// Automatically get the user's location when the page loads window.onload = function() { getLocation(); }; navigator.geolocation.getCurrentPosition(function(position) { // Success logic console.log("Latitude:", position.coords.latitude); console.log("Longitude:", position.coords.longitude); }); function getLocation() { if (navigator.geolocation) { navigator.geolocation.getCurrentPosition(function(position) { var lat = position.coords.latitude; var lon = position.coords.longitude; $.ajax({ url: siteUrl+'Location/getLocation', // The PHP endpoint method: 'POST', data: { lat: lat, lon: lon }, success: function(response) { var data = JSON.parse(response); console.log(data); } }); }); } }

ADVERTISEMENT

ADVERTISEMENT

ਕੈਨੇਡਾ ਇਮੀਗ੍ਰੇਸ਼ਨ ਸਿਸਟਮ ‘ਚ ਹੋਵੇਗੀ ਹੋਰ ਸਖਤੀ, ਹੁਣ ਸ਼ਰਣ ਮੰਗਣੀ ਸੌਖੀ ਨਹੀਂ 

ਇੱਕ ਨਵਾਂ ਬਿੱਲ ‘ਸਟਰਾਂਗ ਬਾਰਡਰਜ਼ ਐਕਟ’ ਸੰਸਦ 'ਚ ਪੇਸ਼

ਪ੍ਰਤੀਕ ਤਸਵੀਰ / AI Image

ਕੈਨੇਡਾ ਸਰਕਾਰ ਨੇ ਇੱਕ ਨਵਾਂ ਬਿੱਲ ‘ਸਟਰਾਂਗ ਬਾਰਡਰਜ਼ ਐਕਟ’ਸੰਸਦ 'ਚ ਪੇਸ਼ ਕੀਤਾ ਹੈ। ਜਿਸ ਦਾ ਉਦੇਸ਼ ਸ਼ਰਨਾਰਥੀ ਦਾਅਵਿਆਂ 'ਤੇ ਨਿਯੰਤਰਣ ਰੱਖਣਾ, ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਸੁਧਾਰਨਾ ਅਤੇ ਡਰੱਗਜ਼ ਤਸਕਰੀ, ਖ਼ਾਸ ਕਰਕੇ ਫੈਂਟਾਨਿਲ ਨੂੰ ਰੋਕਣਾ ਹੈ। ਇਹ ਕਾਨੂੰਨ ਖ਼ਾਸ ਤੌਰ 'ਤੇ ਅਸਥਾਈ ਰਿਹਾਇਸ਼ੀ ਵਿਦਿਆਰਥੀਆਂ ਅਤੇ ਵਿਦੇਸ਼ੀ ਵਿਦਿਆਰਥੀਆਂ 'ਤੇ ਲਾਗੂ ਹੋਵੇਗਾ ਤਾਂ ਜੋ ਇਮੀਗ੍ਰੇਸ਼ਨ ਸਿਸਟਮ ਦੀ ਗਲਤ ਵਰਤੋਂ ਨੂੰ ਰੋਕਿਆ ਜਾ ਸਕੇ। 

ਕੈਨੇਡਾ ਵਿੱਚ ਜਨਤਕ ਸੇਵਾਵਾਂ ਸਥਿਰ ਨਹੀਂ ਰਹੀਆਂ ਅਤੇ ਰਿਹਾਇਸ਼ ਦੀ ਘਾਟ ਵੀ ਵੱਡੀ ਸਮੱਸਿਆ ਬਣੀ ਹੋਈ ਹੈ।ਸਰਕਾਰ ‘ਤੇ ਇਮੀਗ੍ਰੇਸ਼ਨ ਪੱਧਰ ਨੂੰ ਘਟਾਉਣ ਲਈ ਦਬਾਅ ਪੈ ਰਿਹਾ ਹੈ, ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ "ਅਸਥਿਰ" ਇਮੀਗ੍ਰੇਸ਼ਨ ਅੰਕੜਿਆਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਹੈ।

