ADVERTISEMENT

ADVERTISEMENT

ਲਾਸ ਏਂਜਲਸ ਵਿੱਚ ਲਿਲੀ ਸਿੰਘ ਦੀ ਹੀਰਾਮੰਡੀ-ਥੀਮ ਵਾਲੀ ਦੀਵਾਲੀ ਪਾਰਟੀ

ਲਿਲੀ ਸਿੰਘ ਦੀ 'ਲਵ ਐਂਡ ਲਾਈਟ: ਅ ਰੌਇਲ ਅਫੇਅਰ' ਪਾਰਟੀ ਨੇ ਹਾਲੀਵੁੱਡ ਅਤੇ ਹੋਰਨਾਂ ਕਲਾਕਾਰਾਂ ਨੂੰ ਇਕੱਠਾ ਕੀਤਾ

ਐਲਏ ਵਿੱਚ ਲਿਲੀ ਸਿੰਘ ਦੀ ਹੀਰਾਮੰਡੀ-ਥੀਮ ਵਾਲੀ ਦੀਵਾਲੀ ਪਾਰਟੀ / Lilly SIngh

ਕੈਨੇਡੀਅਨ ਯੂ-ਟਿਊਬਰ ਤੋਂ ਮਨੋਰੰਜਕ ਬਣੀ ਲਿਲੀ ਸਿੰਘ ਨੇ ਪਿਛਲੇ ਹਫ਼ਤੇ ਲਾਸ ਏਂਜਲਸ ਵਿੱਚ ਆਪਣੀ ਪੰਜਵੀਂ ਸਾਲਾਨਾ ਦੀਵਾਲੀ ਮਨਾਈ, ਜਿਸਦਾ ਥੀਮ 'ਲਵ ਐਂਡ ਲਾਈਟ: ਅ ਰੌਇਲ ਅਫੇਅਰ' ਸੀ। ਇਸ ਸਮਾਰੋਹ ਨੂੰ ਭਾਰਤੀ ਡਿਜ਼ਾਈਨਰ ਜੋੜੀ ਫਾਲਗੁਨੀ ਸ਼ੇਨ ਪੀਕਾਕ ਨੇ ਸਜਾਇਆ ਸੀ ਅਤੇ ਇਹ ਸੰਜੇ ਲੀਲਾ ਭੰਸਾਲੀ ਦੀ ਨੈਟਫ਼ਲਿਕਸ ਹਿੱਟ ‘ਹੀਰਾਮੰਡੀ’ ਤੋਂ ਪ੍ਰੇਰਿਤ ਸੀ। ਇਸ ਸਮਾਰੋਹ ਨੇ ਭਾਰਤੀ ਪਰੰਪਰਾ ਅਤੇ ਹਾਲੀਵੁੱਡ ਗਲੈਮਰ ਨੂੰ ਮਿਲਾ ਦਿੱਤਾ।

ਲਿਲੀ ਸਿੰਘ ਦੀਆਂ ਦੀਵਾਲੀ ਪਾਰਟੀਆਂ ਹੁਣ ਲਾਸ ਏਂਜਲਸ ਦੇ ਸੱਭਿਆਚਾਰਕ ਕੈਲੰਡਰ ਦਾ ਹਿੱਸਾ ਬਣ ਗਈਆਂ ਹਨ। ਪਹਿਲਾਂ ਛੋਟੀਆਂ ਗੈਦਰਿੰਗਾਂ ਵਜੋਂ ਸ਼ੁਰੂ ਹੋਈਆਂ ਇਹ ਪਾਰਟੀਆਂ ਹੁਣ ਹਾਲੀਵੁੱਡ ਵਿੱਚ ਭਾਰਤੀ ਪਛਾਣ ਅਤੇ ਏਕਤਾ ਦਾ ਪ੍ਰਤੀਕ ਬਣ ਗਈਆਂ ਹਨ। ਇੰਸਟਾਗ੍ਰਾਮ ‘ਤੇ ਰਾਤ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ, ਸਿੰਘ ਨੇ ਲਿਖਿਆ, “ਜਿਵੇਂ ਜਿਵੇਂ ਮੈਂ ਵੱਡੀ ਹੋ ਰਹੀ ਹਾਂ, ਮੈਂ ਵੇਖਿਆ ਹੈ ਕਿ ਦੁਨੀਆ ਸਾਨੂੰ ਇੱਕ ਦੂਜੇ ਤੋਂ ਵੱਖ ਕਰਦੀ ਜਾ ਰਹੀ ਹੈ। ਇਸ ਲਈ ਮੈਂ ਲੋਕਾਂ ਨੂੰ ਇਕੱਠਾ ਕਰਨ ਲਈ ਸੁਰੱਖਿਅਤ ਥਾਵਾਂ ਬਣਾਉਣ ‘ਤੇ ਧਿਆਨ ਦਿੱਤਾ ਹੈ। ਮੈਨੂੰ ਵਿਸ਼ਵਾਸ ਹੈ ਕਿ ਭਾਈਚਾਰਾ ਉਹ ਦਵਾਈ ਹੈ ਜਿਸਦੀ ਸਾਨੂੰ ਸਭ ਨੂੰ ਲੋੜ ਹੈ। ਇਹ ਪਾਰਟੀ ਓਵਰ-ਦਿ-ਟੌਪ ਹੈ ਅਤੇ ਮੈਂ ਸਾਲ ਭਰ ਇਸਦੀ ਯੋਜਨਾ ਬਣਾਉਂਦੀ ਹਾਂ... ਇਸ ਲਈ ਕਿ ਮੈਨੂੰ ਇਕੱਠੇ ਦੀਵਾਲੀ ਮਨਾਉਣਾ ਬਹੁਤ ਪਸੰਦ ਹੈ।“

