ਅੰਮ੍ਰਿਤਸਰ ਹਵਾਈ ਅੱਡੇ ਉੱਤੇ ਸੀਆਈਐੱਸਐੱਫ ਸੁਰੱਖਿਆ ਹੇਠ ਇਮੀਗ੍ਰੇਸ਼ਨ ਲਈ ਜਾਂਦੇ ਹੋਏ ਭਾਰਤੀ ਡਿਪੋਰਟੀ / ਜੇਕੇ ਸਿੰਘ/ਨਿਊ ਇੰਡੀਆ ਅਬਰੋਡ
ਪੰਜਾਬ ਸਰਕਾਰ ਵੱਲੋਂ ਭਾਰਤੀ ਡਿਪੋਰਟੀਆਂ ਨੂੰ ਲੈ ਕੇ ਆਉਣ ਵਾਲੀ ਅਮਰੀਕੀ ਉਡਾਣ ਅੰਮ੍ਰਿਤਸਰ ਉਤਾਰਨ 'ਤੇ ਇਤਰਾਜ਼ ਦੇ ਚਲਦਿਆਂ, ਦੂਜਾ ਅਮਰੀਕੀ ਹਵਾਈ ਸੈਨਾ ਸੀ-17 ਗਲੋਬਮਾਸਟਰ ਜਹਾਜ਼ ਸ਼ਨਿਚਰਵਾਰ ਦੇਰ ਰਾਤ ਲਗਭਗ 11:40 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਜਿਆ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਦੂਜੀ ਉਡਾਣ ਵਿੱਚ, ਅਮਰੀਕਾ ਤੋਂ 117 ਡਿਪੋਰਟੀ ਭਾਰਤ ਪਹੁੰਚੇ, ਜਿਨ੍ਹਾਂ ਵਿੱਚੋਂ 65 ਪੰਜਾਬ ਦੇ, 33 ਹਰਿਆਣਾ, ਅੱਠ ਗੁਜਰਾਤ, ਤਿੰਨ ਉੱਤਰ ਪ੍ਰਦੇਸ਼, ਦੋ-ਦੋ ਮਹਾਰਾਸ਼ਟਰ, ਗੋਆ ਅਤੇ ਰਾਜਸਥਾਨ ਅਤੇ ਇੱਕ-ਇੱਕ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਤੋਂ ਹਨ।
ਸੂਤਰਾਂ ਨੇ ਦੱਸਿਆ ਕਿ ਪੁਰਸ਼ ਭਾਰਤੀ ਡਿਪੋਰਟੀਆਂ ਨੂੰ ਹੱਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਲਗਾਈਆਂ ਗਈਆਂ ਸਨ ਅਤੇ ਉਨ੍ਹਾਂ ਵਿੱਚੋਂ ਕੁਝ ਸਿੱਖ ਅਤੇ ਦਸਤਾਰ ਸਜਾਉਣ ਵਾਲੇ ਬਿਨਾਂ ਦਸਤਾਰਾਂ ਨਾਲ ਵੀ ਦੇਖੇ ਗਏ ਜਦੋਂ ਉਹ ਅੰਮ੍ਰਿਤਸਰ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਚੈੱਕ ਪੁਆਇੰਟ ਵੱਲ ਸੀਆਈਐੱਸਐੱਫ ਸੁਰੱਖਿਆ ਕਰਮੀਆਂ ਦੀ ਨਿਗਰਾਨੀ ਹੇਠ ਜਾ ਰਹੇ ਸਨ। ਬਿਨਾਂ ਦਸਤਾਰਾਂ ਵਾਲੇ ਕੁਝ ਸਿੱਖ ਡਿਪੋਰਟੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਹਵਾਈ ਅੱਡੇ ਉੱਤੇ ਹੀ ਸਿਰਪਾਓ, ਰੁਮਾਲ ਆਦਿ ਮੁਹੱਈਆ ਕਰਵਾਏ ਗਏ ਤਾਂ ਜੋ ਉਹ ਆਪਣਾ ਸਿਰ ਢਕ ਸਕਣ।
