ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (USCIS ) ਨੇ ਆਪਣੀ ਤਾਜ਼ਾ ਨੀਤੀ ਅਪਡੇਟ ਵਿੱਚ ਪਰਿਵਾਰ-ਅਧਾਰਿਤ ਇਮੀਗ੍ਰੈਟ ਵੀਜ਼ਾ ਅਰਜ਼ੀਆਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। 1 ਅਗਸਤ ਨੂੰ USCIS ਦੇ ਜਾਰੀ ਕੀਤੇ ਨੋਟੀਫੀਕੇਸ਼ਨ ਅਨੁਸਾਰ, ਇਸ ਨਵੇਂ ਹੁਕਮ ਦਾ ਉਦੇਸ਼ ਪਰਿਵਾਰ-ਆਧਾਰਤ ਵੀਜ਼ਾ ਅਰਜ਼ੀਆਂ ਦੀ “ਜਾਂਚ-ਪੜਤਾਲ” ਸਹੀ ਤਰੀਕੇ ਨਾਲ ਕਰਨਾ ਹੈ। USCIS ਨੀਤੀ ਮੈਨੁਅਲ ਏਜੰਸੀ ਦੀਆਂ ਇਮੀਗ੍ਰੇਸ਼ਨ ਨੀਤੀਆਂ ਤੇ ਕੇਂਦਰਿਤ ਔਨਲਾਈਨ ਗਾਈਡ ਹੈ।
ਸਖ਼ਤ ਨਿਯਮਾਂ ਅਨੁਸਾਰ ਹੁਣ ਵਿਦੇਸ਼ੀ ਜੀਵਨ ਸਾਥੀ ਨੂੰ ਸਪਾਂਸਰ ਕਰਨ ਲਈ ਸਖ਼ਤ ਜਾਂਚ ਦੀ ਲੋੜ ਹੋਵੇਗੀ ਅਤੇ ਅਸਲ ਰਿਸ਼ਤੇ ਦੇ ਮਜ਼ਬੂਤ ਸਬੂਤ, ਜਿਸ ਵਿੱਚ ਸਾਂਝੇ ਵਿੱਤੀ ਰਿਕਾਰਡ, ਫੋਟੋਆਂ ਅਤੇ ਹੋਰ ਦਸਤਾਵੇਜ਼ ਸ਼ਾਮਲ ਹਨ, ਦੀ ਲੋੜ ਹੋਵੇਗੀ। ਇਹ ਨਿਯਮ ਵਿਆਹ ਧੋਖਾਧੜੀ ਦੇ ਵਧ ਰਹੇ ਮਾਮਲਿਆਂ ਦੇ ਸਾਹਮਣੇ ਆਉਣ ਦੇ ਮੱਦੇਨਜ਼ਰ ਲਾਗੂ ਕੀਤੇ ਗਏ ਹਨ। 28 ਮਈ ਨੂੰ, 29 ਸਾਲ ਦੇ ਭਾਰਤੀ ਨਾਗਰਿਕ ਆਕਾਸ਼ ਪ੍ਰਕਾਸ਼ ਮਕਵਾਣਾ ਨੇ ਧੋਖੇ ਨਾਲ ਗ੍ਰੀਨ ਕਾਰਡ ਪ੍ਰਾਪਤ ਕਰਨ ਲਈ ਵਿਆਹ ਧੋਖਾਧੜੀ ਦੀ ਯੋਜਨਾ ਵਿੱਚ ਆਪਣਾ ਦੋਸ਼ ਸਵੀਕਾਰ ਕੀਤਾ ਸੀ।
ਇੱਕ ਹੋਰ ਘਟਨਾ ਵਿੱਚ, ਭਾਰਤੀ ਮਹਿਲਾ ਸਮਨਪ੍ਰੀਤ ਕੌਰ ਨੇ ICE (ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ) ਨੂੰ ਆਪਣੇ ਪਤੀ ਨੂੰ ਦੇਸ਼ ਨਿਕਾਲਾ ਦੇਣ ਦੀ ਅਪੀਲ ਕੀਤੀ ਸੀ, ਜਿਸਦਾ ਦਾਅਵਾ ਸੀ ਕਿ ਉਹ ਇੱਕ ਨਕਲੀ ਸ਼ਰਨਾਰਥੀ ਵਜੋਂ ਅਮਰੀਕਾ ਆਇਆ ਸੀ ਅਤੇ ਹੁਣ ਗ੍ਰੀਨ ਕਾਰਡ ਲਈ ਵਿਆਹ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇੱਕ ਬਿਆਨ ਵਿੱਚ, USCIS ਨੇ ਅਜਿਹੇ ਬਦਲਾਅ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਕਿਹਾ, "ਧੋਖੇਬਾਜ਼, ਫਜ਼ੂਲ ਜਾਂ ਪਰਿਵਾਰ-ਅਧਾਰਤ ਇਮੀਗ੍ਰੈਟ ਵੀਜ਼ਾ ਅਰਜ਼ੀਆਂ, ਕਾਨੂੰਨੀ ਸਥਾਈ ਨਿਵਾਸੀ (LPR) ਦਾ ਦਰਜਾ ਪ੍ਰਾਪਤ ਕਰਨ ਦੇ ਪਰਿਵਾਰ-ਅਧਾਰਤ ਤਰੀਕਿਆਂ 'ਚ ਵਿਸ਼ਵਾਸ ਨੂੰ ਖ਼ਤਮ ਕਰਦੀਆਂ ਹਨ ਅਤੇ ਸੰਯੁਕਤ ਰਾਜ ਵਿੱਚ ਪਰਿਵਾਰਕ ਏਕਤਾ ਨੂੰ ਕਮਜ਼ੋਰ ਕਰਦੀਆਂ ਹਨ।"
ਇਸ ਵਿੱਚ ਅੱਗੇ ਕਿਹਾ ਗਿਆ ਹੈ, "ਇਹ ਮਾਰਗਦਰਸ਼ਨ USCIS ਦੀ ਯੋਗ ਵਿਆਹਾਂ ਅਤੇ ਪਰਿਵਾਰਕ ਰਿਸ਼ਤਿਆਂ ਦੀ ਜਾਂਚ ਕਰਨ ਦੀ ਸਮਰੱਥਾ ਨੂੰ ਬਿਹਤਰ ਬਣਾਏਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਅਸਲੀ ਅਤੇ ਪ੍ਰਮਾਣਿਤ ਹਨ ਅਤੇ ਸਾਰੇ ਲਾਗੂ ਕਾਨੂੰਨਾਂ ਦੀ ਪਾਲਣਾ ਕਰਦੇ ਹਨ।" ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਨਵਾਂ ਅਪਡੇਟ ਸੰਭਾਵੀ ਤੌਰ 'ਤੇ ਨੁਕਸਾਨ ਪਹੁੰਚਾਉਣ ਦੇ ਇਰਾਦੇ ਵਾਲੇ ਵਿਦੇਸ਼ੀਆਂ ਦਾ ਪਤਾ ਲਗਾ ਕੇ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਕੇ ਅਮਰੀਕਾ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੇਗਾ।
ਪਰਿਵਾਰ-ਅਧਾਰਤ ਵੀਜ਼ਾ ਪਟੀਸ਼ਨ ਪ੍ਰਕਿਰਿਆ 'ਚ ਮੁੱਖ ਬਦਲਾਅ ਇਸ ਪ੍ਰਕਾਰ ਹਨ:
ਸਪੱਸ਼ਟ ਨਿਯਮ: USCIS ਨੇ ਪਰਿਵਾਰ-ਅਧਾਰਤ ਵੀਜ਼ਾ ਲਈ ਕੌਣ ਯੋਗ ਹੈ ਅਤੇ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ, ਇਸ ਬਾਰੇ ਮੌਜੂਦਾ ਨਿਯਮਾਂ ਨੂੰ ਹੋਰ ਸਪੱਸ਼ਟ ਕੀਤਾ ਹੈ।
