ADVERTISEMENT

ADVERTISEMENT

ਹਾਲੀਵੁੱਡ ਵਿੱਚ ਆਪਣਾ ਪਹਿਲਾ ਕਦਮ ਰੱਖਣ ਲਈ ਤਿਆਰ ਫਰਹਾਨ ਅਖ਼ਤਰ

52 ਸਾਲਾ ਫਰਹਾਨ ਅਖ਼ਤਰ ਇਨ੍ਹਾਂ ਚਾਰ ਸੀਰੀਜ਼ ਵਿੱਚ ਮਸ਼ਹੂਰ ਸਿਤਾਰ ਵਾਦਕ ਪੰਡਿਤ ਰਵੀ ਸ਼ੰਕਰ ਦਾ ਕਿਰਦਾਰ ਨਿਭਾਉਣਗੇ

 ਫਰਹਾਨ ਅਖ਼ਤਰ ਫਰਹਾਨ ਅਖ਼ਤਰ / Instagram

ਫਰਹਾਨ ਅਖ਼ਤਰ ਹਾਲੀਵੁੱਡ ਵਿੱਚ ਆਪਣਾ ਪਹਿਲਾ ਕਦਮ ਰੱਖਣ ਲਈ ਤਿਆਰ ਹਨ। ਨਿਰਦੇਸ਼ਕ ਸੈਮ ਮੈਂਡੇਸ ਵੱਲੋਂ 'ਦ ਬੀਟਲਜ਼' ਦੇ ਮੈਂਬਰਾਂ ‘ਤੇ ਬਣਾਈ ਜਾ ਰਹੀ ਬਾਇਓਪਿਕ ਸੀਰੀਜ਼ ਵਿੱਚ ਫਰਹਾਨ ਨਜ਼ਰ ਆਉਣਗੇ। ਇਹ ਐਲਾਨ 13 ਫ਼ਰਵਰੀ ਨੂੰ ਨਿਰਮਾਤਾਵਾਂ ਵੱਲੋਂ ਕੀਤਾ ਗਿਆ।

52 ਸਾਲਾ ਫਰਹਾਨ ਅਖ਼ਤਰ ਇਨ੍ਹਾਂ ਚਾਰ ਸੀਰੀਜ਼ ਵਿੱਚ ਮਸ਼ਹੂਰ ਸਿਤਾਰ ਵਾਦਕ ਪੰਡਿਤ ਰਵੀ ਸ਼ੰਕਰ ਦਾ ਕਿਰਦਾਰ ਨਿਭਾਉਣਗੇ। ਰਵੀ ਸ਼ੰਕਰ ਦਾ ਜਾਰਜ ਹੈਰੀਸਨ ਦੇ ਸੰਗੀਤ 'ਤੇ ਡੂੰਘਾ ਪ੍ਰਭਾਵ ਸੀ ਅਤੇ ਰਿਪੋਰਟਾਂ ਅਨੁਸਾਰ ਇਸ ਸਾਂਝ ਨੇ ਹੈਰੀਸਨ ਦੀ ਕਲਾਤਮਕ ਦਿਸ਼ਾ ਨੂੰ ਨਵਾਂ ਮੋੜ ਦਿੱਤਾ।

ਹੋਰ ਕਲਾਕਾਰਾਂ ਦੀ ਵੀ ਘੋਸ਼ਣਾ ਕੀਤੀ ਗਈ ਹੈ। ਲੂਸੀ ਬੋਇਨਟੋਨ- ਜੇਨ ਐਸ਼ਰ ਦਾ ਕਿਰਦਾਰ ਨਿਭਾਏਗੀ, ਮੋਰਫੀਡ ਕਲਾਰਕ- ਸਿੰਥਿਆ (ਪਾਵਲ) ਲੈਨਨ ਦੇ ਰੂਪ ਵਿੱਚ ਦਿਖਾਈ ਦੇਵੇਗੀ ਅਤੇ ਹੈਰੀ ਲਾਅਟੇ- ਸਟੂਅਰਟ ਸਟਕਲਿਫ਼ ਦੀ ਭੂਮਿਕਾ ਅਦਾ ਕਰਨਗੇ।

ਫ਼ਿਲਮਾਂ ਵਿੱਚ ਪਾਲ ਮੈਸਕਲ- ਪਾਲ ਮੈਕਕਾਰਟਨੀ, ਹੈਰਿਸ ਡਿਕਨਸਨ- ਜਾਨ ਲੈਨਨ, ਜੋਸਫ਼ ਕੁਇਨ- ਹੈਰਿਸਨ ਅਤੇ ਬੈਰੀ ਕਿਓਗਨ- ਰਿੰਗੋ ਸਟਾਰ ਦਾ ਕਿਰਦਾਰ ਨਿਭਾਉਣਗੇ।

ਹੋਰ ਕਾਸਟ ਵਿੱਚ ਕਈ ਮਸ਼ਹੂਰ ਕਲਾਕਾਰ ਸ਼ਾਮਲ ਹਨ। ਫ਼ਿਲਮਾਂ ਵਿੱਚ ਬੈਂਡ ਮੈਂਬਰਾਂ ਦੀ ਨਿੱਜੀ ਜ਼ਿੰਦਗੀ ਦੇ ਮਹੱਤਵਪੂਰਨ ਸਾਥੀਆਂ ਨੂੰ ਵੀ ਦਰਸਾਇਆ ਜਾਵੇਗਾ। ਇਹ ਪਹਿਲੀ ਵਾਰ ਹੈ ਕਿ ਰਿੰਗੋ ਸਟਾਰ, ਪਾਲ ਮੈਕਾਰਟਨੀ ਅਤੇ ਜੌਨ ਲੈਨਨ ਤੇ ਜਾਰਜ ਹੈਰੀਸਨ ਦੇ ਪਰਿਵਾਰਾਂ ਨੇ, ਐਪਲ ਕੋਰਪਸ ਲਿਮਟਿਡ ਦੇ ਨਾਲ ਮਿਲ ਕੇ, ਕਿਸੇ ਫਿਲਮ ਲਈ ਬੈਂਡ ਮੈਂਬਰਾਂ ਦੀ ਜੀਵਨ ਕਹਾਣੀ ਅਤੇ ਸੰਗੀਤ ਦੇ ਅਧਿਕਾਰ ਦਿੱਤੇ ਹਨ।

“ਇਤਿਹਾਸ ਦੇ ਸਭ ਤੋਂ ਮਹਾਨ ਬੈਂਡ ਦੀ ਹੈਰਾਨਗੇਜ਼ ਕਹਾਣੀ” ਵਜੋਂ ਵੇਰਵਾ ਕੀਤੇ ਗਏ ਇਸ ਪ੍ਰੋਜੈਕਟ ਵਿੱਚ ਹਰ ਮੈਂਬਰ ਦੀ ਆਪਣੀ ਦ੍ਰਿਸ਼ਟੀ ਪੇਸ਼ ਕੀਤੀ ਜਾਵੇਗੀ। ਮੈਨਡਿਸ, ਜੋ 'ਸਕਾਈਫਾਲ' ਅਤੇ 'ਸਪੈਕਟਰ' ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਹਨ, ਇਨ੍ਹਾਂ ਫਿਲਮਾਂ ਦਾ ਨਿਰਦੇਸ਼ਨ ਕਰਨ ਦੇ ਨਾਲ-ਨਾਲ ਪਿਪਾ ਹੈਰਿਸ ਨਾਲ ਮਿਲ ਕੇ ਨਿਰਮਾਣ ਵੀ ਕਰਨਗੇ।

Comments

Leave A Comment

Required fields are marked (*).

Related

Talk to us?