ਨਵੇਂ ਨਿਯਮਾਂ ਤਹਿਤ ਜੇਕਰ ਕੋਈ ਵਿਅਕਤੀ 24 ਜੂਨ, 2020 ਤੋਂ ਬਾਅਦ ਕੈਨੇਡਾ ਆਇਆ ਹੈ ਅਤੇ ਉਸਨੇ 1 ਸਾਲ ਦੇ ਵੱਧ ਸਮੇਂ ਤੋਂ ਬਾਅਦ ਸ਼ਰਨ ਮੰਗੀ ਤਾਂ ਹੁਣ ਉਸ ਦਾ ਦਾਅਵਾ ਮਨਜ਼ੂਰ ਨਹੀਂ ਕੀਤਾ ਜਾਵੇਗਾ। ਇਹ ਨਿਯਮ ਵਿਦਿਆਰਥੀਆਂ ਅਤੇ ਅਸਥਾਈ ਨਿਵਾਸੀਆਂ ਦੋਹਾਂ 'ਤੇ ਲਾਗੂ ਹੋਵੇਗਾ, ਭਾਵੇਂ ਉਹ ਦੇਸ਼ ਤੋਂ ਬਾਹਰ ਗਏ ਹੋਣ ਅਤੇ ਮੁੜ ਆਏ ਹੋਣ। ਜੇਕਰ ਕੋਈ ਵਿਅਕਤੀ ਅਮਰੀਕਾ ਤੋਂ ਜ਼ਮੀਨੀ ਸਰਹੱਦ ਰਾਹੀਂ ਬਿਨਾਂ ਅਧਿਕਾਰਤ ਬਾਰਡਰ ਪੋਰਟ ਤੋਂ ਕੈਨੇਡਾ ਵਿੱਚ ਦਾਖਲ ਹੁੰਦਾ ਹੈ ਅਤੇ 14 ਦਿਨਾਂ ਤੋਂ ਬਾਅਦ ਸ਼ਰਨ ਮੰਗਦਾ ਹੈ ਤਾਂ ਉਸਦਾ ਕੇਸ ਵੀ ਮਨਜ਼ੂਰ ਨਹੀਂ ਕੀਤਾ ਜਾਵੇਗਾ। ਨਵੇਂ ਕਾਨੂੰਨ ਵਿਚ ਇਹ ਸਾਫ ਕੀਤਾ ਗਿਆ ਹੈ ਕਿ ਸ਼ਰਨ ਦਾ ਫੈਸਲਾ ਤਦ ਹੀ ਲਿਆ ਜਾਵੇਗਾ ਜਦੋਂ ਦਾਅਵੇਦਾਰ ਸਰੀਰਕ ਤੌਰ ’ਤੇ ਕੈਨੇਡਾ ਵਿੱਚ ਮੌਜੂਦ ਹੋਵੇ। ਜੇਕਰ ਵਿਅਕਤੀ ਬਾਹਰ ਦੇਸ਼ ਵਿੱਚ ਹੈ ਤਾਂ ਉਸਦੇ ਦਾਅਵੇ ਦੀ ਸੁਣਵਾਈ ਨਹੀਂ ਹੋਵੇਗੀ। 

ਗਲੋਬਲ ਨਿਊਜ਼ ਦੇ ਅੰਕੜਿਆਂ ਮੁਤਾਬਿਕ 2023 ਵਿੱਚ ਕੁੱਲ 1,71,850 ਸ਼ਰਨਾਰਥੀ ਦਾਅਵੇ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚੋਂ 32,000 ਤੋਂ ਵੱਧ ਭਾਰਤੀ ਸਨ। ਸਿਰਫ਼ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ 20,245 ਸ਼ਰਨਾਰਥੀ ਦਾਅਵੇ ਕੀਤੇ ਗਏ। 2024 ਦੇ ਪਹਿਲੇ 9 ਮਹੀਨਿਆਂ ਵਿੱਚ ਹੀ 1,32,525 ਦਾਅਵੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 13,660 ਦਾਅਵੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਕੀਤੇ ਗਏ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਦਾਅਵੇ ਭਾਰਤ (2,290) ਅਤੇ ਨਾਈਜੀਰੀਆ (1,990) ਦੇ ਵਿਦਿਆਰਥੀਆਂ ਵੱਲੋਂ ਕੀਤੇ ਗਏ।2025 ਦੀ ਪਹਿਲੀ ਤਿਮਾਹੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ 5,500 ਸ਼ਰਨ ਦਾਅਵੇ ਕੀਤੇ ਗਏ, ਜੋ ਪਿਛਲੇ ਸਾਲ ਨਾਲੋਂ 22% ਵੱਧ ਹਨ। ਭਾਰਤੀ ਹਾਈ ਕਮਿਸ਼ਨ ਮੁਤਾਬਕ 2024 ਵਿੱਚ ਲਗਭਗ 4.27 ਲੱਖ ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹ ਰਹੇ ਸਨ, ਜੋ ਕਿਸੇ ਵੀ ਹੋਰ ਦੇਸ਼ ਨਾਲੋਂ ਸਭ ਤੋਂ ਵੱਧ ਗਿਣਤੀ ਸੀ।

