ADVERTISEMENTs

ਅਮਰੀਕੀਆਂ ਨੂੰ ਨਿਸ਼ਾਨਾ ਬਣਾ ਰਹੇ ਸਾਈਬਰ ਅਪਰਾਧ ਗਿਰੋਹ ਨੂੰ ਸੀਬੀਆਈ ਨੇ ਕੀਤਾ ਬੇਨਕਾਬ

ਸੀਬੀਆਈ ਵੱਲੋਂ ਇਸਦੇ ਵੱਡੇ ਨੈੱਟਵਰਕ ਅਤੇ ਅੰਤਰਰਾਸ਼ਟਰੀ ਕੜੀਆਂ ਦੀ ਜਾਂਚ ਜਾਰੀ ਹੈ

ਸੀਭੀਆਈ ਦਾ ਲੋਗੋ / X/@Central Bureau Investigation

ਭਾਰਤ ਦੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (CBI) ਨੇ ਆਪਣੇ ਅਮਰੀਕੀ ਹਮਰੁਤਬਾ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਨਾਲ ਮਿਲ ਕੇ ਇੱਕ ਅੰਤਰਰਾਸ਼ਟਰੀ ਸਾਈਬਰ ਅਪਰਾਧ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ 2023 ਤੋਂ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ ਅਤੇ 40 ਮਿਲੀਅਨ ਡਾਲਰ ਦੀ ਠੱਗੀ ਕਰ ਚੁੱਕਾ ਹੈ।

ਸੀਬੀਆਈ ਨੇ ਤਿੰਨ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਗੈਰਕਾਨੂੰਨੀ ਕਮਾਈ ਦਾ ਪਤਾ ਲਗਾਉਣ ਲਈ ਕੋਸ਼ਿਸ਼ਾਂ ਜਾਰੀ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਅਮਰੀਕਾ ਵਿੱਚ ਪੀੜਤਾਂ ਨੂੰ ਤਕਨੀਕੀ ਸਹਾਇਤਾ ਸੇਵਾਵਾਂ ਦੇਣ ਦੇ ਬਹਾਨੇ ਉਨ੍ਹਾਂ ਦੇ ਕੰਪਿਊਟਰਾਂ ਅਤੇ ਬੈਂਕ ਖਾਤਿਆਂ ਤੱਕ ਗ਼ੈਰ-ਕਾਨੂੰਨੀ ਰਿਮੋਟ ਪਹੁੰਚ ਹਾਸਲ ਕੀਤੀ। ਪੀੜਤਾਂ ਨੂੰ ਝੂਠ ਬੋਲਿਆ ਗਿਆ ਕਿ ਉਨ੍ਹਾਂ ਦੇ ਬੈਂਕ ਖਾਤੇ ਹੈਕ ਹੋ ਗਏ ਹਨ ਅਤੇ ਫਿਰ ਉਨ੍ਹਾਂ ਨੂੰ ਮਜਬੂਰ ਕਰਕੇ ਕੁੱਲ 40 ਮਿਲੀਅਨ ਡਾਲਰ, ਕ੍ਰਿਪਟੋਕਰੰਸੀ ਵਾਲਿਟਾਂ ਵਿੱਚ ਟ੍ਰਾਂਸਫਰ ਕਰਵਾਏ ਗਏ।

18 ਅਗਸਤ, 2025 ਨੂੰ ਕੇਸ ਦਰਜ ਕਰਨ ਤੋਂ ਬਾਅਦ, ਸੀਬੀਆਈ ਨੇ ਐੱਫਬੀਆਈ ਨਾਲ ਮਿਲ ਕੇ ਦੋਸ਼ੀਆਂ ਨਾਲ ਜੁੜੇ ਕਈ ਥਾਵਾਂ ’ਤੇ ਵਿਆਪਕ ਛਾਪੇ ਮਾਰੇ ਅਤੇ ਵੱਡੀ ਮਾਤਰਾ ਵਿੱਚ ਸਬੂਤ ਬਰਾਮਦ ਕੀਤੇ। ਸੀਬੀਆਈ ਨੇ ਇਹ ਵੀ ਦੱਸਿਆ ਕਿ ਅੰਮ੍ਰਿਤਸਰ, ਪੰਜਾਬ ਵਿੱਚ ਦੋਸ਼ੀਆਂ ਵੱਲੋਂ ਚਲਾਏ ਜਾ ਰਹੇ ਗੈਰਕਾਨੂੰਨੀ ਕਾਲ ਸੈਂਟਰ “ਡਿਜ਼ੀਕੈਪਸ – ਦ ਫਿਊਚਰ ਆਫ ਡਿਜੀਟਲ” ਵਿੱਚ 34 ਲੋਕਾਂ ਨੂੰ ਰੰਗੇ ਹੱਥੀਂ ਫੜਿਆ ਗਿਆ।

ਕਾਰਵਾਈ ਦੌਰਾਨ ਏਜੰਸੀ ਨੇ 85 ਹਾਰਡ ਡਿਸਕ, 16 ਲੈਪਟਾਪ ਅਤੇ 44 ਮੋਬਾਈਲ ਫ਼ੋਨ ਕਬਜ਼ੇ ਵਿੱਚ ਲਏ, ਜਿਨ੍ਹਾਂ ਵਿੱਚ ਅਪਰਾਧਿਕ ਡਿਜੀਟਲ ਸਬੂਤ ਮਿਲੇ ਹਨ। ਇਸਦੇ ਨਾਲ ਹੀ ਵੱਡੇ ਨੈੱਟਵਰਕ ਅਤੇ ਅੰਤਰਰਾਸ਼ਟਰੀ ਕੜੀਆਂ ਦੀ ਜਾਂਚ ਜਾਰੀ ਹੈ।

ਅਮਰੀਕੀ ਦੂਤਾਵਾਸ ਨੇ ਸੀਬੀਆਈ ਅਤੇ ਐਫਬੀਆਈ ਦੇ ਯਤਨਾਂ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ "ਭਾਈਵਾਲੀ" ਅਤੇ "ਸਹਾਇਤਾ" ਦੀ ਸ਼ਲਾਘਾ ਕੀਤੀ।



Comments

Related

ADVERTISEMENT

 

 

 

ADVERTISEMENT

 

 

E Paper

 

 

 

Video