ਦੁਨੀਆਂ ਭਰ ਵਿੱਚ ਖ਼ਾਸ ਕਰਕੇ ਅਮਰੀਕਾ ਵਿੱਚ ਪ੍ਰਵਾਸ ਵਿਰੋਧੀ ਭਾਵਨਾਵਾਂ ਦੇ ਵਿਚਾਰ ਵਧ ਰਹੇ ਹਨ। ਇਨ੍ਹਾਂ ਹਾਲਾਤਾਂ ਵਿਚ, ਇੱਕ ਭਾਰਤੀ ਪੱਤਰਕਾਰ ਨੂੰ ਕੋਲੰਬੀਆ ਯੂਨੀਵਰਸਿਟੀ ਤੋਂ ਮਿਲੀ $100,000 ਦੀ ਸਕਾਲਰਸ਼ਿਪ ਵੀ ਉਸ ਦੇ ਅਮਰੀਕਾ 'ਚ ਪੜ੍ਹਨ ਲਈ ਨਾਕਾਫੀ ਸਾਬਤ ਹੋਈ। ਦਾਅਵਾ ਹੈ ਕਿ ਉਸਦਾ ਵੀਜ਼ਾ ਝੂਠੇ ਦੋਸ਼ਾਂ 'ਤੇ ਅਸਵੀਕਾਰ ਕਰ ਦਿੱਤਾ ਗਿਆ।
ਭਾਰਤੀ ਮੂਲ ਦੇ ਪੱਤਰਕਾਰ ਕੌਸ਼ਿਕ ਰਾਜ ਨੇ ਕੋਲੰਬੀਆ ਯੂਨੀਵਰਸਿਟੀ ਵਿੱਚ ਡਾਟਾ ਜਰਨਲਿਜ਼ਮ ਦੀ ਪੜਾਈ ਕਰਨ ਲਈ ਅਰਜ਼ੀ ਦਿੱਤੀ ਸੀ ਅਤੇ ਨਾ ਸਿਰਫ ਦਾਖ਼ਲਾ ਲਿਆ ਸੀ, ਸਗੋਂ ਇੱਕ ਮਹੱਤਵਪੂਰਨ ਸਕਾਲਰਸ਼ਿਪ ਵੀ ਪ੍ਰਾਪਤ ਕੀਤੀ ਸੀ। ਪਰੰਤੂ, ਉਸ ਦੇ ਕੋਲੰਬੀਆ ਦੇ ਸੁਪਨੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੁੱਟ ਗਏ, ਕਿਉਂਕਿ ਅਮਰੀਕੀ ਇਮੀਗ੍ਰੇਸ਼ਨ ਅਥਾਰਟੀਜ਼ ਵੱਲੋਂ ਉਸਦਾ ਵੀਜ਼ਾ ਅਸਵੀਕਾਰ ਕਰ ਦਿੱਤਾ ਗਿਆ।
ਵਾਸ਼ਿੰਗਟਨ ਪੋਸਟ ਨਾਲ ਗੱਲ ਕਰਦਿਆਂ, ਰਾਜ ਨੇ ਖੁਲਾਸਾ ਕੀਤਾ ਕਿ ਉਸਦੇ ਵੀਜ਼ਾ ਇਨਕਾਰ ਪੱਤਰ ਵਿੱਚ ਵੀਜ਼ਾ ਰੱਦ ਕਰਨ ਦਾ ਕਾਰਨ ‘ਭਾਰਤ ਨਾਲ ਸਬੰਧ ਸਹੀ ਨਹੀਂ’ ਦੱਸੇ ਗਏ, ਜਿਸ ਤੋਂ ਭਾਵ ਹੈ ਕਿ ਉਸਦੇ ਵੀਜ਼ੇ ਦੀ ਮਿਆਦ ਤੋਂ ਵੱਧ ਸਮੇਂ ਤੱਕ ਰੁਕਣ ਦੀ ਸੰਭਾਵਨਾ ਸੀ।
ਪੱਤਰ ਵਿੱਚ ਲਿਖਿਆ ਸੀ, "ਤੁਸੀਂ ਇਹ ਸਾਬਤ ਨਹੀਂ ਕਰ ਸਕੇ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਤੁਹਾਡੀਆਂ ਨਿਰਧਾਰਤ ਗਤੀਵਿਧੀਆਂ ਉਸ ਗੈਰ-ਪ੍ਰਵਾਸੀ ਵੀਜ਼ੇ ਦੇ ਅਨੁਕੂਲ ਹੋਣਗੀਆਂ ਜਿਸ ਲਈ ਤੁਸੀਂ ਅਰਜ਼ੀ ਦਿੱਤੀ ਸੀ।“
