ADVERTISEMENT

ADVERTISEMENT

ਵੀ.ਐਫ.ਐਸ. ਗਲੋਬਲ ਦਾ ਅਮਰੀਕਾ ਵਿੱਚ ਵਿਸਥਾਰ: ਨੌਰਥ ਕੈਰੋਲੀਨਾ ਸਮੇਤ ਹੁਣ ਹੋਣਗੇ 17 ਕੇਂਦਰ

ਵੀ.ਐਫ.ਐਸ. ਗਲੋਬਲ ਦੇ ਅਮਰੀਕਾ ਮੁਖੀ ਅਮਿਤ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਵਿਸਥਾਰ ਅਮਰੀਕਾ ਵਿੱਚ ਭਾਰਤੀ ਪ੍ਰਵਾਸੀਆਂ ਦੇ ਵਧਦੇ ਮਹੱਤਵ ਨੂੰ ਦਰਸਾਉਂਦਾ ਹੈ

 ਸਮਾਗਮ ਦੀਆਂ ਝਲਕੀਆਂ  ਸਮਾਗਮ ਦੀਆਂ ਝਲਕੀਆਂ / New India Abroad

ਭਾਰਤੀ-ਅਮਰੀਕੀਆਂ ਵਿੱਚ ਤੇਜ਼ ਅਤੇ ਵਧੇਰੇ ਸੁਲਭ ਕਾਂਸਲਰ ਸੇਵਾਵਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ, ਵੀ.ਐਫ.ਐਸ. ਗਲੋਬਲ ਨੇ ਪੂਰੇ ਅਮਰੀਕਾ ਵਿੱਚ ਆਪਣੇ ਕੇਂਦਰਾਂ ਦੀ ਗਿਣਤੀ 6 ਤੋਂ ਵਧਾ ਕੇ 17 ਕਰ ਦਿੱਤੀ ਹੈ, ਜਿਸ ਵਿੱਚ ਨੌਰਥ ਕੈਰੋਲੀਨਾ ਵਿੱਚ ਖੁੱਲ੍ਹਿਆ ਇੱਕ ਨਵਾਂ ਕੇਂਦਰ ਵੀ ਸ਼ਾਮਲ ਹੈ। ਰਾਲੇ (Raleigh) ਵਿੱਚ ਆਯੋਜਿਤ 'ਇੰਡੀਆ ਅਬਰੌਡ ਨੌਰਥ ਕੈਰੋਲੀਨਾ ਡਾਇਲਾਗ 2026' ਵਿੱਚ ਵੀ.ਐਫ.ਐਸ. ਗਲੋਬਲ ਦੇ ਅਮਰੀਕਾ ਮੁਖੀ ਅਮਿਤ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਵਿਸਥਾਰ ਅਮਰੀਕਾ ਵਿੱਚ ਭਾਰਤੀ ਪ੍ਰਵਾਸੀਆਂ ਦੇ ਵਧਦੇ ਮਹੱਤਵ ਨੂੰ ਦਰਸਾਉਂਦਾ ਹੈ। ਸ਼ਰਮਾ ਨੇ ਕਿਹਾ, "ਅਸੀਂ ਭਾਰਤੀ ਦੂਤਾਵਾਸ ਅਤੇ ਅਮਰੀਕਾ ਭਰ ਵਿੱਚ ਸਥਿਤ ਉਨ੍ਹਾਂ ਦੇ ਵੱਖ-ਵੱਖ ਕਾਂਸਲੇਟਾਂ ਦੇ ਇਕਲੌਤੇ ਅਤੇ ਅਧਿਕਾਰਤ ਭਾਈਵਾਲ ਹਾਂ।"

