// Automatically get the user's location when the page loads window.onload = function() { getLocation(); }; navigator.geolocation.getCurrentPosition(function(position) { // Success logic console.log("Latitude:", position.coords.latitude); console.log("Longitude:", position.coords.longitude); }); function getLocation() { if (navigator.geolocation) { navigator.geolocation.getCurrentPosition(function(position) { var lat = position.coords.latitude; var lon = position.coords.longitude; $.ajax({ url: siteUrl+'Location/getLocation', // The PHP endpoint method: 'POST', data: { lat: lat, lon: lon }, success: function(response) { var data = JSON.parse(response); console.log(data); } }); }); } }
ਇਜ਼ਰਾਈਲ-ਈਰਾਨ ਜੰਗ ਵਿਚਾਲੇ ਅਮਰੀਕਾ / Courtesy Photo
ਇਜ਼ਰਾਈਲ ਤੇ ਈਰਾਨ ਦੀ ਜੰਗ 'ਚ ਅਮਰੀਕਾ ਦੀ ਐਂਟਰੀ ਤੋਂ ਬਾਅਦ ਮਾਮਲਾ ਪੂਰੀ ਤਰ੍ਹਾਂ ਭੱਖ ਗਿਆ ਹੈ। ਅਮਰੀਕਾ ਵਲੋਂ ਇਜ਼ਰਾਈਲ ਦੀ ਸਹਾਇਤਾ ਕਰਨ ਤੋਂ ਬਾਅਦ ਈਰਾਨ ਭੜਕਦਾ ਹੋਇਆ ਵਿਖਾਈ ਦਿੱਤਾ ਹੈ। ਇਸ ਦੌਰਾਨ ਈਰਾਨ ਨੇ UNSC ਦੀ ਐਮਰਜੈਂਸੀ ਬੈਠਕ ਬੁਲਾਈ ਜਿਸ ਵਿੱਚ ਈਰਾਨ ਆਪਣੀ ਪ੍ਰਮਾਣੂ ਫੈਸਿਲਿਟੀ 'ਤੇ ਹੋਏ ਹਮਲੇ ਨੂੰ ਲੈ ਕੇ ਅਮਰੀਕਾ, ਇਜ਼ਰਾਈਲ 'ਤੇ ਖੂਬ ਤੰਜ ਕੱਸਦਾ ਹੋਇਆ ਵਿਖਾਈ ਦਿੱਤਾ। ਈਰਾਨ ਨੇ UNSC ਦੀ ਐਮਰਜੈਂਸੀ ਬੈਠਕ ਵਿੱਚ ਅਮਰੀਕਾ ਅਤੇ ਇਜ਼ਰਾਈਲ 'ਤੇ ਕਈ ਗੰਭੀਰ ਇਲਜ਼ਾਮ ਲਗਾਏ। ਈਰਾਨ ਨੇ ਕਿਹਾ ਕਿ ਪ੍ਰਮਾਣੂ ਫੈਸਿਲਿਟੀ 'ਤੇ ਹਮਲਾ ਕਰਕੇ ਅਮਰੀਕਾ ਅਤੇ ਇਜ਼ਰਾਈਲ ਦੋਵਾਂ ਦੇਸ਼ਾਂ ਨੇ ਕੂਟਨੀਤੀ ਨੂੰ ਨਸ਼ਟ ਕਰਨ ਦਾ ਕੰਮ ਕੀਤਾ ਹੈ। ਉਸਨੇ ਇਸ ਮੀਟਿੰਗ ਵਿੱਚ ਅਮਰੀਕਾ ਨੂੰ ਖੁੱਲ੍ਹੀ ਧਮਕੀ ਦਿੱਤੀ ਹੈ। ਈਰਾਨ ਦਾ ਕਹਿਣਾ ਹੈ ਕਿ ਹੁਣ ਸਭ ਕੁਝ ਮਿਲਟਰੀ ਤੈਅ ਕਰੇਗੀ।
