ADVERTISEMENT

ADVERTISEMENT

ਮਸ਼ਹੂਰ ਸ਼ੈੱਫ ਖੰਨਾ ਨੇ ਨਿਊਯਾਰਕ ਰੈਸਟੋਰੈਂਟ ਦੇ ਬਾਹਰ ਚਾਹ ਨਾਲ ਮਹਿਮਾਨਾਂ ਦਾ ਕੀਤਾ ਸਵਾਗਤ

ਖੰਨਾ ਨੇ ਠੰਢ ਵਿੱਚ ਆਪਣੇ ਰੈਸਟੋਰੈਂਟ ਦੇ ਬਾਹਰ ਕਤਾਰ ਵਿੱਚ ਲੱਗੇ ਮਹਿਮਾਨਾਂ ਨੂੰ ਗਰਮ ਚਾਹ ਅਤੇ ਪਾਣੀ ਦੀ ਪੇਸ਼ਕਸ਼ ਕੀਤੀ

ਸ਼ੈੱਫ ਵਿਕਾਸ ਖੰਨਾ ਨਿਊਯਾਰਕ ਵਿੱਚ ਚਾਹ ਦੀ ਸੇਵਾ ਕਰਦੇ ਹੋਏ / X (vikaskhannagroup)

ਭਾਰਤੀ-ਅਮਰੀਕੀ ਸ਼ੈੱਫ ਵਿਕਾਸ ਖੰਨਾ ਨੂੰ ਉਸ ਵੀਡੀਓ ਤੋਂ ਬਾਅਦ ਕਾਫੀ ਪ੍ਰਸ਼ੰਸਾ ਮਿਲ ਰਹੀ ਹੈ ਜਿਸ ਵਿੱਚ ਉਹਨਾਂ ਨੂੰ ਆਪਣੇ ਨਿਊਯਾਰਕ ਰੈਸਟੋਰੈਂਟ, ਬੰਗਲੋ ਦੇ ਬਾਹਰ ਲਾਈਨ ਵਿੱਚ ਲੱਗੇ ਲੋਕਾਂ ਨੂੰ ਗਰਮ ਪੁਦੀਨੇ ਦੀ ਚਾਹ (mint tea) ਅਤੇ ਛੋਟੀਆਂ ਟ੍ਰੀਟਸ (treats) ਦਿੰਦੇ ਹੋਏ ਦਿਖਾਇਆ ਗਿਆ ਹੈ। 

ਰੈਸਟੋਰੈਂਟ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ‘ਤੇ ਸਾਂਝੀ ਕੀਤੀ ਗਈ ਕਲਿੱਪ ਵਿੱਚ ਖੰਨਾ ਗਰਮ ਚਾਹ ਦੀ ਟ੍ਰੇਅ ਲੈ ਕੇ ਬਾਹਰ ਨਿੱਕਲਦੇ ਦਿੱਸਦੇ ਹਨ, ਜਿਨ੍ਹਾਂ ਦੇ ਪਿੱਛੇ ਸਟਾਫ ਮੈਂਬਰ ਅਤੇ ਉਨ੍ਹਾਂ ਦੀ ਮਾਤਾ ਹੈ, ਜੋ ਉਨ੍ਹਾਂ ਦੇ ਰੈਸਟੋਰੈਂਟ ‘ਚ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਦਿਖਾਈ ਦਿੰਦੇ ਹਨ। ਇਸ ਪਿਆਰ ਭਰੇ ਵਿਵਹਾਰ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਦੀ ਵਾਹ-ਵਾਹ ਖੱਟੀ। ਬਹੁਤ ਸਾਰੇ ਯੂਜ਼ਰਾਂ ਨੇ ਨਿਊਯਾਰਕ ਦੀ ਵੱਧਦੀ ਠੰਢ ਵਿੱਚ ਸ਼ੈਫ ਦੀ ਮਹਿਮਾਨ-ਨਿਵਾਜ਼ੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।

ਇੱਕ ਕਮੈਂਟ ਵਿੱਚ ਲਿਖਿਆ ਸੀ ਕਿ ਇਹ ਪਲ “ਠੰਢ ਵਿੱਚ ਸ਼ਾਨਦਾਰ ਖਾਣੇ ਦੀ ਉਡੀਕ ਕਰਦੇ ਹੋਏ ਲਈ ਬਹੁਤ ਲੋੜੀਂਦਾ ਸੀ,” ਜਦਕਿ ਦੂਜੇ ਯੂਜ਼ਰ ਨੇ ਕਿਹਾ, “ਸਾਨੂੰ ਸਭਨਾਂ ਨੂੰ ਇਸ ਵਿਅਕਤੀ ਤੋਂ ਕੁਝ ਸਿੱਖਣਾ ਚਾਹੀਦਾ ਹੈ।” ਕਈਆਂ ਨੇ ਇਸ ਦ੍ਰਿਸ਼ ਨੂੰ “ਦਿਲ ਛੂਹਣ ਵਾਲਾ” ਕਰਾਰ ਦਿੰਦਿਆਂ ਕਿਹਾ ਕਿ ਖੰਨਾ ਦੀ ਇਹ ਅਦਾ ਸੱਚੀ ਮਹਿਮਾਨ-ਨਿਵਾਜ਼ੀ ਦਾ ਵਧੀਆ ਉਦਾਹਰਣ ਹੈ।

ਬੰਗਲੋ, ਜੋ 2024 ਵਿੱਚ ਈਸਟ ਵਿਲੇਜ ਵਿੱਚ ਖੁੱਲ੍ਹਿਆ ਸੀ, ਬਹੁਤ ਤੇਜ਼ੀ ਨਾਲ ਨਿਊਯਾਰਕ ਦੇ ਸਭ ਤੋਂ ਚਰਚਿਤ ਭਾਰਤੀ ਰੈਸਟੋਰੈਂਟਾਂ ਵਿੱਚੋਂ ਇੱਕ ਬਣ ਗਿਆ ਹੈ। ਮਿਸ਼ੇਲਿਨ ਗਾਈਡ ਵਲੋਂ ਮਿਲੇ ‘ਬਿਬ ਗੋਰਮੈਂਡ’ ਸਨਮਾਨ ਨੇ ਇਸਦੀ ਲੋਕਪ੍ਰਿਯਤਾ ਨੂੰ ਹੋਰ ਵਧਾ ਦਿੱਤਾ ਹੈ, ਜਿਸ ਨਾਲ ਇੱਥੇ ਲੰਬੀਆਂ ਉਡੀਕ ਲਾਇਨਾਂ ਹੋਣਾ ਸੁਭਾਵਿਕ ਹਨ।

ਵਿਕਾਸ ਖੰਨਾ, ਜੋ ਜੇਮਜ਼ ਬੀਅਰਡ ਐਵਾਰਡ ਲਈ ਨਾਮਜ਼ਦ ਰਹਿ ਚੁੱਕੇ ਹਨ, ਅਮਰੀਕਾ ਵਿੱਚ ਪਹਿਲੇ ਭਾਰਤੀ ਸ਼ੈਫ਼ਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਆਪਣੇ ਪਿਛਲੇ ਨਿਊਯਾਰਕ ਰੈਸਟੋਰੈਂਟ ‘ਜੁਨੂੰਨ’ ਲਈ ਮਿਸ਼ੇਲਿਨ ਸਟਾਰ ਹਾਸਲ ਕੀਤਾ ਸੀ।

Comments

Related