13 ਜੁਲਾਈ ਨੂੰ ਫੈਡਰਲ ਅਧਿਕਾਰੀਆਂ ਨੇ ਅਮਰੀਕਾ ਵਿੱਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤੇਜ਼ੀ ਨਾਲ ਵਧ ਰਹੀ ਮੁਹਿੰਮ ਦਾ ਬਚਾਅ ਕੀਤਾ ਹੈ। ਇਸ ਵਿੱਚ ਕੈਲੀਫੋਰਨੀਆ ਦੇ ਇੱਕ ਫਾਰਮ ’ਤੇ ਹੋਈ ਛਾਪੇਮਾਰੀ ਵੀ ਸ਼ਾਮਿਲ ਸੀ, ਜਿਸ ਦੌਰਾਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਸੀ।
ਟਰੰਪ ਨੇ ਇਹ ਵਾਅਦਾ ਕੀਤਾ ਹੈ ਕਿ ਉਹ ਅਮਰੀਕਾ ਵਿੱਚ ਰਹਿ ਰਹੇ ਲੱਖਾਂ ਗੈਰਕਾਨੂੰਨੀ ਲੋਕਾਂ ਨੂੰ ਕੱਢ ਦੇਣਗੇ ਅਤੇ ਉਨ੍ਹਾਂ ਦੇ ਦੂਜੇ ਕਾਰਜਕਾਲ ਦੌਰਾਨ ਫਾਰਮਾਂ ਸਮੇਤ ਕੰਮ ਦੀਆਂ ਥਾਵਾਂ 'ਤੇ ਛਾਪੇ ਮਾਰੇ ਗਏ ਹਨ, ਜੋ ਪਹਿਲੇ ਕਾਰਜਕਾਲ ਦੌਰਾਨ ਕਾਨੂੰਨੀ ਕਾਰਵਾਈ ਤੋਂ ਬਚੇ ਸਨ। ਸਰਕਾਰ ਨੂੰ ਦੇਸ਼ ਭਰ ਤੋਂ ਦਰਜਨਾਂ ਮਾਮਲਿਆਂ ਵਿੱਚ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ (Department of Homeland Security) ਦੀ ਮੁਖੀ ਕ੍ਰਿਸਟੀ ਨੋਏਮ ਨੇ 13 ਜੁਲਾਈ ਨੂੰ ਕਿਹਾ ਕਿ ਉਹ 11 ਜੁਲਾਈ ਨੂੰ ਇੱਕ ਫੈਡਰਲ ਜੱਜ ਵੱਲੋਂ ਦਿੱਤੇ ਗਏ ਉਸ ਫੈਸਲੇ ਨੂੰ ਚੁਣੌਤੀ ਦੇਣਗੇ, ਜਿਸ ਨੇ ਸਿਰਫ਼ ਨਸਲੀ ਪ੍ਰੋਫਾਈਲਿੰਗ ਦੇ ਆਧਾਰ 'ਤੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਨੂੰ ਵਕੀਲ ਨਾਲ ਗੱਲ ਕਰਨ ਦੇ ਹੱਕ ਤੋਂ ਵਾਂਝੇ ਰੱਖਣ 'ਤੇ ਰੋਕ ਲਾਈ ਸੀ।
Fox News ਅਤੇ NBC ਨੂੰ ਦਿੱਤੀਆਂ ਇੰਟਰਵੀਊਜ਼ ਵਿੱਚ ਨੋਐਮ ਨੇ ਉਸ ਜੱਜ ਦੀ ਆਲੋਚਨਾ ਕੀਤੀ ਜੋ ਕਿ ਡੈਮੋਕ੍ਰੈਟਿਕ ਸਾਬਕਾ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਨਿਯੁਕਤ ਕੀਤਾ ਗਿਆ ਸੀ।
10 ਜੁਲਾਈ ਨੂੰ ਦੱਖਣੀ ਕੈਲੀਫੋਰਨੀਆ ਵਿੱਚ ਇੱਕ ਭੰਗ ਦੇ ਖੇਤ (cannabis farm) ਦੀਆਂ ਦੋ ਥਾਵਾਂ 'ਤੇ ਹੋਈ ਹਫੜਾ-ਦਫੜੀ ਵਾਲੀ ਛਾਪੇਮਾਰੀ ਅਤੇ ਇਸ ਤੋਂ ਬਾਅਦ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ, ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 319 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਤੋਂ ਇਲਾਵਾ, ਫੈਡਰਲ ਅਧਿਕਾਰੀਆਂ ਨੂੰ 14 ਪ੍ਰਵਾਸੀ ਨਾਬਾਲਗ ਵੀ ਮਿਲੇ। ਇਹ ਜਾਣਕਾਰੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੀ ਮੁਖੀ ਕ੍ਰਿਸਟੀ ਨੋਐਮ ਨੇ ਦਿੱਤੀ। ਬਾਅਦ ਵਿੱਚ ਡੀਐਚਐਸ ਨੇ ਗ੍ਰਿਫ਼ਤਾਰੀ ਦੀ ਕੁੱਲ ਗਿਣਤੀ ਵਧਾ ਕੇ 361 ਦੱਸੀ।
13 ਜੁਲਾਈ ਦੀ ਰਾਤ, ਡਿਪਟੀ ਅਟਾਰਨੀ ਜਨਰਲ ਨੇ ਐਕਸ ’ਤੇ ਪੋਸਟ ਵਿੱਚ ਦੱਸਿਆ ਕਿ ਡਿਪਾਰਟਮੈਂਟ ਰੇਡ ਦੌਰਾਨ ਹੋਈਆਂ ਰੋਸ ਕਾਰਵਾਈਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਕੈਲੀਫ਼ੋਰਨੀਆ ਤੋਂ ਡੈਮੋਕ੍ਰੈਟਿਕ ਅਮਰੀਕੀ ਸੰਸਦ ਮੈਂਬਰ ਦੀ ਭੂਮਿਕਾ ਵੀ ਸ਼ਾਮਿਲ ਹੈ।
ਯੂਨਾਈਟਿਡ ਫਾਰਮ ਵਰਕਰਜ਼ ਮੁਤਾਬਕ, ਇਸ ਛਾਪੇਮਾਰੀ ਦੌਰਾਨ ਕਈ ਮਜ਼ਦੂਰ ਜ਼ਖ਼ਮੀ ਹੋਏ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਬਾਅਦ ਵਿੱਚ ਮੌਤ ਹੋ ਗਈ। ਟੌਮ ਹੋਮਨ ਨੇ ਕਿਹਾ ਕਿ ਫਾਰਮ ਮਜ਼ਦੂਰ ਦੀ ਮੌਤ "ਦੁੱਖਦਾਈ" ਸੀ ਪਰ ICE ਦੇ ਅਧਿਕਾਰੀ ਆਪਣਾ ਕੰਮ ਕਰ ਰਹੇ ਸਨ ਅਤੇ ਕ੍ਰਿਮਿਨਲ ਸਰਚ ਵਾਰੰਟਾਂ ਨੂੰ ਲਾਗੂ ਕਰ ਰਹੇ ਸਨ।
ਅਮਰੀਕੀ ਸੀਨੇਟਰ ਐਲੇਕਸ ਪਡੀਲਾ ਨੇ ਕਿਹਾ ਕਿ ਸੰਘੀ ਏਜੰਟ ਨਸਲੀ ਪ੍ਰੋਫਾਈਲਿੰਗ ਦੀ ਵਰਤੋਂ ਕਰਕੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਰਹੇ ਹਨ। ਪੈਡਿਲਾ ਨੇ ਕਿਹਾ ਕਿ ਉਨ੍ਹਾਂ ਨੇ ਯੂਨਾਈਟਿਡ ਫਾਰਮ ਵਰਕਰਜ਼ (UFW) ਨਾਲ ਉਸ ਖੇਤ ਮਜ਼ਦੂਰ ਬਾਰੇ ਗੱਲ ਕੀਤੀ ਸੀ ਜੋ ICE ਦੀ ਛਾਪੇਮਾਰੀ ਵਿੱਚ ਮਰ ਗਿਆ ਸੀ। ਟਰੰਪ ਪ੍ਰਸ਼ਾਸਨ ਹਮਲਾਵਰ ਅਤੇ ਖਤਰਨਾਕ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਹੈ।
ਪੈਡਿਲਾ ਨੇ ਕਿਹਾ, "ਇਸ ਕਾਰਨ ICE ਹੋਰ ਹਮਲਾਵਰ, ਹੋਰ ਬੇਰਹਿਮ, ਹੋਰ ਅਤਿਅੰਤ ਹੋ ਰਿਹਾ ਹੈ, ਅਤੇ ਨਤੀਜੇ ਇਹ ਹਨ ਕਿ ਲੋਕ ਮਰ ਰਹੇ ਹਨ।"
Comments
Start the conversation
Become a member of New India Abroad to start commenting.
Sign Up Now
Already have an account? Login