ਕਈ ਪਟੀਸ਼ਨਾਂ ਦਾ ਸਪੱਸ਼ਟੀਕਰਨ: ਜੇਕਰ ਕਿਸੇ ਵਿਅਕਤੀ ਜਾਂ ਉਸਦੇ ਸੰਬੰਧਤ ਰਿਸ਼ਤੇਦਾਰਾਂ ਲਈ ਇਕੋ ਸਮੇਂ ਕਈ ਅਰਜ਼ੀਆਂ ਦਿੱਤੀਆਂ ਜਾਂਦੀਆਂ ਹਨ, ਤਾਂ ਏਜੰਸੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਜਿਹੇ ਕੇਸਾਂ ਨੂੰ ਕਿਵੇਂ ਸੰਭਾਲਦੀ ਹੈ।
ਵਿਦੇਸ਼ਾਂ 'ਤੋਂ ਫਾਰਮ ਦਾਖਲ ਕਰਨਾ: ਅਮਰੀਕੀ ਨਾਗਰਿਕ, ਜੋ ਵਿਦੇਸ਼ਾਂ ਵਿੱਚ ਤਾਇਨਾਤ ਫੌਜੀ ਕਰਮਚਾਰੀ ਜਾਂ ਸਰਕਾਰੀ ਕਰਮਚਾਰੀ ਹਨ, ਉਹ ਖਾਸ ਮਾਮਲਿਆਂ 'ਚ ਵਿਦੇਸ਼ਾਂ ਤੋਂ ਸਿੱਧੇ I-130 ਫਾਰਮ (ਪਟੀਸ਼ਨਾਂ) ਦਾਖਲ ਕਰ ਸਕਦੇ ਹਨ।
ਕੇਸ ਟ੍ਰਾਂਸਫਰ: USCIS ਨੇ ਇਹ ਸਪੱਸ਼ਟ ਕੀਤਾ ਹੈ ਕਿ ਜਦੋਂ ਅਰਜ਼ੀਕਾਰ ਅਮਰੀਕਾ ਅੰਦਰ ਸਟੇਟਸ ‘ਐਡਜਸਟ’ ਨਹੀਂ ਕਰ ਸਕਦਾ ਤਾਂ ਇਸ ਹਾਲਤ ਵਿੱਚ ਮੰਜ਼ੂਰ ਕੀਤੀ ਗਈ ਅਰਜ਼ੀ ਨੂੰ ਅਮਰੀਕੀ ਵਿਦੇਸ਼ ਮੰਤਰਾਲੇ ਦੇ ਨੈਸ਼ਨਲ ਵੀਜ਼ਾ ਸੈਂਟਰ (NVC) ਕੋਲ ਭੇਜਿਆ ਜਾਂਦਾ ਹੈ।
ਇੰਟਰਵਿਊ ਦੀਆਂ ਲੋੜਾਂ: ਅਪਡੇਟ ਵਿੱਚ ਦੱਸਿਆ ਗਿਆ ਹੈ ਕਿ ਪਰਿਵਾਰ-ਅਧਾਰਤ ਬਿਨੈਕਾਰਾਂ ਨੂੰ ਕਦੋਂ ਇੰਟਰਵਿਊ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।
ਦੇਸ਼ ਨਿਕਾਲੇ ਦਾ ਨੋਟਿਸ: USCIS ਬਿਨੈਕਾਰਾਂ ਨੂੰ ਯਾਦ ਦਿਵਾਉਂਦੀ ਹੈ ਕਿ ਵੀਜ਼ਾ ਪਟੀਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਦੇਸ਼ ਨਿਕਾਲੇ ਤੋਂ ਸੁਰੱਖਿਅਤ ਹੋ, ਫਿਰ ਵੀ ਉਸ ਨੂੰ "Notice to Appear" ਮਿਲ ਸਕਦਾ ਹੈ।
Comments
Start the conversation
Become a member of New India Abroad to start commenting.
Sign Up Now
Already have an account? Login