ਐਲਏ ਵਿੱਚ ਲਿਲੀ ਸਿੰਘ ਦੀ ਹੀਰਾਮੰਡੀ-ਥੀਮ ਵਾਲੀ ਦੀਵਾਲੀ ਪਾਰਟੀ / Lilly SIngh

ਸਿੰਘ ਨੇ ਲਿਖਿਆ, “ਹਰ ਸਾਲ ਕੋਈ ਨਾ ਕੋਈ ਕਹਿੰਦਾ ਹੈ, ‘ਇਹ ਮੇਰੀ ਪਹਿਲੀ ਦੀਵਾਲੀ ਸੀ ਅਤੇ ਮੈਂ ਅਗਲੇ ਸਾਲ ਲਈ ਉਤਸੁਕ ਹਾਂ।‘  ਇਹ ਗੱਲਾਂ ਮੇਰੇ ਲਈ ਬਹੁਤ ਮਹੱਤਵ ਰੱਖਦੀਆਂ ਹਨ ਕਿਉਂਕਿ ਜਦੋਂ ਮੈਂ ਪਹਿਲੀ ਵਾਰ LA ਆਈ ਸੀ, ਬਹੁਤ ਘੱਟ ਲੋਕ ਦੱਖਣੀ ਏਸ਼ੀਆਈ ਸੱਭਿਆਚਾਰ ਬਾਰੇ ਜਾਣਦੇ ਸਨ ਅਤੇ ਹੁਣ, ਕੈਲੀਫੋਰਨੀਆ ਵਿੱਚ ਦੀਵਾਲੀ ਇੱਕ ਸਰਕਾਰੀ ਤਿਉਹਾਰ ਬਣ ਗਿਆ ਹੈ।”

ਉਨ੍ਹਾਂ ਕਿਹਾ ਕਿ ਅਗਲੇ ਸਾਲ ਦੀ ਪਾਰਟੀ ਦੀ ਯੋਜਨਾ ਜਲਦੀ ਹੀ ਸ਼ੁਰੂ ਹੋ ਜਾਵੇਗੀ। ਸਿੰਘ ਨੇ ਕਿਹਾ “ਇਹ ਸਿਰਫ ਇਸ ਲਈ ਨਹੀਂ ਕਿ ਮੈਂ ਬਹੁਤ ਪਲਾਨਰ ਹਾਂ ਪਰ ਇਸ ਲਈ ਹੈ ਕਿ ਮੈਨੂੰ ਸੱਚਮੁੱਚ ਸਮਾਗਮਾਂ ਦਾ ਆਯੋਜਨ ਕਰਨਾ ਤੇ ਮਨਾਉਣਾ ਬਹੁਤ ਪਸੰਦ ਹੈ - ਇਹ ਮੇਰੇ ਪੂਰੇ ਸਾਲ ਦਾ ਸਭ ਤੋਂ ਰੌਸ਼ਨ ਪਲ ਹੁੰਦਾ ਹੈ।”

Comments

Related