ਕੈਲੀਫੋਰਨੀਆ ਅਸੈਂਬਲੀ ਨੇ SB 509 ਪਾਸ ਕਰ ਦਿੱਤਾ ਹੈ। ਇਹ ਇੱਕ ਅਜਿਹਾ ਬਿੱਲ ਹੈ ਜੋ ਕਾਨੂੰਨ-ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਇਹ ਲਾਜ਼ਮੀ ਬਣਾਉਂਦਾ ਹੈ ਕਿ ਉਹ ਡਾਇਸਪੋਰਾ ਭਾਈਚਾਰਿਆਂ ਖ਼ਿਲਾਫ਼ ਵਿਦੇਸ਼ੀ ਸਰਕਾਰਾਂ ਵੱਲੋਂ ਕੀਤੀ ਜਾਣ ਵਾਲੀ “ਟ੍ਰਾਂਸਨੈਸ਼ਨਲ ਰਿਪ੍ਰੈਸ਼ਨ” (ਸਰਹੱਦ-ਪਾਰ ਦਬਾਅ), ਡਰਾਉਣੇ ਤੇ ਹਿਰਾਸਤ 'ਚ ਲੈਣ ਵਾਲੇ ਹਥਕੰਡਿਆਂ ਦੀ ਪਛਾਣ ਕਰਨ ਅਤੇ ਉਸਦਾ ਜਵਾਬ ਦੇਣ ਲਈ ਟ੍ਰੇਨਿੰਗ ਪ੍ਰਾਪਤ ਕਰਨ।
ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (SALDEF), ਜਿਸ ਨੇ ਇਸ ਬਿੱਲ ਲਈ ਸਮਰਥਨ ਇਕੱਠਾ ਕੀਤਾ ਸੀ, ਨੇ ਇਸ ਨੂੰ ਨਾਗਰਿਕ ਅਧਿਕਾਰਾਂ ਲਈ ਇੱਕ ਮਹੱਤਵਪੂਰਨ ਮੋੜ ਕਰਾਰ ਦਿੱਤਾ।
SALDEF ਦੀ ਕਾਰਜਕਾਰੀ ਡਾਇਰੈਕਟਰ ਕਿਰਨ ਕੌਰ ਗਿੱਲ ਨੇ ਕਿਹਾ, “SB 509 ਦਾ ਪਾਸ ਹੋਣਾ ਸਿਰਫ਼ ਕਾਨੂੰਨੀ ਪ੍ਰਗਤੀ ਨਹੀਂ ਹੈ ਬਲਕਿ ਇਹ ਸਮਾਨਤਾ ਅਤੇ ਨਿਆਂ ਲਈ ਇੱਕ ਰਣਨੀਤਿਕ ਮੋੜ ਹੈ। SALDEF ਨੂੰ ਮਾਣ ਹੈ ਕਿ ਉਸ ਨੇ ਸਿੱਖ ਅਮਰੀਕਨਜ਼, ਸਾਥੀ ਸੰਗਠਨਾਂ ਅਤੇ ਸਿੱਧੇ ਤੌਰ 'ਤੇ ਪ੍ਰਭਾਵਿਤ ਭਾਈਚਾਰੇ ਨੂੰ ਇਕੱਠਾ ਕਰਕੇ ਇੱਕ ਗਠਜੋੜ ਬਣਾਇਆ।”
ਬਿੱਲ ਦੀ ਲੇਖਕ, ਸੈਨੇਟਰ ਅੰਨਾ ਕਾਬੈਲੇਰੋ ਨੇ ਕਿਹਾ ਕਿ ਇਸਦਾ ਉਦੇਸ਼ ਸਪੱਸ਼ਟ ਹੈ। “SB 509 ਦਾ ਮੁੱਖ ਕੇਂਦਰ ਡਾਇਸਪੋਰਾ ਭਾਈਚਾਰਿਆਂ ਦੀ ਆਜ਼ਾਦੀ, ਸੁਰੱਖਿਆ ਅਤੇ ਵਿਚਾਰ ਪ੍ਰਗਟ ਕਰਨ ਦੇ ਬੁਨਿਆਦੀ ਅਧਿਕਾਰਾਂ ਦੀ ਰੱਖਿਆ ਕਰਨਾ ਹੈ।” ਉਨ੍ਹਾਂ ਅੱਗੇ ਕਿਹਾ, “ਇਹ ਕਦਮ ਸਾਡੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ ਕਿ ਅਸੀਂ ਕਮਜ਼ੋਰ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੱਖਿਆ ਕਰਾਂਗੇ ਅਤੇ ਸਾਰੇ ਲੋਕਾਂ ਲਈ ਸੁਰੱਖਿਆ, ਨਿਆਂ ਅਤੇ ਆਜ਼ਾਦੀ ਨੂੰ ਯਕੀਨੀ ਬਣਾਵਾਂਗੇ, ਭਾਵੇਂ ਉਹ ਕਿਸੇ ਵੀ ਪਿਛੋਕੜ ਜਾਂ ਦੇਸ਼ ਤੋਂ ਹੋਣ।”
SALDEF ਨੇ ਅਸੈਂਬਲੀ ਮੈਂਬਰ ਜਸਮੀਤ ਬੈਂਸ ਨੂੰ ਉਹਨਾਂ ਦੇ “ਮਜ਼ਬੂਤ ਸਮਰਥਨ ਅਤੇ ਵਕਾਲਤ” ਲਈ ਵੀ ਧੰਨਵਾਦ ਕੀਤਾ। ਹੁਣ ਬਿੱਲ ਸੈਨੇਟ ਵੱਲ ਵਧ ਰਿਹਾ ਹੈ। SALDEF ਨੇ ਕਾਨੂੰਨਘਾੜਿਆਂ ਨੂੰ ਇਸਨੂੰ ਜਲਦੀ ਪਾਸ ਕਰਨ ਅਤੇ ਗਵਰਨਰ ਗੈਵਿਨ ਨਿਊਸਮ ਨੂੰ ਇਸਨੂੰ ਕਾਨੂੰਨ ਬਣਾਉਣ ਲਈ ਅਪੀਲ ਕੀਤੀ।
Comments
Start the conversation
Become a member of New India Abroad to start commenting.
Sign Up Now
Already have an account? Login