ਹਾਲਾਂਕਿ, ਰਾਜ ਦਾ ਦਾਅਵਾ ਹੈ ਕਿ ਇਹ ਸਿਰਫ਼ ਇੱਕ ਬਹਾਨਾ ਸੀ। ਅਸਲ ਕਾਰਨ ਨਿੱਜੀ ਸੋਸ਼ਲ ਮੀਡੀਆ ਅਕਾਊਂਟਸ ਦੀ ਪੂਰੀ ਜਾਂਚ ਸੀ। ਕੌਸ਼ਿਕ, ਜੋ ਕਿ ਇੱਕ ਪੱਤਰਕਾਰ ਹੈ, ਪਹਿਲਾਂ Al Jazeera, The Wire ਅਤੇ Article 14 ਵਰਗੇ ਮੀਡੀਆ ਹਾਊਸ ਲਈ ਲਿਖ ਚੁੱਕੇ ਹਨ। ਉਹਨਾਂ ਨੇ ਦੱਸਿਆ ਕਿ ਉਹ ਭਾਰਤ ਵਿੱਚ ਮੁਸਲਮਾਨਾਂ ਨਾਲ ਕੀਤੀ ਜਾ ਰਹੀ ਸਲੂਕੀ ਤੇ ਹੋਰ ਵਿਵਾਦਿਤ ਮਸਲਿਆਂ 'ਤੇ ਕਵਰੇਜ ਕਰ ਚੁੱਕਾ ਹੈ ਅਤੇ ਇਹ ਖ਼ਬਰਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕੀਤੀਆਂ ਸਨ।
ਉਹਨਾਂ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਕਿ ਇਨ੍ਹਾਂ ਹੀ ਪੋਸਟਾਂ ਕਰਕੇ ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਉਸਨੂੰ "ਬਲੈਕਲਿਸਟ" ਕਰ ਦਿੱਤਾ। ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਨੀਤੀ ਦੇ ਤਹਿਤ, ਸੋਸ਼ਲ ਮੀਡੀਆ ਚੈੱਕ ਕਰਨਾ ਹੁਣ ਟਰੰਪ ਪ੍ਰਸ਼ਾਸਨ ਦੇ ਇਮੀਗ੍ਰੇਸ਼ਨ ਪ੍ਰੋਸੈਸ ਦਾ ਇੱਕ ਮੁੱਖ ਹਿੱਸਾ ਬਣ ਚੁੱਕਾ ਹੈ। ਇਸ ਨੀਤੀ ਦਾ ਲਾਭ ਉਮੀਦਵਾਰਾਂ ਦੀ ਵਫ਼ਾਦਾਰੀ ਅਤੇ ਸੰਭਾਵਤ ਰਾਜਨੀਤਿਕ ਰੁਝਾਨਾਂ ਨੂੰ ਮਾਪਣ ਲਈ ਲਿਆ ਜਾ ਰਿਹਾ ਹੈ, ਪਰ ਇਸ 'ਤੇ ਕਾਫੀ ਆਲੋਚਨਾ ਵੀ ਹੋ ਰਹੀ ਹੈ।
ਇੰਟਰਵਿਊ ਤੋਂ ਬਾਅਦ ਉਮੀਦਵਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਜਨਤਕ ਕਰਨ ਲਈ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੀ ਜਾਂਚ ਹੋਣ ਤੋਂ ਬਾਅਦ ਹੀ ਅੰਤਿਮ ਫੈਸਲਾ ਲਿਆ ਜਾਂਦਾ ਹੈ। ਕੌਸ਼ਿਕ ਰਾਜ ਦੇ ਮਾਮਲੇ ਵਿੱਚ ਵੀ ਇੰਝ ਹੀ ਹੋਇਆ, ਜਦੋਂ ਉਹਨਾਂ ਦੇ ਨਿੱਜੀ ਅਕਾਊਂਟ ਦੀ ਜਾਂਚ ਹੋਈ ਤਾਂ ਉਹਨਾਂ ਦਾ ਵੀਜ਼ਾ ਅਸਵੀਕਾਰ ਕਰ ਦਿੱਤਾ ਗਿਆ।
Comments
Start the conversation
Become a member of New India Abroad to start commenting.
Sign Up Now
Already have an account? Login