ਮਸ਼ਹੂਰ ਵੈੱਬ ਸੀਰੀਜ਼ 'ਫ੍ਰੈਂਡਜ਼' 'ਚ ਚੈਂਡਲਰ ਬਿੰਗ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਮੈਥਿਊ ਪੈਰੀ ਦਾ 28 ਅਕਤੂਬਰ ਨੂੰ ਦਿਹਾਂਤ ਹੋ ਗਿਆ। ਮੈਥਿਊ ਨੇ ਸਿਰਫ 54 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਜਾਣਕਾਰੀ ਮੁਤਾਬਿਕ ਲਾਸ ਏਂਜਲਸ ਦੀ ਆਪਣੇ ਹੀ ਘਰ ਅੰਦਰ ਗਰਮ ਪਾਣੀ ਦੇ ਟੱਬ (hot tub) ਵਿੱਚ ਡੁੱਬਣ ਕਾਰਨ ਮੌਤ ਹੋਈ ਹੈ।
ਮੈਥਿਊ ਪੈਰੀ ਦੇ ਪਰਿਵਾਰਕ ਮੈਂਬਰਾਂ ਨੇ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਥਿਊ ਦੀ ਦਰਦਨਾਕ ਮੌਤ ਨਾਲ ਸਾਰੇ ਦੁਖੀ ਹਨ। ਪੈਰੀ ਦੇ ਪਰਿਵਾਰ ਨੇ ਕਿਹਾ ਕਿ ਉਸ ਦੇ ਪ੍ਰਸ਼ੰਸਕ ਅਤੇ ਸ਼ੁਭਚਿੰਤਕ ਉਨ੍ਹਾਂ ਲਈ ਬਹੁਤ ਮਾਇਨੇ ਰੱਖਦੇ ਹਨ।
ਜਾਂਚ ਅਧਿਕਾਰੀਆਂ ਵੱਲੋਂ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ ਗਿਆ ਕਿ ਅਧਿਕਾਰੀ 50 ਸਾਲਾ ਇੱਕ ਵਿਅਕਤੀ ਦੀ ਮੌਤ ਦੀ ਜਾਂਚ ਕਰਨ ਲਈ ਉਸ ਬਲਾਕ ਵਿੱਚ ਗਏ ਸਨ। ਜਿਸ ਤੋਂ ਬਾਅਦ ਮਰਨ ਵਾਲੇ ਵਿਅਕਤੀ ਦੀ ਪਛਾਣ ਪ੍ਰਸਿੱਧ ਅਦਾਕਾਰ ਮੈਥਿਊ ਪੈਰੀ ਵਜੋਂ ਹੋਈ ਹੈ।
ਜਿਕਰਯੋਗ ਹੈ ਕਿ ਪੈਰੀ ਨੇ ਆਪਣੇ ਟੈਲੀਵਿਜ਼ਨ ਕਰੀਅਰ ਦੀ ਸ਼ੁਰੂਆਤ 1979 ਵਿੱਚ 240-ਰਾਬਰਟ ਦੇ ਇੱਕ ਐਪੀਸੋਡ ਵਿੱਚ ਕੀਤੀ ਸੀ। ਉਸਨੇ ਨਾਟ ਨੇਸੇਸਰੀ ਦ ਨਿਊਜ਼ (1983), ਚਾਰਲਸ ਇਨ ਚਾਰਜ (1985), ਸਿਲਵਰ ਸਪੂਨਸ (1986), ਜਸਟ ਦ ਟੇਨ ਆਫ਼ ਅਸ (1988) ਅਤੇ ਹਾਈਵੇ ਟੂ ਹੈਵਨ (1988) ਵਰਗੇ ਪ੍ਰੋਗਰਾਮਾਂ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ।
Comments
Start the conversation
Become a member of New India Abroad to start commenting.
Sign Up Now
Already have an account? Login