ADVERTISEMENT

ADVERTISEMENT

ਮਨੀ ਲਾਂਡਰਿੰਗ ਮਾਮਲੇ ‘ਚ ਅਮਰੀਕਾ ਵਿੱਚ ਦੋ ਭਾਰਤੀ ਮੂਲ ਦੇ ਵਿਅਕਤੀ ਗ੍ਰਿਫ਼ਤਾਰ

ਇਹ ਗ੍ਰਿਫ਼ਤਾਰੀਆਂ ਇੱਕ ਵੱਡੇ ਧੋਖਾਧੜੀ ਗਿਰੋਹ ਦੀ ਜਾਂਚ ਤੋਂ ਬਾਅਦ ਹੋਈਆਂ

 ਮਨੀ ਲਾਂਡਰਿੰਗ ਮਾਮਲੇ ‘ਚ ਅਮਰੀਕਾ ਵਿੱਚ ਦੋ ਭਾਰਤੀ ਮੂਲ ਦੇ ਵਿਅਕਤੀ ਗ੍ਰਿਫ਼ਤਾਰ ਮਨੀ ਲਾਂਡਰਿੰਗ ਮਾਮਲੇ ‘ਚ ਅਮਰੀਕਾ ਵਿੱਚ ਦੋ ਭਾਰਤੀ ਮੂਲ ਦੇ ਵਿਅਕਤੀ ਗ੍ਰਿਫ਼ਤਾਰ / Pexels

ਦੋ ਭਾਰਤੀ ਮੂਲ ਦੇ ਵਿਅਕਤੀ ਤੇਜਸ ਪਟੇਲ ਅਤੇ ਨਵਿਆ ਭੱਟ ਨੂੰ ਅਮਰੀਕਾ ਵਿੱਚ ਸੰਘੀ ਪੱਧਰ ਦੇ ਮਨੀ ਲਾਂਡਰਿੰਗ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀਆਂ ਇੱਕ ਵੱਡੇ ਧੋਖਾਧੜੀ ਗਿਰੋਹ ਦੀ ਜਾਂਚ ਤੋਂ ਬਾਅਦ ਹੋਈਆਂ, ਜਿਸ ਨੇ ਕਈ ਰਾਜਾਂ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਇਆ।

ਪਟੇਲ ਅਤੇ ਭੱਟ ਦੋਵਾਂ ਉੱਤੇ ਮਨੀ ਲਾਂਡਰਿੰਗ ਦੇ ਤਿੰਨ-ਤਿੰਨ ਦੋਸ਼ ਲਗਾਏ ਗਏ ਹਨ। ਸੰਘੀ ਜਾਂਚ ਅਧਿਕਾਰੀਆਂ ਅਨੁਸਾਰ, ਦੋਵਾਂ ਨੇ ਓਹੀਓ, ਮਿਸ਼ੀਗਨ ਅਤੇ ਪੈਨਸਿਲਵੇਨੀਆ ਵਿੱਚ ਲੋਕਾਂ ਨਾਲ ਸੈਂਕੜੇ ਹਜ਼ਾਰ ਡਾਲਰ ਦੀ ਠੱਗੀ ਕਰਨ ਵਾਲੀਆਂ ਕਈ ਯੋਜਨਾਵਾਂ ਵਿੱਚ ਭੂਮਿਕਾ ਨਿਭਾਈ।

ਜਾਂਚਕਰਤਾਵਾਂ ਨੇ ਦੱਸਿਆ ਕਿ ਇਨ੍ਹਾਂ ਧੋਖਾਧੜੀਆਂ ਵਿੱਚ ਪੇਅਪਾਲ (PayPal) ਫਰਾਡ, ਫਰਜ਼ੀ ਮਾਈਕ੍ਰੋਸਾਫਟ ਕੰਪਿਊਟਰ ਰਿਪੇਅਰ ਸਕੀਮਾਂ ਅਤੇ ਬਿਟਕੋਇਨ ਨਾਲ ਸਬੰਧਤ ਠੱਗੀਆਂ ਸ਼ਾਮਲ ਸਨ। ਪੀੜਤਾਂ ਨੂੰ ਅਜੀਬ ਤਰੀਕਿਆਂ ਨਾਲ ਭੁਗਤਾਨ ਕਰਨ ਲਈ ਕਿਹਾ ਜਾਂਦਾ ਸੀ, ਜਿਸ ਵਿੱਚ ਸੋਨੇ ਦੀਆਂ ਇੱਟਾਂ, ਕ੍ਰਿਪਟੋਕਰੰਸੀ ਅਤੇ ਵੱਡੀ ਮਾਤਰਾ ਵਿੱਚ ਨਕਦੀ ਸ਼ਾਮਲ ਸੀ।

ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਦੋਸ਼ੀਆਂ ਨੇ ਆਪਣੇ ਆਪ ਨੂੰ ਫੈਡਰਲ ਟ੍ਰੇਡ ਕਮਿਸ਼ਨ ਦੇ ਨੁਮਾਇੰਦੇ ਦੱਸਦਿਆਂ ਟੋਲੇਡੋ ਸ਼ਹਿਰ ਦੀ ਇੱਕ ਮਹਿਲਾ ਨੂੰ ਧੋਖੇ ਨਾਲ $40,000 ਤੋਂ ਵੱਧ ਨਕਦ ਰਕਮ ਦੇਣ ਲਈ ਮਜਬੂਰ ਕੀਤਾ।


ਦੋਵੇ ਦੋਸ਼ੀ ਪਿਛਲੇ ਹਫ਼ਤੇ ਸੰਘੀ ਅਦਾਲਤ ਵਿੱਚ ਪੇਸ਼ ਹੋਏ ਅਤੇ ਸ਼ੁਰੂਆਤੀ ਸੁਣਵਾਈ ਤੋਂ ਛੋਟ ਲਈ। ਪਟੇਲ ਦੀ ਹਿਰਾਸਤ ਸੰਬੰਧੀ ਸੁਣਵਾਈ 6 ਫਰਵਰੀ ਨੂੰ ਹੈ, ਜਦਕਿ ਭੱਟ ਇਸ ਸਮੇਂ ICE ਡਿਟੇਨਰ ਹੇਠ ਹੈ ਅਤੇ ਉਸ ਲਈ ਅਜੇ ਹੋਰ ਕੋਈ ਅਦਾਲਤੀ ਮਿਤੀ ਤੈਅ ਨਹੀਂ ਕੀਤੀ ਗਈ।

ਸੰਘੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਨੀ ਲਾਂਡਰਿੰਗ ਆਪ੍ਰੇਸ਼ਨ ਇੱਕ ਵੱਡੇ ਨੈਟਵਰਕ ਨਾਲ ਜੁੜਿਆ ਹੋਇਆ ਸੀ, ਜੋ ਧੋਖਾਧੜੀ ਰਾਹੀਂ ਇਕੱਠੇ ਕੀਤੇ ਪੈਸੇ ਨੂੰ ਇੱਧਰ-ਉੱਧਰ ਭੇਜਣ ਅਤੇ ਛੁਪਾਉਣ ਦਾ ਕੰਮ ਕਰਦਾ ਸੀ। ਇਸ ਮਾਮਲੇ ਦੀ ਜਾਂਚ FBI ਦੀ ਕਲੀਵਲੈਂਡ ਡਿਵੀਜ਼ਨ ਸਾਈਬਰ ਸਕੁਐਡ ਵੱਲੋਂ ਕੀਤੀ ਗਈ ਹੈ।

Comments

Leave A Comment

Required fields are marked (*).

Related

Talk to us?