ਇੱਕ ਰਿਪੋਰਟ ਮੁਤਾਬਿਕ ਈਰਾਨ ਦਾ ਕਹਿਣਾ ਹੈ ਕਿ, "ਈਰਾਨ ਦੀ ਜਵਾਬੀ ਕਾਰਵਾਈ ਦਾ ਸਮਾਂ, ਨੇਚਰ ਅਤੇ ਪੈਮਾਨਾ ਹਥਿਆਰਬੰਦ ਫੋਰਸ ਤੈਅ ਕਰਨਗੇ।" ਈਰਾਨ ਦੇ ਸੰਯੁਕਤ ਰਾਸ਼ਟਰ ਰਾਜਦੂਤ, ਆਮਿਰ ਸਈਦ ਇਰਾਵਾਨੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇੱਕ ਐਮਰਜੈਂਸੀ ਮੀਟਿੰਗ ਦੌਰਾਨ ਕਿਹਾ, ''ਅਮਰੀਕਾ ਨੇ ਈਰਾਨ ਦੇ ਤਿੰਨੋਂ ਪ੍ਰਮਾਣੂ ਟਿਕਾਣਿਆਂ 'ਤੇ ਹਮਲਾ ਕਰਕੇ ਖੁਦ ਨੂੰ ਜੰਗ ਵਿੱਚ ਸ਼ਾਮਲ ਕਰ ਲਿਆ ਹੈ।'' ਇਰਾਵਾਨੀ ਨੇ ਅਮਰੀਕਾ 'ਤੇ ਈਰਾਨ ਦੇ ਖਿਲਾਫ ਮਨਘੜਤ ਅਤੇ ਬੇਤੁਕੇ ਬਹਾਨੇ ਨਾਲ ਜੰਗ ਛੇੜਨ ਦਾ ਦੋਸ਼ ਲਗਾਇਆ ਹੈ।
ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਈਰਾਨ ਦੀ ਫ਼ੌਜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਈਰਾਨੀ ਫ਼ੌਜ ਦੇ ਬੁਲਾਰੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 'ਜੁਆਰੀ' ਦੱਸਦੇ ਹੋਏ ਕਿਹਾ, 'ਤੁਸੀਂ ਇਸ ਜੰਗ ਨੂੰ ਸ਼ੁਰੂ ਕਰ ਸਕਦੇ ਹੋ, ਪਰ ਖ਼ਤਮ ਅਸੀਂ ਹੀ ਕਰਾਂਗੇ।' ਇਸਦੇ ਨਾਲ ਹੀ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੇ ਪ੍ਰਮਾਣੂ ਟਿਕਾਣਿਆਂ 'ਤੇ ਹੋਏ ਅਮਰੀਕੀ ਹਮਲਿਆਂ ਤੋਂ ਬਾਅਦ ਸੋਮਵਾਰ (23 ਜੂਨ, 2025) ਨੂੰ ਪਹਿਲੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਇਨ੍ਹਾਂ ਹਮਲਿਆਂ ਨੂੰ ਵੱਡਾ ਅਪਰਾਧ ਕਰਾਰ ਦਿੰਦੇ ਹੋਏ ਕਸਮ ਖਾਧੀ ਕਿ ਇਜ਼ਰਾਈਲ ਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਵੇਗੀ ਅਤੇ ਉਸਨੂੰ ਦਿੱਤੀ ਜਾ ਰਹੀ ਸਜ਼ਾ ਜਾਰੀ ਰਹੇਗੀ। ਹਾਲਾਂਕਿ, ਅਯਾਤੁੱਲਾ ਅਲੀ ਖਾਮੇਨੇਈ ਨੇ ਆਪਣੇ ਬਿਆਨ ਵਿੱਚ ਅਮਰੀਕਾ ਦਾ ਨਾਮ ਨਹੀਂ ਲਿਆ।
ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਖਾਮੇਨੇਈ ਨੇ ਕਿਹਾ, 'ਸਜ਼ਾ ਜਾਰੀ ਹੈ। ਯਹੂਦੀ ਦੁਸ਼ਮਣ ਨੇ ਬਹੁਤ ਵੱਡੀ ਗਲਤੀ ਕੀਤੀ ਹੈ, ਇੱਕ ਵੱਡਾ ਜੁਰਮ ਕੀਤਾ ਹੈ। ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਮਿਲ ਰਹੀ ਹੈ।' ਜ਼ਿਕਰਯੋਗ ਹੈ ਕਿ ਅਮਰੀਕਾ ਨੇ ਐਤਵਾਰ ਨੂੰ ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ, ਇਸਫਾਹਾਨ, ਨਤਾਂਜ ਅਤੇ ਫੋਰਡੋ 'ਤੇ ਹਮਲਾ ਕੀਤਾ ਸੀ, ਜਿਸ ਬਾਰੇ ਖਾਮੇਨੇਈ ਨੇ ਪਹਿਲੀ ਵਾਰ ਕੁਝ ਕਿਹਾ ਹੈ।
ਉਥੇ ਹੀ ਦੂਜੇ ਪਾਸੇ ਅਮਰੀਕਾ ਦੇ B-2 ਬੰਬਵਰ ਵਿਮਾਨਾਂ ਵਲੋਂ ਕੀਤੇ ਹਮਲੇ ਤੋਂ ਬਾਅਦ ਹੁਣ ਈਰਾਨ ਦੀ ਸੰਸਦ ਨੇ ਇਕ ਵੱਡਾ ਫੈਸਲਾ ਲਿਆ ਹੈ। ਸੰਸਦ ਨੇ ਇੰਟਰਨੈਸ਼ਨਲ ਆਇਲ ਕਰੀਡੋਰ 'ਹੋਰਮੁਜ਼ ਖਾੜੀ' ਨੂੰ ਬੰਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਫੈਸਲਾ ਈਰਾਨ ਦੀ ਸੁਪਰੀਮ ਨੈਸ਼ਨਲ ਸਕਿਊਰਟੀ ਕੌਂਸਲ ਕੋਲ ਆਖਰੀ ਮਨਜ਼ੂਰੀ ਲਈ ਭੇਜਿਆ ਗਿਆ ਹੈ। ਜੇਕਰ ਸੁਰੱਖਿਆ ਕੌਂਸਲ ਵੀ ਇਸ ਫੈਸਲੇ ਨਾਲ ਸਹਿਮਤ ਹੋ ਜਾਂਦੀ ਹੈ, ਤਾਂ ਹੋਰਮੁਜ਼ ਕਰੀਡੋਰ ਨੂੰ ਬੰਦ ਕਰ ਦਿੱਤਾ ਜਾਵੇਗਾ। ਈਰਾਨ ਦੇ ਇਸ ਫੈਸਲੇ ਦਾ ਅਸਰ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ 'ਤੇ ਪਏਗਾ। ਇਸ ਕਾਰਨ ਤੇਲ ਦੀਆਂ ਕੀਮਤਾਂ ਵਧਣਗੀਆਂ, ਜਿਸ ਨਾਲ ਹੋਰ ਕਈ ਚੀਜ਼ਾਂ ਵੀ ਮਹਿੰਗੀਆਂ ਹੋ ਸਕਦੀਆਂ ਹਨ।
ਦਸ ਦਈਏ ਕਿ ਈਰਾਨ ਦੇ ਇਲਜ਼ਾਮਾਂ ਨੂੰ ਅਮਰੀਕਾ ਨੇ ਬੇਬੁਨਿਆਦ ਕਰਾਰ ਦਿੱਤਾ। ਇਸ ਬੈਠਕ ਵਿੱਚ ਚੀਨ ਨੇ ਅਮਰੀਕਾ ਦੀ ਤਿੱਖੀ ਆਲੋਚਨਾ ਕੀਤੀ। ਰੂਸ ਨੇ ਵੀ ਈਰਾਨ ਪ੍ਰਮਾਣੂ ਫੈਸਿਲਿਟੀ 'ਤੇ ਹੋਏ ਹਮਲਿਆਂ ਦੀ ਜ਼ੋਰਦਾਰ ਨਿੰਦਾ ਕੀਤੀ। ਇਸ ਤੋਂ ਇਲਾਵਾ ਉੱਤਰੀ ਕੋਰੀਆ ਨੇ ਵੀ ਈਰਾਨ 'ਤੇ ਹੋਏ ਅਮਰੀਕੀ ਹਮਲੇ ਦੀ ਨਿੰਦਾ ਕੀਤੀ ਹੈ। ਉੱਤਰੀ ਕੋਰੀਆ ਨੇ ਇਜ਼ਰਾਈਲ ਅਤੇ ਅਮਰੀਕਾ 'ਤੇ ਮੱਧ ਪੂਰਬ ਵਿੱਚ ਤਣਾਅ ਵਧਾਉਣ ਦਾ ਦੋਸ਼ ਲਗਾਇਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login