ਪ੍ਰਮਿਲਾ ਜੈਪਾਲ / Pramila Jayapal via X
ਜਿਵੇਂ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 43 ਦਿਨਾਂ ਤੱਕ ਚੱਲੇ ਅਮਰੀਕਾ ਦੇ ਫੈਡਰਲ ਸੇਵਾਵਾਂ ਦੇ ਸ਼ਟਡਾਊਨ ਨੂੰ ਖ਼ਤਮ ਕਰਨ ਵਾਲੇ ਕਾਨੂੰਨ ‘ਤੇ ਦਸਤਖ਼ਤ ਕੀਤੇ, ਭਾਰਤੀ ਮੂਲ ਦੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਇਸ ਫੈਸਲੇ ‘ਤੇ ਆਪਣਾ ਗੁੱਸਾ ਪ੍ਰਗਟ ਕੀਤਾ।
ਜੈਪਾਲ ਨੇ ਉਸ ਕੰਟੀਨਿਊਇੰਗ ਰਿਜ਼ੋਲੂਸ਼ਨ (CR) ਦੇ ਖ਼ਿਲਾਫ਼ ਵੋਟ ਪਾਈ ਸੀ ਜਿਸ ਨਾਲ ਅਮਰੀਕੀ ਇਤਿਹਾਸ ਦੇ ਸਭ ਤੋਂ ਲੰਬੇ ਸਰਕਾਰੀ ਸ਼ਟਡਾਊਨ ਦਾ ਅੰਤ ਹੋਇਆ। ਉਨ੍ਹਾਂ ਨੇ ਵਚਨ ਦਿੱਤਾ ਕਿ ਉਹ ਸਿਹਤ ਸੇਵਾਵਾਂ ਦੇ ਵਧ ਰਹੇ ਖ਼ਰਚੇ ਅਤੇ ਪਹੁੰਚ ਦੇ ਮਾਮਲੇ ‘ਤੇ ਆਪਣੀ ਲੜਾਈ ਜਾਰੀ ਰੱਖੇਗੀ — ਜੋ ਇਸ ਸਾਰੇ ਟਕਰਾਅ ਦਾ ਮੁੱਖ ਕਾਰਨ ਸੀ। ਇਹ ਬਿੱਲ ਕਾਂਗਰਸ ਵਿੱਚ ਤਦੋਂ ਪਾਸ ਹੋਇਆ ਜਦੋਂ ਹਾਊਸ ਆਫ਼ ਰਿਪਰਜ਼ੈਂਟੇਟਿਵਜ਼ ਨੇ ਖੁਰਾਕ ਸਹਾਇਤਾ ਮੁੜ ਸ਼ੁਰੂ ਕਰਨ, ਲੱਖਾਂ ਫੈਡਰਲ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਅਤੇ ਠਪ ਪਏ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਨੂੰ ਦੁਬਾਰਾ ਚਲਾਉਣ ਲਈ ਵੋਟ ਦਿੱਤੀ। ਰਿਪਬਲਿਕਨ ਪਾਰਟੀ ਦੀ ਅਗਵਾਈ ਵਾਲੇ ਹਾਊਸ ਨੇ ਇਹ ਬਿੱਲ 222–209 ਦੇ ਵੋਟ ਅਨੁਪਾਤ ਨਾਲ ਪਾਸ ਕੀਤਾ।
ਜੈਪਾਲ ਨੇ ਕਿਹਾ, “43 ਦਿਨਾਂ ਤੱਕ ਡੈਮੋਕ੍ਰੈਟਸ ਨੇ ਇਹ ਮੰਗ ਕੀਤੀ ਕਿ ਰਿਪਬਲਿਕਨ ਸਰਕਾਰ ਸਿਹਤ ਸੇਵਾਵਾਂ ਦੀਆਂ ਕਟੌਤੀਆਂ ਰੱਦ ਕਰੇ ਅਤੇ ਅਮਰੀਕੀਆਂ ਲਈ ਖ਼ਰਚੇ ਘਟਾਏ। ਲੋਕ ਆਪਣੇ ਪ੍ਰੀਮੀਅਮ ਦੋ ਤੋਂ ਤਿੰਨ ਗੁਣਾ ਵਧਦੇ ਦੇਖ ਰਹੇ ਹਨ, ਨਰਸਿੰਗ ਹੋਮ ਬੰਦ ਹੋਣ ਦੇ ਕਾਗਾਰ ‘ਤੇ ਹਨ ਅਤੇ ਮੈਡੀਕੇਡ ਤੇ ਫੂਡ ਅਸਿਸਟੈਂਸ ‘ਚ ਵੱਡੀਆਂ ਕਟੌਤੀਆਂ ਹੋ ਰਹੀਆਂ ਹਨ। 43 ਦਿਨਾਂ ਤੱਕ, ਰਿਪਬਲਿਕਨਾਂ ਨੇ ਦਿਖਾਇਆ ਕਿ ਬੇਰਹਿਮੀ ਕਿਹੋ ਜਿਹੀ ਲੱਗਦੀ ਹੈ: 42 ਮਿਲੀਅਨ ਅਮਰੀਕੀਆਂ ਲਈ ਖੁਰਾਕ ਸਹਾਇਤਾ ਨੂੰ ਗੈਰ-ਕਾਨੂੰਨੀ ਤੌਰ ‘ਤੇ ਰੋਕ ਦੇਣਾ ਜਾਂ ਕਿਫਾਇਤੀ ਦੇਖਭਾਲ ਕਾਨੂੰਨ (Affordable Care Act) ਟੈਕਸ ਕ੍ਰੈਡਿਟ ਨੂੰ ਵਧਾਉਣ ਲਈ ਕੁਝ ਵੀ ਨਾ ਕਰਨਾ।"
ਆਪਣਾ ਗੁੱਸਾ ਜਾਹਿਰ ਕਰਦਿਆਂ ਜੈਪਾਲ ਨੇ ਅੱਗੇ ਕਿਹਾ, “ਸਿਹਤ ਸੇਵਾ ਨਾ ਡੈਮੋਕ੍ਰੈਟਿਕ ਮਸਲਾ ਹੈ ਤੇ ਨਾ ਰਿਪਬਲਿਕਨ — ਇਹ ਹਰ ਕਿਸੇ ਨਾਲ ਜੁੜਿਆ ਹੈ। ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਵਿੱਚ, ਕਿਸੇ ਨੂੰ ਵੀ ਭੋਜਨ ਅਤੇ ਸਿਹਤ ਸੰਭਾਲ, ਜਾਂ ਕਿਰਾਏ ਅਤੇ ਕੈਂਸਰ ਦੇ ਇਲਾਜਾਂ ਵਿੱਚੋਂ ਇੱਕ ਨੂੰ ਚੁਣਨ ਦੀ ਲੋੜ ਨਹੀਂ ਹੋਣੀ ਚਾਹੀਦੀ।"
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login