ADVERTISEMENT

ADVERTISEMENT

ZEE5 Global ਨੇ ‘ਸ਼ਬਦ – ਰੀਤ ਅਤੇ ਰਿਵਾਜ਼’ ਸੀਰੀਜ਼ ਦਾ ਕੀਤਾ ਐਲਾਨ

ਇਹ ਆਸਥਾ ਅਤੇ ਪਰੰਪਰਾਵਾਂ ਨਾਲ ਜੁੜੇ ਇੱਕ ਪਰਿਵਾਰ ਦੀ ਕਹਾਣੀ ਨੂੰ ਬਿਆਨ ਕਰਦੀ ਹੈ

ਫਿਲਮ ਪੋਸਟਰ / ZEE5 Global.

ZEE5 Global ਨੇ 13 ਜਨਵਰੀ, 2026 ਨੂੰ ਹਿੰਦੀ ਭਾਸ਼ਾ ਦੀ ਆਪਣੀ ਮੂਲ ਸੀਰੀਜ਼, ‘ਸ਼ਬਦ – ਰੀਤ ਅਤੇ ਰਿਵਾਜ਼’ ਦਾ ਐਲਾਨ ਕੀਤਾ ਹੈ।

ਛੇ ਐਪੀਸੋਡਾਂ ਵਾਲੀ ਇਹ ਪਰਿਵਾਰਕ ਡਰਾਮਾ ਸੀਰੀਜ਼ ਵਿੱਚ ਸੁਵਿੰਦਰ ਵਿੱਕੀ ਅਤੇ ਮਿਹਰ ਆਹੂਜਾ ਪਿਤਾ–ਪੁੱਤਰ ਦੀ ਭੂਮਿਕਾ ਵਿੱਚ ਨਜ਼ਰ ਆਉਂਦੇ ਹਨ, ਜੋ ਪੰਜਾਬ ਵਿੱਚ ਰਹਿੰਦੇ ਹਨ। ਮਾਹੀ ਰਾਜ ਅਤੇ ਤਰਨਜੀਤ ਕੌਰ ਭੈਣ ਅਤੇ ਮਾਂ ਦੇ ਕਿਰਦਾਰ ਨਿਭਾਉਂਦੀਆਂ ਹਨ। ਸੀਰੀਜ਼ ਦਾ ਨਿਰਮਾਣ ਰਸਕ ਮੀਡੀਆ ਵੱਲੋਂ ਕੀਤਾ ਗਿਆ ਹੈ ਅਤੇ ਨਿਰਦੇਸ਼ਨ ਅਮੀਤ ਗੁਪਤਾ ਨੇ ਕੀਤਾ ਹੈ।

ਇਹ ਕਹਾਣੀ ਆਸਥਾ ਅਤੇ ਪਰੰਪਰਾਵਾਂ ਨਾਲ ਜੁੜੇ ਇੱਕ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ। ਕਹਾਣੀ ਦਾ ਮੁੱਖ ਪਾਤਰ ਘੁੱਪੀ ਹੈ, ਜੋ ਕਿ ਇੱਕ ਹਕਲਾਉਣ ਵਾਲਾ ਨੌਜਵਾਨ ਹੈ ਅਤੇ ਫੁੱਟਬਾਲ ਖੇਡਣ ਦਾ ਸੁਪਨਾ ਵੇਖਦਾ ਹੈ। ਉਸ ਦੀਆਂ ਖ਼ਾਹਿਸ਼ਾਂ ਉਸ ਦੇ ਪਿਤਾ ਦੀਆਂ ਉਮੀਦਾਂ ਨਾਲ ਟਕਰਾਉਂਦੀਆਂ ਹਨ। ਉਸਦੇ ਪਿਤਾ ਇੱਕ ਸਤਿਕਾਰਤ ਰਾਗੀ ਸਿੰਘ ਹਨ, ਜੋ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਪਰਿਵਾਰ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਵਧਾਏ। 

