ADVERTISEMENT

ADVERTISEMENT

ਸਵਿਟਜ਼ਰਲੈਂਡ ਵਿੱਚ ਭਾਰਤੀ ਫ਼ਿਲਮ ਉਤਸਵ ਦੀ ਸ਼ੁਰੂਆਤ

ਭਾਰਤੀ ਦੂਤਾਵਾਸ ਇਸ ਇੱਕ ਮਹੀਨਾ ਚੱਲਣ ਵਾਲੇ ਉਤਸਵ ਰਾਹੀਂ ਭਾਰਤੀ ਸਿਨੇਮਾ ਦੇ ਵੱਖ-ਵੱਖ ਰੰਗਾਂ ਨੂੰ ਪੇਸ਼ ਕਰ ਰਿਹਾ ਹੈ

ਭਾਰਤੀ ਫ਼ਿਲਮ ਉਤਸਵ / X/@IndiainSwiss

ਸਵਿਟਜ਼ਰਲੈਂਡ ਸਥਿਤ ਭਾਰਤੀ ਦੂਤਾਵਾਸ ਵੱਲੋਂ ਆਯੋਜਿਤ ਇੱਕ ਭਾਰਤੀ ਫ਼ਿਲਮ ਉਤਸਵ 28 ਫਰਵਰੀ ਨੂੰ ਸ਼ੁਰੂ ਹੋਇਆ ਸੀ, ਜੋ ਕਿ ਇਸ ਸਮੇਂ ਕਈ ਸਵਿਸ ਸ਼ਹਿਰਾਂ ਵਿੱਚ ਚੱਲ ਰਿਹਾ ਹੈ। ਇਸ ਉਤਸਵ ਦੇ ਤਹਿਤ 28 ਮਾਰਚ ਤੱਕ ਭਾਰਤੀ ਫ਼ਿਲਮਾਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ।

'ਇੰਡੀਅਨ ਫ਼ਿਲਮ ਫੈਸਟੀਵਲ' ਦਾ ਇਹ ਦੂਜਾ ਐਡੀਸ਼ਨ 'ਇੰਡੀਆ ਥਰੂ ਦ ਲੈਂਸ: ਬਾਲੀਵੁੱਡ ਐਂਡ ਬਿਓਂਡ' (India Through the Lens: Bollywood & Beyond) ਦੇ ਵਿਸ਼ੇ (ਥੀਮ) ਹੇਠ ਕਰਵਾਇਆ ਜਾ ਰਿਹਾ ਹੈ। ਇਸ ਫੈਸਟੀਵਲ ਵਿੱਚ ਬਰਨ, ਜ਼ਿਊਰਿਖ, ਲੂਸਰਨ, ਲੁਸਾਨੇ ਅਤੇ ਬਾਡੇਨ ਸ਼ਹਿਰਾਂ ਵਿੱਚ ਫ਼ਿਲਮਾਂ ਦਿਖਾਈਆਂ ਜਾ ਰਹੀਆਂ ਹਨ।
ਦੂਤਾਵਾਸ ਅਨੁਸਾਰ, ਇਸ ਸਮਾਗਮ ਦਾ ਉਦੇਸ਼ ਸਵਿਟਜ਼ਰਲੈਂਡ ਦੇ ਦਰਸ਼ਕਾਂ ਨੂੰ ਭਾਰਤੀ ਸਿਨੇਮਾ ਦੀਆਂ ਵੱਖ-ਵੱਖ ਵੰਨਗੀਆਂ ਤੋਂ ਜਾਣੂ ਕਰਵਾਉਣਾ ਹੈ। ਸਾਰੀਆਂ ਸਕ੍ਰੀਨਿੰਗਾਂ ਲਈ ਦਾਖ਼ਲਾ ਮੁਫ਼ਤ ਹੈ ਅਤੇ ਇਹ ਆਮ ਜਨਤਾ ਲਈ ਖੁੱਲ੍ਹਾ ਹੈ।

ਬਰਨ ਵਿਚ ਉਤਸਵ ਦੀ ਸ਼ੁਰੂਆਤ 28 ਫਰਵਰੀ ਨੂੰ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਨਾਲ ਹੋਈ, ਜਿਸ ਤੋਂ ਬਾਅਦ 2 ਮਾਰਚ ਨੂੰ 'ਦ ਡਿਪਲੋਮੈਟ' ਦਿਖਾਈ ਗਈ। ਜ਼ਿਊਰਿਖ ਵਿਚ 6 ਮਾਰਚ ਨੂੰ 'ਅਮਰਨ' ਅਤੇ 7 ਮਾਰਚ ਨੂੰ 'ਤਨਵੀ ਦ ਗ੍ਰੇਟ' ਦੀ ਸਕ੍ਰੀਨਿੰਗ ਕੀਤੀ ਗਈ। ਇਸ ਤੋਂ ਬਾਅਦ ਲੂਸਰਨ ਵਿਖੇ 13 ਮਾਰਚ ਨੂੰ 'ਜਵਾਨ' ਅਤੇ 14 ਮਾਰਚ ਨੂੰ 'ਸ਼੍ਰੀਕਾਂਤ' ਦਿਖਾਈ ਗਈ। ਲੁਸਾਨੇ ਵਿਚ 19 ਮਾਰਚ ਨੂੰ 'ਕੇਸਰੀ ਚੈਪਟਰ 2' ਅਤੇ 20 ਮਾਰਚ ਨੂੰ 'ਸਰਦਾਰ ਊਧਮ' ਦਿਖਾਈ ਗਈ ਅਤੇ ਆਖ਼ਰੀ ਸਕ੍ਰੀਨਿੰਗਾਂ ਬਾਡੇਨ ਦੇ 'ਕਿਨੋ ਟਰਾਫੋ 3' ਵਿਖੇ ਹੋਣਗੀਆਂ। 27 ਮਾਰਚ ਨੂੰ ਸ਼ਾਮ 5 ਵਜੇ 'A.R.M' ਅਤੇ 28 ਮਾਰਚ ਨੂੰ ਸ਼ਾਮ 5 ਵਜੇ 'ਛਾਵਾ' ਦਿਖਾਈ ਜਾਵੇਗੀ।

ਸਵਿਟਜ਼ਰਲੈਂਡ ਸਥਿਤ ਭਾਰਤੀ ਦੂਤਾਵਾਸ ਇਸ ਇੱਕ ਮਹੀਨਾ ਚੱਲਣ ਵਾਲੇ ਉਤਸਵ ਰਾਹੀਂ ਭਾਰਤੀ ਸਿਨੇਮਾ ਦੇ ਵੱਖ-ਵੱਖ ਰੰਗਾਂ ਨੂੰ ਪੇਸ਼ ਕਰ ਰਿਹਾ ਹੈ।

Comments

Related