ਉਨ੍ਹਾਂ ਦੱਸਿਆ ਕਿ ਕੰਪਨੀ ਹੁਣ 168 ਦੇਸ਼ਾਂ ਦੀਆਂ 71 ਸਰਕਾਰਾਂ ਨਾਲ ਕੰਮ ਕਰਦੀ ਹੈ ਅਤੇ ਵੀ.ਐਫ.ਐਸ. ਗਲੋਬਲ ਸਰਕਾਰਾਂ ਨੂੰ ਹੱਲ, ਤਕਨਾਲੋਜੀ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ ਹੈ। ਉਨ੍ਹਾਂ ਕਿਹਾ, "ਸਾਡਾ ਪਹਿਲਾ ਪ੍ਰੋਜੈਕਟ 2001 ਵਿੱਚ ਭਾਰਤ ਵਿੱਚ ਸੀ। ਉਦੋਂ ਤੋਂ ਇਹ ਇੱਕ ਸਫਲ ਕਹਾਣੀ ਰਹੀ ਹੈ।"

ਸ਼ਰਮਾ ਨੇ ਕਿਹਾ ਕਿ ਰਾਲੇ ਵਿੱਚ ਨਵੇਂ ਬਣੇ ਵੀ.ਐਫ.ਐਸ. ਕੇਂਦਰ ਦਾ ਉਦੇਸ਼ ਨੌਰਥ ਕੈਰੋਲੀਨਾ ਵਿੱਚ ਰਹਿਣ ਵਾਲੇ ਭਾਰਤੀ ਅਮਰੀਕੀਆਂ ਲਈ ਸੇਵਾਵਾਂ ਨੂੰ ਆਸਾਨ ਬਣਾਉਣਾ ਹੈ। 'ਵੀ.ਐਫ.ਐਸ. ਗਲੋਬਲ ਐਟ ਯੂਅਰ ਡੋਰਸਟੈਪਸ' ਸਿਰਲੇਖ ਵਾਲੇ ਇਸ ਸੈਸ਼ਨ ਵਿੱਚ ਪਾਸਪੋਰਟ, ਵੀਜ਼ਾ, ਓ.ਸੀ.ਆਈ. (OCI) ਸੇਵਾਵਾਂ ਅਤੇ ਯਾਤਰਾ ਪ੍ਰਕਿਰਿਆਵਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਸ਼ਰਮਾ ਨੇ ਬਿਨੈਕਾਰਾਂ ਨੂੰ ਕੁਝ ਅਹਿਮ ਸਲਾਹਾਂ ਦਿੱਤੀਆਂ ਜਿਸ ਵਿਚ ਉਨ੍ਹਾਂ ਕਿਹਾ ਕਿ ਜਾਣਕਾਰੀ ਅਤੇ ਸੇਵਾਵਾਂ ਲਈ ਕਿਸੇ ਵਿਚੋਲੇ 'ਤੇ ਨਿਰਭਰ ਨਾ ਰਹੋ ਅਤੇ ਸਿੱਧਾ ਅਧਿਕਾਰਤ ਵੀ.ਐਫ.ਐਸ. ਚੈਨਲਾਂ ਦੀ ਵਰਤੋਂ ਕਰੋ। ਉਨ੍ਹਾਂ ਕਿਹਾ ਕਿ ਪ੍ਰਕਿਰਿਆ ਬਹੁਤ ਸਰਲ ਹੈ, ਇਸ ਲਈ ਕਿਸੇ ਤੀਜੀ ਧਿਰ (ਏਜੰਟ) ਦੀ ਲੋੜ ਨਹੀਂ ਹੈ। ਜਾਣਕਾਰੀ ਲਈ ਵੀ.ਐਫ.ਐਸ. ਵੈੱਬਸਾਈਟ, ਕਾਲ ਸੈਂਟਰ ਜਾਂ ਸੇਵਾ ਕੇਂਦਰਾਂ 'ਤੇ ਕੋਈ ਫੀਸ ਨਹੀਂ ਲਈ ਜਾਂਦੀ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਵੀਜ਼ਾ ਅਰਜ਼ੀ ਲਈ ਅੰਤਿਮ ਸਮੇਂ ਤੱਕ ਇੰਤਜ਼ਾਰ ਨਾ ਕਰੋ। ਜੇਕਰ ਤੁਸੀਂ ਯਾਤਰਾ ਤੋਂ ਸਿਰਫ ਪੰਜ ਦਿਨ ਪਹਿਲਾਂ ਅਪਲਾਈ ਕਰਦੇ ਹੋ, ਤਾਂ ਹੋ ਸਕਦਾ ਹੈ ਵੀਜ਼ਾ ਸਮੇਂ ਸਿਰ ਨਾ ਮਿਲੇ।