ਇਹ ਸੀਰੀਜ਼ ਵਿਰਾਸਤੀ ਫ਼ਰਜ਼ ਅਤੇ ਨਿੱਜੀ ਪਸੰਦ ਦੇ ਵਿਚਕਾਰ ਪੈਦਾ ਹੋਏ ਤਣਾਅ ਨੂੰ ਦਰਸਾਉਂਦੀ ਹੈ। ਇਹ ਪਛਾਣ, ਡਰ ਅਤੇ ਹਿੰਮਤ ਦੀ ਵੀ ਪੜਚੋਲ ਕਰਦੀ ਹੈ, ਕਿਉਂਕਿ ਘੁੱਪੀ ਆਪਣੀ ਬੋਲਣ ਦੀ ਸਮੱਸਿਆ ਅਤੇ ਪਰਿਵਾਰਕ ਦਬਾਅ ਨਾਲ ਜੂਝ ਰਿਹਾ ਹੈ। ਪਵਿੱਤਰ ਗੁਰਬਾਣੀ ਸੰਗੀਤ ਅਤੇ ਵਿਸ਼ਵਾਸਾਂ ਦੇ ਮਾਹੌਲ ਵਿੱਚ ਇਹ ਕਹਾਣੀ ਉਸ ਦੀ 'ਆਵਾਜ਼' ਲੱਭਣ ਦੀ ਕੋਸ਼ਿਸ਼ ਨੂੰ ਬਿਆਨ ਕਰਦੀ ਹੈ।

&TV ਦੀ ਮੁੱਖ ਚੈਨਲ ਅਧਿਕਾਰੀ ਅਤੇ ਹਿੰਦੀ ZEE5 ਦੀ ਬਿਜ਼ਨਸ ਹੈਡ ਕਾਵੇਰੀ ਦਾਸ ਨੇ ਕਿਹਾ ਕਿ ਸੀਰੀਜ਼ ਤਹਿਤ ਉਹ ਜੜ੍ਹਾਂ ਨਾਲ ਜੁੜੀਆਂ ਪਰਿਵਾਰਕ ਕਹਾਣੀਆਂ ਪੇਸ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਅਨੁਸਾਰ, ਇਹ ਸੀਰੀਜ਼ ਉਸ "ਭਾਵਨਾਤਮਕ ਟਕਰਾਅ" ਨੂੰ ਪੇਸ਼ ਕਰਦੀ ਹੈ ਜੋ ਉਦੋਂ ਪੈਦਾ ਹੁੰਦਾ ਹੈ ਜਦੋਂ ਰਵਾਇਤੀ ਕਦਰਾਂ-ਕੀਮਤਾਂ ਦਾ ਸਾਹਮਣਾ ਨਵੀਂ ਪੀੜ੍ਹੀ ਦੀ ਆਪਣਾ ਰਸਤਾ ਖੁਦ ਚੁਣਨ ਦੀ ਇੱਛਾ ਨਾਲ ਹੁੰਦਾ ਹੈ। 

ਰਸਕ ਮੀਡੀਆ ਦੇ ਨਿਰਮਾਤਾ ਮਯੰਕ ਯਾਦਵ ਨੇ ਕਿਹਾ ਕਿ ਟੀਮ ਚਾਹੁੰਦੀ ਸੀ ਕਿ ‘ਸ਼ਬਦ – ਰੀਤ ਅਤੇ ਰਿਵਾਜ਼’ ਅਸਲੀ ਮਹਿਸੂਸ ਹੋਵੇ। ਉਨ੍ਹਾਂ ਨੇ ਸੰਗੀਤਕ ਵਿਰਾਸਤ ਅਤੇ ਇੱਕ ਨੌਜਵਾਨ ਮੁੰਡੇ ਦੀ ਖੇਡਾਂ ਪ੍ਰਤੀ ਦਿਲਚਸਪੀ ਵਿਚਕਾਰ ਦੇ ਟਕਰਾਅ ਨੂੰ ਪਰਿਵਾਰਾਂ ਵਿੱਚ ਆਮ ਮਿਲਣ ਵਾਲੀ ਸਥਿਤੀ ਵਜੋਂ ਵਰਣਨ ਕੀਤਾ।

‘ਸ਼ਬਦ – ਰੀਤ ਅਤੇ ਰਿਵਾਜ਼’ ਜਲਦੀ ਹੀ ZEE5 ਗਲੋਬਲ ‘ਤੇ ਪ੍ਰੀਮੀਅਰ ਹੋਵੇਗੀ।

Comments

Related