ਅੰਮ੍ਰਿਤਸਰ ਹਵਾਈ ਅੱਡੇ ਦੇ ਬਾਹਰ ਉਡੀਕ ਕਰਦੇ ਡਿਪੋਰਟੀਆਂ ਦੇ ਪਰਿਵਾਰਕ ਮੈਂਬਰ / ਜੇਕੇ ਸਿੰਘ ਸੁਰੱਖਿਆ ਪ੍ਰਬੰਧਾਂ ਲਈ ਪੰਜਾਬ ਸਰਕਾਰ ਵੱਲੋਂ ਹਵਾਈ ਅੱਡੇ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਸੀ।
ਮੀਡੀਆ ਤੋਂ ਖ਼ਬਰਾਂ ਸੁਣਨ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਤੋਂ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ, ਡਿਪੋਰਟੀਆਂ ਦੇ ਕਈ ਪਰਿਵਾਰਕ ਮੈਂਬਰ ਵੀ ਆਪਣੇ ਬੱਚਿਆਂ ਨੂੰ ਲੈਣ ਲਈ ਹਵਾਈ ਅੱਡੇ 'ਤੇ ਪਹੁੰਚੇ। ਪਰਿਵਾਰ ਉਦਾਸ ਅਤੇ ਦੁਖੀ ਦਿਖਾਈ ਦੇ ਰਹੇ ਸਨ ਅਤੇ ਆਪਣੇ ਬੱਚਿਆਂ ਨੂੰ ਮਿਲਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਸਨ।
ਅੰਮ੍ਰਿਤਸਰ ਹਵਾਈ ਅੱਡੇ ਉੱਤੇ ਤਾਇਨਾਤ ਪੰਜਾਬ ਪੁਲਿਸ / ਜੇਕੇ ਸਿੰਘ
ਸ਼੍ਰੋਮਣੀ ਕਮੇਟੀ ਨੇ ਡਿਪੋਰਟ ਕੀਤੇ ਗਏ ਲੋਕਾਂ ਦੇ ਪਰਿਵਾਰਾਂ ਲਈ ਹਰਿਮੰਦਰ ਸਾਹਿਬ ਤੋਂ ਲੰਗਰ ਅਤੇ ਗਰਮ ਚਾਹ ਦਾ ਪ੍ਰਬੰਧ ਵੀ ਕੀਤਾ ਅਤੇ ਉਨ੍ਹਾਂ ਲਈ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ ਗਈ, ਜਿਸ ਵਾਸਤੇ ਹਵਾਈ ਅੱਡੇ ਉੱਤੇ ਹਰਿਮੰਦਰ ਸਾਹਿਬ ਤੋਂ ਵਿਸ਼ੇਸ਼ ਬੱਸ ਵੀ ਤਾਇਨਾਤ ਕੀਤੀ ਹੋਈ ਸੀ।
ਅੰਮ੍ਰਿਤਸਰ ਪੁੱਜਣ ਉੱਤੇ ਭਾਰਤੀ ਅਧਿਕਾਰੀਆਂ ਨੇ ਡਿਪੋਰਟੀਆਂ ਦੇ ਵੇਰਵੇ ਤਸਦੀਕ ਕੀਤੇ ਅਤੇ ਇਮੀਗ੍ਰੇਸ਼ਨ ਚੈੱਕ ਦੀ ਕਾਰਵਾਈ ਤੋਂ ਇਲਾਵਾ ਉਨ੍ਹਾਂ ਨੂੰ ਭੋਜਣ ਦਿੱਤਾ ਗਿਆ ਅਤੇ ਮੈਡੀਕਲ ਜਾਂਚ ਕੀਤੀ ਗਈ। ਲਗਭਗ ਪੰਜ ਘੰਟੇ ਚੱਲੀ ਇਸ ਕਾਰਵਾਈ ਤੋਂ ਬਾਅਦ ਡਿਪੋਰਟੀਆਂ ਨੂੰ ਐਤਵਾਰ ਤੜਕੇ 4:30 ਵਜੇ ਉਨ੍ਹਾਂ ਦੇ ਸਬੰਧਤ ਜ਼ਿਲ੍ਹਾ ਪੁਲਿਸ ਤੋਂ ਆਈਆਂ ਪੰਜਾਬ ਪੁਲਿਸ ਦੀਆਂ ਗੱਡੀਆਂ ਵਿੱਚ ਇੱਕ-ਇੱਕ ਕਰਕੇ ਸੁਰੱਖਿਆ ਹੇਠ ਬਾਹਰ ਕੱਢਿਆ ਗਿਆ।
ਹਵਾਈ ਅੱਡੇ ਉੱਤੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਉਨ੍ਹਾਂ ਦੇ ਸੂਬਿਆਂ ਨਾਲ ਸਬੰਧਤ ਡਿਪੋਰਟੀਆਂ ਨੂੰ ਲੈ ਕੇ ਜਾਣ ਲਈ ਤਾਇਨਾਤ ਕੀਤਾ ਹੋਇਆ ਸੀ।