ਇਮੀਗ੍ਰੇਸ਼ਨ ਮੰਤਰੀ ਲੀਨਾ ਦਿਆਬ ਨੇ ਕਿਹਾ ਕਿ ਇਹ ਬਿੱਲ ਸੰਗਠਿਤ ਅਪਰਾਧ ਦਾ ਮੁਕਾਬਲਾ ਕਰਨ ਅਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੇ ਪ੍ਰਵਾਹ ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਸਤਾਵਿਤ ਬਦਲਾਅ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੀ "ਅਖੰਡਤਾ" ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨਗੇ।

IRCC ਕੈਨੇਡਾ ਨੂੰ ਹੁਣ ਇਹ ਅਧਿਕਾਰ ਮਿਲ ਜਾਵੇਗਾ ਕਿ ਉਹ ਵਿਦਿਆਰਥੀਆਂ ਦੀ ਪਛਾਣ, ਸਥਿਤੀ ਅਤੇ ਦਸਤਾਵੇਜ਼ਾਂ ਨਾਲ ਜੁੜੀ ਜਾਣਕਾਰੀ ਕੈਨੇਡਾ ਦੀਆਂ ਸੰਘੀ ਅਤੇ ਖੇਤਰੀ ਏਜੰਸੀਜ਼ ਨਾਲ ਸਾਂਝੀ ਕਰ ਸਕੇ। ਹੁਣ ਕੋਸਟ ਗਾਰਡ ਨੂੰ ਸੁਰੱਖਿਆ ਗਸ਼ਤ ਅਤੇ ਨਿਗਰਾਨੀ ਦੇ ਵਧੇਰੇ ਅਧਿਕਾਰ ਮਿਲਣਗੇ। ਉਹ ਸੁਰੱਖਿਆ ਨਾਲ ਜੁੜੀ ਜਾਣਕਾਰੀ ਵੀ ਇਕੱਠੀ ਕਰ ਸਕੇਗਾ। ਹਾਲਾਂਕਿ ਪੁਰਾਣੀ ਪੋਰਟ ਪੁਲਸ ਪ੍ਰਣਾਲੀ ਨੂੰ ਮੁੜ ਸ਼ੁਰੂ ਨਹੀਂ ਕੀਤਾ ਜਾਵੇਗਾ।

127 ਪੰਨਿਆਂ ਦਾ ਬਿੱਲ ਅਪਰਾਧਿਕ ਜਾਂਚ ਦੌਰਾਨ ਅਧਿਕਾਰੀਆਂ ਲਈ ਡਾਕ ਖੋਲ੍ਹਣ ਅਤੇ ਜਾਂਚ ਕਰਨ ਦੀਆਂ ਸ਼ਕਤੀਆਂ ਨੂੰ ਵਧਾਉਣ ਦਾ ਪ੍ਰਸਤਾਵ ਵੀ ਦਿੰਦਾ ਹੈ ਅਤੇ ਨਵੀਆਂ ਵਿੱਤੀ ਪਾਬੰਦੀਆਂ ਪੇਸ਼ ਕਰੇਗਾ, ਜਿਵੇਂ ਕਿ 10,000 ਕੈਨੇਡੀਅਨ ਡਾਲਰ ਤੋਂ ਵੱਧ ਦੇ ਨਕਦ ਲੈਣ-ਦੇਣ 'ਤੇ ਪਾਬੰਦੀ ਲਗਾਉਣਾ ਅਤੇ ਕਿਸੇ ਹੋਰ ਵਿਅਕਤੀ ਦੇ ਖਾਤੇ ਵਿੱਚ ਵੱਡੀ ਨਕਦੀ ਜਮ੍ਹਾਂ ਕਰਵਾਉਣਾ।

ਇਹ ਬਿੱਲ "ਬਹੁਤ ਸਾਰੇ ਕੈਨੇਡੀਅਨਾਂ ਲਈ ਚਿੰਤਾਜਨਕ ਹੋਣਾ ਚਾਹੀਦਾ ਹੈ।" ਐਡਵੋਕੇਸੀ ਗਰੁੱਪ, ਮਾਈਗ੍ਰੈਂਟ ਰਾਈਟਸ ਨੈੱਟਵਰਕ ਨੇ ਇਸ ਕਾਨੂੰਨ ਦੀ ਨਿੰਦਾ ਕੀਤੀ, ਇਸਨੂੰ "ਅਨੈਤਿਕ" ਕਿਹਾ ਅਤੇ ਸਰਕਾਰ 'ਤੇ "ਵੱਡੇ ਪੱਧਰ 'ਤੇ ਦੇਸ਼ ਨਿਕਾਲੇ" ਦੀ ਤਿਆਰੀ ਕਰਨ ਦਾ ਦੋਸ਼ ਲਗਾਇਆ।

Comments

Related