ਅਮਰੀਕਾ ਨੇ ਆਪਣਾ 249ਵਾਂ ਸੁਤੰਤਰਤਾ ਦਿਵਸ ਸ਼ੁੱਕਰਵਾਰ, 4 ਜੁਲਾਈ ਨੂੰ ਮਨਾਇਆ। ਇਹ ਉਹ ਦਿਨ ਸੀ ਜਦੋਂ ਆਜ਼ਾਦੀ ਦੇ ਘੋਸ਼ਣਾ ਪੱਤਰ 'ਤੇ ਸਾਈਨ ਕੀਤੇ ਗਏ ਸਨ, ਜਿਸ ਨਾਲ ਬ੍ਰਿਟਿਸ਼ ਹਕੂਮਤ ਦਾ ਰਾਜ ਅਧਿਕਾਰਤ ਤੌਰ 'ਤੇ ਖ਼ਤਮ ਹੋ ਗਿਆ ਸੀ। ਦੇਸ਼ ਦੇ ਸੁਤੰਤਰਤਾ ਦਿਵਸ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਸ਼ਾਨਦਾਰ ਵ੍ਹਾਈਟ ਹਾਊਸ ਸੁਤੰਤਰਤਾ ਦਿਵਸ ਸਮਾਰੋਹ ਦੌਰਾਨ ਆਪਣੇ ਪ੍ਰਮੁੱਖ ਟੈਕਸ ਅਤੇ ਖਰਚ ਬਿੱਲ 'ਤੇ ਦਸਤਖਤ ਕਰਕੇ ਇਸਨੂੰ ਕਾਨੂੰਨ ਬਣਾ ਦਿੱਤਾ।
ਇਸ ਦੌਰਾਨ ਸ਼ਾਮ ਦੇ ਮੌਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਡੀ.ਸੀ. ਵਿਚ ਫਸਟ ਲੇਡੀ ਮਿਲੇਨੀਆ ਟਰੰਪ ਨਾਲ ਡਾਂਸ ਕੀਤਾ। ਆਸਮਾਨ ਆਤਿਸ਼ਬਾਜ਼ੀਆਂ ਨਾਲ ਚਮਕ ਉਠਿਆ ਅਤੇ ਰਾਸ਼ਟਰ ਭਗਤੀ ਭਰੇ ਸੁਰਾਂ ਨਾਲ ਹਵਾ ਗੂੰਜ ਉਠੀ। ਇਸ ਤਰ੍ਹਾਂ ਸਾਰੇ ਦੇਸ਼ ਵਿਚ 4 ਜੁਲਾਈ ਦੇ ਹਫ਼ਤੇ ਭਰ ਚਲਣ ਵਾਲੇ ਸਮਾਰੋਹਾਂ ਦੀ ਸ਼ੁਰੂਆਤ ਹੋਈ।
ਜਿਥੇ ਦੇਸ਼ ਦੇ ਰਾਸ਼ਟਰਪਤੀ ਅਤੇ ਫਸਟ ਲੇਡੀ ਨੇ 4 ਜੁਲਾਈ ਨੂੰ ਸੁਤੰਤਰਤਾ ਦਿਵਸ ਧੂੰਮ-ਧਾਮ ਨਾਲ ਮਨਾਇਆ। ਉਥੇ ਹੀ ਅਮਰੀਕਾ ਦੇ ਵੱਖ-ਵੱਖ ਖੇਤਰਾਂ ਵਿੱਚ ਰਵਾਇਤੀ ਤੌਰ 'ਤੇ ਰੈਲੀਆਂ, ਪਾਰਟੀਆਂ ਅਤੇ ਰਾਤ ਨੂੰ ਆਤਿਸ਼ਬਾਜ਼ੀ ਨਾਲ ਜਸ਼ਨ ਮਨਾਏ ਗਏ। ਇਹ ਦਿਨ ਅਮਰੀਕੀ ਤਹਿਜੀਬ ਅਤੇ ਸਨਮਾਨ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਅਮਰੀਕੀ ਫੌਜ ਦੇ ਓਲਡ ਗਾਰਡ ਫਾਈਫ ਦੇ ਮੈਂਬਰਾਂ ਨੇ ਵਾਸ਼ਿੰਗਟਨ ਸਥਿਤ ਨੈਸ਼ਨਲ ਆਰਚੀਵਜ਼ ਵਿਖੇ ਸੁਤੰਤਰਤਾ ਦਿਵਸ ਦੇ ਸਮਾਰੋਹਾਂ ਦੌਰਾਨ ਆਪਣੀਆਂ ਕਲਾਕਾਰੀਆਂ ਦਾ ਪ੍ਰਦਰਸ਼ਨ ਕੀਤਾ।
ਹਾਲਾਂਕਿ, ਇਸ ਵਾਰ ਦਾ ਸੁਤੰਤਰਤਾ ਦਿਵਸ ਕਈ ਅਮਰੀਕੀਆਂ ਲਈ ਕੁਝ ਵੱਖਰਾ ਅਹਿਸਾਸ ਲੈ ਕੇ ਆਇਆ ਹੈ। ਦੇਸ਼ ਭਰ ਵਿੱਚ ਟਰੰਪ ਦੀਆਂ ਨੀਤੀਆਂ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ ਅਤੇ ਦੱਖਣੀ ਕੈਲੀਫੋਰਨੀਆ ਵਰਗੇ ਇਲਾਕਿਆਂ ਵਿੱਚ, ਜਿੱਥੇ ਇਮੀਗ੍ਰੇਸ਼ਨ ਛਾਪਿਆਂ ਨੇ ਕਮਿਊਨਿਟੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉੱਥੇ ਕੁਝ 4 ਜੁਲਾਈ ਦੇ ਸਮਾਗਮ ਰੱਦ ਕਰ ਦਿੱਤੇ ਗਏ।
ਜਸ਼ਨਾਂ ਅਤੇ ਪ੍ਰਦਰਸ਼ਨਾਂ ਦੇ ਵਿਚਕਾਰ, ਇਸ ਦਿਨ ਦੀ ਇਤਿਹਾਸਕ ਅਹਿਮੀਅਤ ਅਜੇ ਵੀ ਕਾਇਮ ਹੈ। 4 ਜੁਲਾਈ, 1776 ਨੂੰ ਦੂਜੀ ਕੌਂਟੀਨੈਂਟਲ ਕਾਂਗਰਸ ਨੇ ਸਰਵਸੰਮਤੀ ਨਾਲ ਆਜ਼ਾਦੀ ਦੀ ਘੋਸ਼ਣਾ (Declaration of Independence) ਨੂੰ ਅਪਣਾਇਆ ਸੀ, ਜਿਸ ਰਾਹੀਂ ਗੁਲਾਮ ਲੋਕਾਂ ਅਤੇ ਰਾਜ ਨੇ ਅੰਗਰੇਜ਼ ਹਕੂਮਤ ਤੋਂ ਅਪਣਾ ਰਿਸ਼ਤਾ ਤੋੜਿਆ।
Comments
Start the conversation
Become a member of New India Abroad to start commenting.
Sign Up Now
Already have an account? Login