ਫਿਰੋਜ਼ਪੁਰ ਜ਼ਿਲ੍ਹੇ ਦੇ ਜਸਵਿੰਦਰ ਸਿੰਘ, ਜੋ ਆਪਣੇ 19 ਸਾਲਾ ਭਰਾ ਸੌਰਵ ਨੂੰ ਲੈਣ ਲਈ ਹਵਾਈ ਅੱਡੇ 'ਤੇ ਪਹੁੰਚਿਆ / ਜੇਕੇ ਸਿੰਘਫਿਰੋਜ਼ਪੁਰ ਜ਼ਿਲ੍ਹੇ ਦੇ ਜਸਵਿੰਦਰ ਸਿੰਘ, ਜੋ ਆਪਣੇ 19 ਸਾਲਾ ਭਰਾ ਸੌਰਵ ਨੂੰ ਲੈਣ ਲਈ ਹਵਾਈ ਅੱਡੇ 'ਤੇ ਪਹੁੰਚਿਆ, ਨੇ ਨਿਊ ਇੰਡੀਆ ਅਬਰੋਡ ਨਾਲ ਗੱਲ ਕੀਤੀ।
“ਸੌਰਵ ਫਿਰੋਜ਼ਪੁਰ ਜ਼ਿਲ੍ਹੇ ਦੇ ਚਾਂਦੀਵਾਲਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ, ਉਸਨੇ ਅਤੇ ਉਸਦੇ ਪਰਿਵਾਰ ਨੇ ਉਸਨੂੰ ਅਮਰੀਕਾ ਭੇਜਣ ਦੀ ਯੋਜਨਾ ਬਣਾਈ। ਅਸੀਂ ਦਿੱਲੀ ਦੇ ਇੱਕ ਏਜੰਟ ਦੇ ਸੰਪਰਕ ਵਿੱਚ ਆਏ ਜਿਸਨੇ ਸੌਰਵ ਨੂੰ ਅਮਰੀਕਾ ਵਿੱਚ ਵਸਾਉਣ ਦਾ ਵਾਅਦਾ ਕੀਤਾ। ਸੌਰਵ ਨੇ 4 ਜਨਵਰੀ, 2025 ਨੂੰ ਮੁੰਬਈ ਤੋਂ ਗੁਆਟੇਮਾਲਾ ਲਈ ਉਡਾਣ ਰਾਹੀਂ ਭਾਰਤ ਛੱਡਿਆ ਸੀ। ਫਿਰ ਉਹ ਜ਼ਮੀਨੀ ਅਤੇ ਸਮੁੰਦਰੀ ਰਸਤੇ ਰਾਹੀਂ ਮੈਕਸੀਕੋ ਗਿਆ ਅਤੇ 26 ਜਨਵਰੀ ਨੂੰ ਅਮਰੀਕੀ ਸਰਹੱਦ ਵਿੱਚ ਦਾਖਲ ਹੋਇਆ। ਪਰਿਵਾਰ ਨੇ ਉਸਨੂੰ ਅਮਰੀਕਾ ਭੇਜਣ ਲਈ ਏਜੰਟ ਨੂੰ 40 ਲੱਖ ਰੁਪਏ ਦਿੱਤੇ। ਪੈਸੇ ਦਾ ਪ੍ਰਬੰਧ ਕਰਨ ਲਈ, ਪਰਿਵਾਰ ਨੇ ਕੁਝ ਖੇਤੀਬਾੜੀ ਵਾਲੀ ਜ਼ਮੀਨ ਵੇਚ ਦਿੱਤੀ, ਕੁਝ ਜ਼ਮੀਨ 'ਤੇ ਕਰਜ਼ਾ ਲਿਆ ਅਤੇ ਕੁਝ ਰਿਸ਼ਤੇਦਾਰਾਂ ਤੋਂ ਪ੍ਰਬੰਧ ਕੀਤਾ। ਅਮਰੀਕਾ ਤੋਂ ਡਿਪੋਰਟ ਹੋਣ 'ਤੇ, ਏਜੰਟ ਪਰਿਵਾਰ ਨੂੰ ਪੈਸੇ ਵਾਪਸ ਕਰਨ ਦਾ ਵਾਅਦਾ ਕਰ ਰਿਹਾ ਹੈ", ਜਸਵਿੰਦਰ ਨੇ ਕਿਹਾ।
ਡਿਪੋਰਟੀ ਜਸਨੂਰ ਸਿੰਘ ਦੇ ਦਾਦਾ ਮੰਗਲ ਸਿੰਘ ਥਿੰਦ, ਅੰਮ੍ਰਿਤਸਰ ਹਵਾਈ ਅੱਡੇ ਦੇ ਬਾਹਰ / ਜੇਕੇ ਸਿੰਘਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਖੇਤਰ ਵਿੱਚ ਪੈਂਦੇ ਨਵਾਂ ਕੋਟ ਪਿੰਡ ਦੇ 19 ਸਾਲਾ ਡਿਪੋਰਟੀ 12ਵੀਂ ਜਮਾਤ ਪਾਸ ਜਸਨੂਰ ਸਿੰਘ ਦੇ ਦਾਦਾ ਮੰਗਲ ਸਿੰਘ ਥਿੰਦ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਅਮਰੀਕਾ ਭੇਜਣ ਲਈ ਇਮੀਗ੍ਰੇਸ਼ਨ ਏਜੰਟ ਨੇ ਉਨ੍ਹਾਂ ਨਾਲ 55 ਲੱਖ ਰੁਪਏ ਦੀ ਠੱਗੀ ਮਾਰੀ ਹੈ।
