Sim J. Singh Attariwala / AAJC
ਏਸ਼ੀਅਨ ਅਮਰੀਕਨਜ਼ ਐਡਵਾਂਸਿੰਗ ਜਸਟਿਸ (AAJC) ਵਿਖੇ ਐਂਟੀ-ਹੇਟ ਪ੍ਰੋਗਰਾਮ ਦੇ ਡਾਇਰੈਕਟਰ ਸਿਮ ਜੇ. ਸਿੰਘ ਅਟਾਰੀਵਾਲਾ ਨੂੰ ਐਸਪਨ ਡਿਜ਼ਿਟਲ ਦੇ “ਕਮਿਊਨਿਟੀ ਐਂਡ ਟੈਕ ਲੀਡਰਜ਼ ਇਨੀਸ਼ੀਏਟਿਵ” ਵਿੱਚ ਸ਼ਾਮਲ ਹੋਣ ਲਈ ਨਾਮਜ਼ਦ ਕੀਤਾ ਗਿਆ ਹੈ।
ਇਹ ਪਹਿਲਕਦਮੀ ਕਮਿਊਨਿਟੀ ਨੇਤਾਵਾਂ ਨੂੰ ਅੱਜ ਦੇ ਪ੍ਰਮੁੱਖ ਤਕਨਾਲੋਜੀ ਮੁੱਦਿਆਂ 'ਤੇ ਵਿਹਾਰਕ ਸਿਖਲਾਈ ਦੇਵੇਗੀ। ਇਸ ਵਿੱਚ ਸ਼ਾਮਲ ਹੋਣ ਵਾਲੇ- ਟੈਕਨਾਲੋਜੀ ਨੇਤਾਵਾਂ ਅਤੇ ਨੀਤੀ ਨਿਰਮਾਤਾਵਾਂ ਤੱਕ ਸਿੱਧੀ ਪਹੁੰਚ ਪ੍ਰਾਪਤ ਕਰਨਗੇ ਅਤੇ ਆਪਣੇ ਵਿਚਾਰ ਸਾਂਝੇ ਕਰਨਗੇ।
AAJC ਵਿੱਚ ਡਾਇਰੈਕਟਰ ਵਜੋਂ, ਅਟਾਰੀਵਾਲਾ ਨਫ਼ਰਤ-ਆਧਾਰਿਤ ਹਿੰਸਾ ਅਤੇ ਭੇਦਭਾਵ ਨੂੰ ਰੋਕਣ ਅਤੇ ਹੱਲ ਕਰਨ ਲਈ ਰਾਸ਼ਟਰੀ ਪੱਧਰ ਦੀਆਂ ਵਕਾਲਤ ਮੁਹਿੰਮਾਂ ਦੀ ਅਗਵਾਈ ਕਰਦੇ ਹਨ। ਇਸ ਭੂਮਿਕਾ ਵਿੱਚ, ਉਹ ਨੀਤੀਗਤ ਪਹਿਲਕਦਮੀਆਂ ਵਿਕਸਿਤ ਕਰਦੇ ਹਨ, ਕਮਿਊਨਿਟੀ ਪ੍ਰਤੀਕਿਰਿਆਵਾਂ ਨੂੰ ਮਜ਼ਬੂਤ ਕਰਦੇ ਹਨ, ਜਨਤਕ ਸਿੱਖਿਆ ਅਤੇ ਸਿਖਲਾਈ ਨੂੰ ਅੱਗੇ ਵਧਾਉਂਦੇ ਹਨ ਅਤੇ ਇਤਿਹਾਸਕ ਤੌਰ ‘ਤੇ ਨਿਸ਼ਾਨਾ ਬਣੇ ਸਮੂਹਾਂ ਖ਼ਾਸ ਕਰਕੇ ਏਸ਼ੀਅਨ ਕਮਿਊਨਿਟੀਆਂ ਲਈ ਸੁਰੱਖਿਆ ਪ੍ਰਬੰਧ ਵਧਾਉਂਦੇ ਹਨ।
AAJC ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨਿਆਂ ਤੱਕ ਪਹੁੰਚ ਦਾ ਵਿਸਤਾਰ ਕਰਨ, ਨਫ਼ਰਤੀ ਅਪਰਾਧਾਂ ਦਾ ਮੁਕਾਬਲਾ ਕਰਨ, ਅਤੇ ਧਾਰਮਿਕ ਵਿਤਕਰੇ ਨੂੰ ਹੱਲ ਕਰਨ ਲਈ ਵ੍ਹਾਈਟ ਹਾਊਸ ਅਤੇ ਫੈਡਰਲ ਏਜੰਸੀਆਂ ਨਾਲ ਤਾਲਮੇਲ ਕਰਦੇ ਹੋਏ ਡਿਪਾਰਟਮੈਂਟ ਆਫ਼ ਜਸਟਿਸ ਦੇ ਸੈਂਟਰ ਫਾਰ ਫੇਥ-ਬੇਸਡ ਐਂਡ ਨੇਬਰਹੁੱਡ ਪਾਰਟਨਰਸ਼ਿਪਸ ਦੇ ਡਾਇਰੈਕਟਰ ਵਜੋਂ ਸੇਵਾ ਕੀਤੀ।
ਕਮਿਊਨਿਟੀ ਐਂਡ ਟੈਕ ਲੀਡਰਜ਼ ਇਨੀਸ਼ੀਏਟਿਵ ਦਾ ਉਦੇਸ਼ ਉਹਨਾਂ ਵਿਅਕਤੀਆਂ ਲਈ ਮੌਕੇ ਇੱਕਸਾਰ ਕਰਨਾ ਹੈ ਜੋ ਅਟਾਰੀਵਾਲਾ ਵਾਂਗ ਭਾਈਚਾਰਿਆਂ ਦਾ ਪੱਖ ਕਰਦੇ ਹਨ ਅਤੇ ਆਪਣੇ ਤਕਨੀਕੀ ਗਿਆਨ ਅਤੇ ਨੈਟਵਰਕਿੰਗ ਸਮਰੱਥਾ ਨੂੰ ਵਧਾਉਣਾ ਚਾਹੁੰਦੇ ਹਨ।
ਕਮਿਊਨਿਟੀ ਲੀਡਰ, ਜੋ ਆਪਣੇ ਲੋਕਾਂ ਦੀਆਂ ਅਸਲ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ ‘ਤੇ ਸਮਝਦੇ ਹਨ, ਅਕਸਰ ਸਰੋਤਾਂ ਦੀ ਘਾਟ ਅਤੇ ਮੁਹਾਰਤ ਦੀ ਕਮੀ ਕਾਰਨ ਅਣਗੌਲੇ ਰਹਿ ਜਾਂਦੇ ਹਨ। ਐਸਪਨ ਡਿਜ਼ਿਟਲ ਇਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login