ਵੀ.ਐਫ.ਐਸ. ਗਲੋਬਲ ਨੇ ਮਹਾਂਮਾਰੂ ਤੋਂ ਬਾਅਦ ਕਈ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ, ਜਿਵੇਂ ਕਿ:

    •    ਵੀਜ਼ਾ ਐਟ ਯੂਅਰ ਡੋਰਸਟੈਪ: ਹੁਣ ਤੁਹਾਨੂੰ ਦਫ਼ਤਰ ਆਉਣ ਦੀ ਲੋੜ ਨਹੀਂ, ਵੀਜ਼ਾ ਸੇਵਾਵਾਂ ਤੁਹਾਡੇ ਘਰ 'ਤੇ ਵੀ ਮਿਲ ਸਕਦੀਆਂ ਹਨ।
    •    ਮੋਬਾਈਲ ਬਾਇਓਮੈਟ੍ਰਿਕ ਸੰਗ੍ਰਹਿ: ਬਾਇਓਮੈਟ੍ਰਿਕ ਡਾਟਾ ਇਕੱਠਾ ਕਰਨ ਲਈ ਮੋਬਾਈਲ ਸੇਵਾਵਾਂ ਦੀ ਸ਼ੁਰੂਆਤ।

ਭਾਰਤੀ ਦੂਤਾਵਾਸ ਵਿੱਚ ਡਿਪਟੀ ਚੀਫ ਆਫ ਮਿਸ਼ਨ, ਰਾਜਦੂਤ ਨਾਮਗਿਆ ਖੰਪਾ ਨੇ ਵੀ ਇਸ ਕਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨੌਰਥ ਕੈਰੋਲੀਨਾ ਵਿੱਚ ਕਾਂਸਲਰ ਸੇਵਾ ਕੇਂਦਰ ਦੀ ਲੰਬੇ ਸਮੇਂ ਤੋਂ ਮੰਗ ਸੀ, ਜਿਸ ਦੇ ਪੂਰਾ ਹੋਣ ਨਾਲ ਭਾਰਤੀ ਦੂਤਾਵਾਸ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਸਬੰਧ ਹੋਰ ਮਜ਼ਬੂਤ ਹੋਣਗੇ।

ਅਮਰੀਕਾ ਵਿੱਚ ਭਾਰਤ ਦਾ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਰਹਿੰਦਾ ਹੈ, ਜੋ ਪਾਸਪੋਰਟ, ਵੀਜ਼ਾ ਅਤੇ ਓ.ਸੀ.ਆਈ. ਕਾਰਡਾਂ ਲਈ ਕਾਂਸਲਰ ਸੇਵਾਵਾਂ 'ਤੇ ਬਹੁਤ ਜ਼ਿਆਦਾ ਨਿਰਭਰ ਹੈ। ਵੀ.ਐਫ.ਐਸ. ਕੇਂਦਰਾਂ ਦਾ ਇਹ ਵਿਸਥਾਰ ਭਾਰਤ ਅਤੇ ਅਮਰੀਕਾ ਵਿਚਕਾਰ ਵਧਦੇ ਯਾਤਰਾ, ਵਪਾਰ ਅਤੇ ਵਿਦਿਅਕ ਆਦਾਨ-ਪ੍ਰਦਾਨ ਨੂੰ ਹੋਰ ਗਤੀ ਦੇਵੇਗਾ।

Comments

Leave A Comment

Required fields are marked (*).

Related

Talk to us?