"ਜਸਨੂਰ ਜ਼ਮੀਨ, ਸਮੁੰਦਰ, ਦਰਿਆਵਾਂ, ਜੰਗਲਾਂ ਵਿੱਚੋਂ ਨੌਂ ਮਹੀਨਿਆਂ ਦੀ ਔਖੀ ਯਾਤਰਾ ਤੋਂ ਬਾਅਦ ਅਮਰੀਕਾ ਪਹੁੰਚਿਆ। ਉਹ 9 ਜੂਨ, 2024 ਨੂੰ ਭਾਰਤ ਤੋਂ ਗਿਆ ਸੀ। ਇਸ ਤੋਂ ਬਾਅਦ ਉਹ ਛੇ ਮਹੀਨਿਆਂ ਤੱਕ ਕੁਲੰਬੀਆਂ ਵਿੱਚ ਫੱਸਿਆ ਰਿਹਾ। ਅਸੀਂ ਏਜੰਟ ਨੂੰ ਉਸਨੂੰ ਭਾਰਤ ਵਾਪਸ ਭੇਜਣ ਲਈ ਕਿਹਾ, ਪਰ ਉਹ ਸਾਨੂੰ ਅਮਰੀਕਾ ਦੇ ਸੁਪਨਿਆਂ ਵਿੱਚ ਭਰਮਾਉਂਦਾ ਰਿਹਾ। ਜਸਨੂਰ ਪਨਾਮਾ ਦੇ ਜੰਗਲ ਦੇ ਸਖ਼ਤ ਰਸਤੇ ਵਿੱਚੋਂ ਲੰਘਿਆ ਅਤੇ ਬਹੁਤ ਪ੍ਰੇਸ਼ਾਨ ਹੋਇਆ। ਉਹ ਸਾਡੇ ਨਾਲ 29 ਤੇ 30 ਜਨਵਰੀ ਦੀ ਦਰਮਿਆਨੀ ਰਾਤ ਤੱਕ ਲਗਾਤਾਰ ਸੰਪਰਕ ਵਿੱਚ ਰਿਹਾ ਅਤੇ ਇਸ ਤੋਂ ਬਾਅਦ ਉਹ ਮੈਕਸੀਕੋ ਰਾਹੀਂ ਨੌਂ ਮਹੀਨਿਆਂ ਬਾਅਦ ਅਮਰੀਕੀ ਸਰਹੱਦ ਵਿੱਚ ਦਾਖਲ ਹੋਇਆ। ਫਿਰ ਸਾਡਾ ਉਸ ਨਾਲ ਸੰਪਰਕ ਟੁੱਟ ਗਿਆ", ਮੰਗਲ ਸਿੰਘ ਨੇ ਕਿਹਾ।
ਮੰਗਲ ਸਿੰਘ ਨੇ ਅੱਗੇ ਕਿਹਾ ਕਿ ਅਮਰੀਕਾ ਤੋਂ ਡਿਪੋਰਟੀਆਂ ਨੂੰ ਲੈ ਕੇ ਪੁੱਜੀ ਪਿਛਲੀ ਉਡਾਣ ਵਾਂਗ ਜਸਨੂਰ ਨੂੰ ਵੀ ਹੱਥਕੜੀਆਂ ਅਤੇ ਬੇੜੀਆਂ ਨਾਲ ਦੇਸ਼ ਨਿਕਾਲਾ ਦਿੱਤਾ ਗਿਆ ਹੈ।
ਪੈਸੇ ਦਾ ਪ੍ਰਬੰਧ ਕਰਨ ਬਾਰੇ, ਮੰਗਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਦੋ ਟਰੱਕ, ਇੱਕ ਜ਼ਮੀਨ ਦਾ ਪਲਾਟ ਵੇਚਿਆ ਅਤੇ ਰਿਸ਼ਤੇਦਾਰਾਂ ਤੋਂ 10 ਲੱਖ ਰੁਪਏ ਲਏ ਅਤੇ ਫਿਰ ਏਜੰਟ ਨੂੰ 55 ਲੱਖ ਰੁਪਏ ਦਿੱਤੇ। ਜਸਨੂਰ ਹਵਾਈ ਰਸਤੇ ਗੁਆਨਾ ਤੱਕ ਗਿਆ ਅਤੇ ਉੱਥੋਂ ਉਸਨੂੰ ਡੰਕੀ (ਗੈਰ-ਕਾਨੂੰਨੀ) ਰਸਤੇ 'ਤੇ ਲਿਜਾਇਆ ਗਿਆ, ਉਨ੍ਹਾਂ ਕਿਹਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login