਂਦੇ ਹਨ। ਉਹਨਾਂ ਨੇ ਦੱਸਿਆ ਕਿ ਇਹ ਪ੍ਰੋਜੈਕਟ ਯੂਕੇ ਦੇ ਇਤਿਹਾਸ ਵਿੱਚ ਲੋਕਾਂ ਦੀ ਨਿਊਮਰੇਸੀ ਪ੍ਰਤੀ ਸੋਚ ਬਾਰੇ ਸਭ ਤੋਂ ਵੱਡਾ ਅਧਿਐਨ ਹੋਵੇਗਾ।

"ਰਿਚਮੰਡ ਪ੍ਰੋਜੈਕਟ" ਇੱਕ ਰਾਸ਼ਟਰੀ ਸਰਵੇਖਣ ਨਾਲ ਸ਼ੁਰੂ ਹੋਵੇਗਾ ਜੋ ਜਨਤਾ ਦੀਆਂ ਨਿਊਮਰੇਸੀ ਪ੍ਰਤੀ ਧਾਰਣਾਵਾਂ ਨੂੰ ਸਮਝੇਗਾ। ਸੰਸਥਾਪਕਾਂ ਦਾ ਕਹਿਣਾ ਹੈ ਕਿ ਡਾਊਨਿੰਗ ਸਟ੍ਰੀਟ ਵਿੱਚ ਰਹਿੰਦੇ ਸਮੇਂ ਸਿੱਖਿਆ ਉਨ੍ਹਾਂ ਦੀ ਪ੍ਰਾਇਰਿਟੀ ਸੀ ਅਤੇ ਇਹ ਨਵੇਂ ਪ੍ਰੋਜੈਕਟ ਵਿੱਚ ਵੀ ਕੇਂਦਰ ਵਿੱਚ ਰਹੇਗੀ।

ਦੋਵਾਂ ਨੇ ਕਿਹਾ: “ਸਿੱਖਿਆ ਜ਼ਿੰਦਗੀਆਂ ਬਦਲਣ ਲਈ ਸਭ ਤੋਂ ਤਾਕਤਵਰ ਹਥਿਆਰ ਹੈ। ਇਸੇ ਲਈ ਇਹ ਡਾਊਨਿੰਗ ਸਟ੍ਰੀਟ ਵਿੱਚ ਸਾਡੇ ਲਈ ਪ੍ਰਾਇਰਿਟੀ ਸੀ ਅਤੇ ਹੁਣੀ ਹੀ ਅਸੀਂ "ਦ ਰਿਚਮੰਡ ਪ੍ਰੋਜੈਕਟ" ਸ਼ੁਰੂ ਕੀਤਾ ਹੈ।”

ਉਨ੍ਹਾਂ ਦਾ ਮੰਨਣਾ ਹੈ ਕਿ ਨੰਬਰਜ਼ ਨਾਲ ਵਧੀਆ ਵਿਸ਼ਵਾਸ ਲੋਕਾਂ ਨੂੰ ਰੋਜ਼ਾਨਾ ਫ਼ੈਸਲੇ ਲੈਣ—ਜਿਵੇਂ ਕਿ ਖਰੀਦਦਾਰੀ ਤੋਂ ਲੈ ਕੇ ਮੋਰਟਗੇਜ ਤੱਕ—ਵਿੱਚ ਮਦਦਗਾਰ ਹੋ ਸਕਦਾ ਹੈ ਅਤੇ ਆਖਿਰਕਾਰ ਵੱਡੀ ਸਮਾਜਿਕ ਮੋਬਿਲਿਟੀ ਵਿੱਚ ਯੋਗਦਾਨ ਪਾ ਸਕਦਾ ਹੈ। 

ਚੈਰਿਟੀ ਨੇ ਆਪਣੇ ਕੰਮਕਾਜ ਦੀ ਦੇਖਭਾਲ ਲਈ ਪਹਿਲਾਂ ਹੀ ਸੀਨੀਅਰ ਲੀਡਰਸ਼ਿਪ ਨਿਯੁਕਤ ਕਰ ਲਈ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video