ਪ੍ਰਤਿਨਿਧੀ ਰੋ ਖੰਨਾ (ਡੈਮੋਕ੍ਰੈਟ-ਕੈਲੀਫੋਰਨੀਆ) ਨੇ ਡਿਪਾਰਟਮੈਂਟ ਆਫ਼ ਜਸਟਿਸ (DOJ) ‘ਤੇ ਜੈਫਰੀ ਐਪਸਟੀਨ ਸਬੰਧੀ ਮਹੱਤਵਪੂਰਨ ਜਾਣਕਾਰੀ ਰੋਕਣ ਦਾ ਦੋਸ਼ ਲਗਾਇਆ ਹੈ ਅਤੇ ਪੂਰੀ ਜਾਣਕਾਰੀ ਨੂੰ ਲਾਜ਼ਮੀ ਬਣਾਉਣ ਲਈ ਤੁਰੰਤ ਐਪਸਟੀਨ ਫਾਈਲਜ਼ ਟ੍ਰਾਂਸਪੇਰੈਂਸੀ ਐਕਟ ਨੂੰ ਪਾਸ ਕਰਨ ਦੀ ਮੰਗ ਕੀਤੀ ਹੈ।
ਖੰਨਾ, ਜੋ ਹਾਊਸ ਕਮੇਟੀ ਆਨ ਓਵਰਸਾਈਟ ਐਂਡ ਗਵਰਨਮੈਂਟ ਰੀਫਾਰਮ ਦੇ ਮੈਂਬਰ ਹਨ, ਉਨ੍ਹਾਂ ਨੇ ਕਿਹਾ ਕਿ ਡੀਓਜੇ ਨੇ ਕਮੇਟੀ ਵੱਲੋਂ ਮੰਗੇ ਗਏ ਦਸਤਾਵੇਜ਼ਾਂ ਵਿੱਚੋਂ ਸਿਰਫ਼ ਇੱਕ ਛੋਟਾ ਹਿੱਸਾ ਹੀ ਮੁਹੱਈਆ ਕਰਵਾਇਆ ਹੈ। ਉਨ੍ਹਾਂ ਦੇ ਬਿਆਨ ਅਨੁਸਾਰ “ਓਵਰਸਾਈਟ ਕਮੇਟੀ ਨੂੰ ਦਿੱਤੇ ਦਸਤਾਵੇਜ਼ਾਂ ਵਿੱਚੋਂ ਸਿਰਫ਼ 3 ਪ੍ਰਤੀਸ਼ਤ ਨਵੇਂ ਹਨ। ਬਾਕੀ ਪਹਿਲਾਂ ਹੀ ਜਨਤਕ ਹਨ। ਕੁੱਲ ਫਾਈਲਾਂ ਦਾ 1% ਤੋਂ ਵੀ ਘੱਟ ਜਾਰੀ ਕੀਤਾ ਗਿਆ ਹੈ। ਡੀਓਜੇ ਜਾਣ ਬੁੱਝ ਕੇ ਰੁਕਾਵਟ ਪਾ ਰਿਹਾ ਹੈ। ਪੀੜਤਾਂ ਨੂੰ ਇਨਸਾਫ਼ ਅਤੇ ਜਨਤਾ ਨੂੰ ਪਾਰਦਰਸ਼ਤਾ ਮਿਲਣੀ ਚਾਹੀਦੀ ਹੈ। ਕਾਂਗਰਸ ਨੂੰ ਮੇਰਾ ਬਿੱਲ ਜੋ ਕਿ ਪ੍ਰਤੀਨਿਧੀ ਥਾਮਸ ਮੈਸੀ ਨਾਲ ਮਿਲ ਕੇ ਬਣਾਇਆ ਗਿਆ ਹੈ, ਐਪਸਟੀਨ ਫਾਈਲਜ਼ ਟ੍ਰਾਂਸਪੇਰੈਂਸੀ ਐਕਟ ਪਾਸ ਕਰਨਾ ਚਾਹੀਦਾ ਹੈ ਤਾਂ ਜੋ ਪੂਰੀਆਂ ਫਾਈਲਾਂ ਜਾਰੀ ਕੀਤੀਆਂ ਜਾਣ।”
ਪ੍ਰਤੀਨਿਧੀ ਸੁਹਾਸ ਸੁਬਰਾਮਨੀਅਮ (ਡੈਮੋਕ੍ਰੈਟ-ਵਰਜੀਨੀਆ) ਨੇ ਵੀ ਡੀਓਜੇ ਦੀ ਕਾਰਵਾਈ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਐਕਸ ‘ਤੇ ਲਿਖਿਆ, "ਕੁਝ ਐਪਸਟੀਨ ਫਾਈਲਾਂ ਦੇ 'ਜਾਰੀ' ਹੋਣ ਨਾਲ ਧੋਖਾ ਨਾ ਖਾਓ, ਇਹ ਪ੍ਰਸ਼ਾਸਨ ਵਾਅਦੇ ਅਨੁਸਾਰ ਪੂਰੀਆਂ ਫਾਈਲਾਂ ਜਾਰੀ ਨਹੀਂ ਕਰ ਰਿਹਾ, ਅਤੇ ਹਮੇਸ਼ਾਂ ਦੀ ਤਰ੍ਹਾਂ ਹਾਊਸ ਰਿਪਬਲਿਕਨ ਵੀ ਉਨ੍ਹਾਂ ਨੂੰ ਜਵਾਬਦੇਹ ਨਹੀਂ ਠਹਿਰਾ ਰਹੇ।”
ਡੀਓਜੇ ਵੱਲੋਂ ਜਾਰੀ ਕੀਤੇ ਪਹਿਲੇ ਦਸਤਾਵੇਜ਼ਾਂ ਦੇ ਬੈਚ (ਲਗਭਗ 33,000 ਸਫ਼ੇ) ਵਿੱਚ ਵੱਡੇ ਪੱਧਰ ‘ਤੇ ਕਟੌਤੀ ਕੀਤੀ ਗਈ ਸੀ, ਜਿਸ ਵਿੱਚ ਐਪਸਟੀਨ ਦੀ ਜੇਲ੍ਹ ਵਿੱਚ ਮੌਤ ਦੀ ਰਾਤ ਦੀ ਪਹਿਲਾਂ ਹੀ ਉਪਲਬਧ ਫੁਟੇਜ, ਅਦਾਲਤੀ ਦਸਤਾਵੇਜ਼, ਅਤੇ ਡੀਓਜੇ ਦੀਆਂ ਅੰਦਰੂਨੀ ਚਿੱਠੀਆਂ ਸ਼ਾਮਲ ਸਨ। ਡੈਮੋਕ੍ਰੈਟਸ ਦਾ ਕਹਿਣਾ ਹੈ ਕਿ ਇਹ ਖੁਲਾਸੇ ਲੋੜ ਤੋਂ ਬਹੁਤ ਘੱਟ ਹਨ।
ਖੰਨਾ ਨੇ ਐਪਸਟੀਨ ਦੀ ਮਸ਼ਹੂਰ “ਬਰਥਡੇ ਬੁੱਕ” ਤੱਕ ਪਹੁੰਚ ਦੀ ਵੀ ਮੰਗ ਕੀਤੀ ਹੈ, ਜਿਸ ਵਿੱਚ ਪ੍ਰਭਾਵਸ਼ਾਲੀ ਹਸਤੀਆਂ ਦੇ ਨੋਟਸ ਹੋਣ ਦੀ ਸੰਭਾਵਨਾ ਹੈ। ਖੰਨਾ ਅਤੇ ਮੈਸੀ 3 ਸਤੰਬਰ ਨੂੰ ਹਾਊਸ ਟਰਾਇਐਂਗਲ ‘ਤੇ ਪ੍ਰੈਸ ਕਾਨਫਰੰਸ ਕਰਨਗੇ, ਜਿਸ ਵਿੱਚ ਐਪਸਟੀਨ ਅਤੇ ਮੈਕਸਵੈਲ ਦੇ ਸ਼ੋਸ਼ਣ ਦੇ ਪੀੜਤ ਅਤੇ ਉਨ੍ਹਾਂ ਦੇ ਵਕੀਲ ਬ੍ਰੈਡ ਐਡਵਰਡਜ਼ ਅਤੇ ਬ੍ਰਿਟਨੀ ਹੈਂਡਰਸਨ ਸ਼ਾਮਲ ਹੋਣਗੇ। ਕਈ ਪੀੜਤਾਂ ਦੇ ਪਹਿਲੀ ਵਾਰ ਜਨਤਕ ਤੌਰ ‘ਤੇ ਬੋਲਣ ਦੀ ਉਮੀਦ ਹੈ।
Comments
Start the conversation
Become a member of New India Abroad to start commenting.
Sign Up Now
Already have an account? Login