ADVERTISEMENT

ADVERTISEMENT

ਸਿੱਖ ਆਵਾਜ਼ ਦੁਨੀਆ ਭਰ ਵਿੱਚ ਗੂੰਜੇਗੀ: ਸਿੱਖ ਕੁਲੀਸ਼ਨ ਨੇ 'ਸਪੀਕਰਜ਼ ਨੈੱਟਵਰਕ' ਦੀ ਕੀਤੀ ਸ਼ੁਰੂਆਤ

ਇਸ ਨਵੇਂ ਨੈੱਟਵਰਕ ਅਧੀਨ 50 ਤੋਂ ਵੱਧ ਸਿੱਖ ਮਾਹਰਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਸਿੱਖ ਕੁਲੀਸ਼ਨ ਲੋਗੋ / Wikipedia

ਸਿੱਖ ਕੁਲੀਸ਼ਨ ਨੇ ਅੱਜ ਆਪਣੀ ਪ੍ਰਮੁੱਖ ਪਹਿਲਕਦਮੀ, 'ਸਿੱਖ ਸਪੀਕਰਜ਼ ਨੈੱਟਵਰਕ' ਦੀ ਸ਼ੁਰੂਆਤ ਕੀਤੀ, ਜਿਸਦਾ ਉਦੇਸ਼ ਦੁਨੀਆ ਭਰ ਦੇ ਮੁੱਖ ਫੋਰਮਾਂ 'ਤੇ ਸਿੱਖ ਭਾਈਚਾਰੇ ਦੇ ਮਾਹਰਾਂ ਦੀ ਆਵਾਜ਼ ਨੂੰ ਉੱਚਾ ਚੁੱਕਣਾ ਹੈ।

ਨਵੇਂ ਨੈਟਵਰਕ ਵਿੱਚ 50 ਤੋਂ ਵੱਧ ਸਿੱਖ ਸਿੱਖਿਆ ਸ਼ਾਸਤਰੀ, ਨੀਤੀ ਵਿਸ਼ਲੇਸ਼ਕ, ਐਨਜੀਓ ਮੁਖੀ, ਡਾਕਟਰ, ਫੌਜੀ ਅਧਿਕਾਰੀ, ਵਕੀਲ, ਚੁਣੇ ਹੋਏ ਨੁਮਾਇੰਦੇ ਅਤੇ ਸਿੱਖਿਅਕ ਸ਼ਾਮਲ ਹਨ। ਇਨ੍ਹਾਂ ਮਾਹਰਾਂ ਨੂੰ ਮੀਡੀਆ ਇੰਟਰਵਿਊਆਂ, ਪੈਨਲ ਚਰਚਾਵਾਂ, ਕਾਨਫਰੰਸਾਂ ਅਤੇ ਜਨਤਕ ਗੱਲਬਾਤ ਵਿੱਚ ਹਿੱਸਾ ਲੈਣ ਲਈ ਪਲੇਟਫਾਰਮ ਪ੍ਰਦਾਨ ਕੀਤੇ ਜਾਣਗੇ।

'ਸਿੱਖ ਸਪੀਕਰਜ਼ ਨੈੱਟਵਰਕ' ਕੀ ਹੈ?
ਇੱਕ ਅਜਿਹਾ ਪਲੇਟਫਾਰਮ ਜਿੱਥੇ ਸਿੱਖ ਭਾਈਚਾਰੇ ਦੇ ਮਾਹਰ ਆਪਣੇ ਵਿਚਾਰ, ਅਨੁਭਵ ਅਤੇ ਗਿਆਨ ਸਾਂਝਾ ਕਰ ਸਕਦੇ ਹਨ। ਇਹ 20 ਤੋਂ ਵੱਧ ਖੇਤਰਾਂ ਵਿੱਚ ਸਰਗਰਮ ਸਖਸ਼ੀਅਤਾਂ ਨੂੰ ਇੱਕਜੁੱਟ ਕਰ ਰਿਹਾ ਹੈ। ਸਮੇਂ ਦੇ ਨਾਲ ਹੋਰ ਸਖਸ਼ੀਅਤਾਂ ਨੂੰ ਸ਼ਾਮਿਲ ਕਰਕੇੇ ਨੈੱਟਵਰਕ ਦਾ ਲਗਾਤਾਰ ਵਿਸਤਾਰ ਕੀਤਾ ਜਾਵੇਗਾ।

ਸਿੱਖ ਕੁਲੀਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਹਰਮਨ ਸਿੰਘ ਨੇ ਕਿਹਾ, "ਸਿੱਖ ਭਾਈਚਾਰੇ ਦਾ ਤਜਰਬਾ ਬਹੁਤ ਵਿਲੱਖਣ ਅਤੇ ਅਮੀਰ ਹੈ। ਇਹ ਨੈਟਵਰਕ ਮੀਡੀਆ ਅਤੇ ਸਮਾਜ ਵਿੱਚ ਸਿੱਖ ਪ੍ਰੋਫਾਈਲ ਨੂੰ ਮਜ਼ਬੂਤ ਕਰਨ ਲਈ ਸਾਡੇ ਮਾਹਰਾਂ ਨੂੰ ਇਕੱਠਾ ਕਰੇਗਾ।"

ਇਸ ਪਹਿਲਕਦਮੀ ਦਾ ਉਦੇਸ਼ ਮੁੱਖ ਧਾਰਾ ਵਿੱਚ ਸਿੱਖ ਭਾਈਚਾਰੇ ਦੀ ਭਾਗੀਦਾਰੀ ਅਤੇ ਪਛਾਣ ਨੂੰ ਉਤਸ਼ਾਹਿਤ ਕਰਨਾ ਹੈ। ਇਸ ਉਪਰਾਲੇ ਰਾਂਹੀ ਮੀਡੀਆ ਅਤੇ ਸਮਾਜਿਕ ਮੰਚਾਂ ਵਿੱਚ ਸਿੱਖਾਂ ਦੀ ਸਕਾਰਾਤਮਕ ਮੌਜੂਦਗੀ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਸਿੱਖ ਆਗੂਆਂ ਅਤੇ ਮਾਹਿਰਾਂ ