ਬੀਤੇ ਦਿਨੀਂ ਬਰਤਾਨੀਆ ਦੇ ਲੰਡਨ ਸ਼ਹਿਰ ’ਚ ਲਾਪਤਾ ਹੋਏ ਪੰਜਾਬੀ ਸਿੱਖ ਨੌਜਵਾਨ ਗੁਰਆਸ਼ਮਨ ਸਿੰਘ ਭਾਟੀਆ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਭਾਟੀਆ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਮਾਡਲ ਟਾਊਨ ਦਾ ਰਹਿਣ ਵਾਲਾ ਸੀ ਜੋ 15 ਦਸੰਬਰ ਤੋਂ ਹੀ ਲਾਪਤਾ ਚੱਲ ਰਿਹਾ ਸੀ ਜਿਸ ਦੀ ਭਾਲ ਵੀ ਕੀਤੀ ਜਾ ਰਹੀ ਸੀ। ਪਰ ਹੁਣ ਮੌਤ ਦੀ ਖ਼ਬਰ ਸਾਹਮਣੇ ਆਉਣ ਨਾਲ ਪਰਿਵਾਰ ਨੂੰ ਗਹਿਰੀ ਸੱਟ ਵੱਜੀ ਹੈ।
ਪਰਿਵਾਰ ਦੇ ਕਰੀਬੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੀਐਸ ਭਾਟੀਆ ਦੀ ਲੰਡਨ ਦੀ ਨਹਿਰ ’ਚੋਂ ਲਾਸ਼ ਮਿਲੀ ਹੈ। ਉਸਦੇ ਪਿਤਾ ਬੀਤੇ ਦਿਨ ਹੀ ਲੰਡਨ ਦੇ ਲਈ ਰਵਾਨਾ ਹੋ ਗਏ ਹਨ। ਫਿਲਹਾਲ ਪਰਿਵਾਰ ਵੱਲੋਂ ਇਸ ਮਾਮਲੇ ’ਚ ਕੋਈ ਵੀ ਗੱਲਬਾਤ ਨਹੀਂ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ 15 ਦਸੰਬਰ ਨੂੰ ਗੁਰਆਸ਼ਮਨ ਸਿੰਘ ਦਾ ਜਨਮ ਦਿਨ ਸੀ, ਜਿਸ ਦੇ ਜਸ਼ਨ ਤੋਂ ਬਾਅਦ ਸਾਰੇ ਦੋਸਤ ਰਾਤ ਨੂੰ ਆਪੋ-ਆਪਣੇ ਘਰਾਂ ਨੂੰ ਚਲੇ ਗਏ। ਜਿਸ ਤੋਂ ਬਾਅਦ ਗੁਰਸ਼ਮਨ ਲਾਪਤਾ ਸੀ। ਗੁਰਸ਼ਮਨ ਦੀ ਮੌਤ ਦੀ ਸੂਚਨਾ ਸੋਮਵਾਰ ਰਾਤ ਨੂੰ ਮਿਲੀ।
ਭਾਟੀਆ ਪਿਛਲੇ ਸਾਲ ਦਸੰਬਰ ਵਿੱਚ ਹੀ ਲੰਡਨ ਗਏ ਸਨ। ਉਸਨੇ ਲੰਡਨ ਵਿੱਚ ਲੌਫਬਰੋ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਉਹ ਲੌਫਬਰੋ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ। ਭਾਟੀਆ ਦੇ ਵਿਦੇਸ਼ ਵਿਚਲੇ ਦੋਸਤ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ।
ਟਾਇਮਸ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਬੁੱਧਵਾਰ ਰਾਤ ਨੂੰ ਗੁਰਆਸ਼ਮਨ ਸਿੰਘ ਦੀ ਮ੍ਰਿਤਕ ਦੇਹ ਕੈਨਰੀ ਵਾਰਫ ਦੀ ਸਾਊਥ ਕੁਏਯ ਵਿੱਚੋਂ ਪੁਲਿਸ ਦੇ ਗੋਤਾਖੋਰਾਂ ਨੇ ਲੱਭੀ।
ਗੁਰਆਸ਼ਮਨ ਦੀ ਰਿਸ਼ਤੇਦਾਰ ਆਈਰੇਨ ਦੀਪ ਬ੍ਰਾਊਨ ਮੁਤਾਬਕ 15 ਦਸੰਬਰ ਨੂੰ ਜਨਮ ਦਿਨ ਮਨਾਉਣ ਉਪਰੰਤ ਉਹ ਤੜਕੇ 4 ਵਜੇ ਤੱਕ ਸ਼ਹਿਰ ਵਿੱਚ ਘੁੰਮਦਾ ਨਜ਼ਰ ਆਇਆ ਅਤੇ ਉਸ ਨੇ ਭਾਰਤ ਵਿੱਚ ਆਪਣੇ ਪਿਤਾ ਨਾਲ ਵੀ ਗੱਲ ਕੀਤੀ। ਉਹ ਪਾਣੀ ਵੱਲ ਘੁੰਮਣ ਗਿਆ ਤੇ ਵਿੱਚ ਡਿੱਗ ਗਿਆ, ਬ੍ਰਾਊਨ ਨੇ ਟੀਓਆਈ ਦੀ ਰਿਪੋਰਟ ਮੁਤਾਬਕ ਕਿਹਾ।
ਮੈਟਰੋਪੋਲੀਟਨ ਪੁਲਿਸ ਤੋਂ ਡਿਟੈਕਟਿਵ ਚੀਫ ਸੁਪਰਡੈਂਟ ਜੇਮਸ ਕੌਨਵੇਅ ਨੇ ਕਿਹਾ, “ਗੁਰਆਸ਼ਮਨ ਦੀ ਮੌਤ ਨੂੰ ਅਣਕਿਆਸਿਆ ਮੰਨਿਆ ਜਾ ਰਿਹਾ ਹੈ ਅਤੇ ਕੋਈ ਵੀ ਸ਼ੱਕ ਵੀ ਗੱਲ ਸਾਹਮਣੇ ਨਹੀਂ ਆਈ। ਅਸੀਂ ਯਕੀਨੀ ਬਣਾਵਾਂਗੇ ਕਿ ਸਾਡੀ ਜਾਂਚ ਸਮੁੱਚੇ ਰੂਪ ਵਿੱਚ ਮੁਕੰਮਲ ਹੋਵੇ।”
Comments
Start the conversation
Become a member of New India Abroad to start commenting.
Sign Up Now
Already have an account? Login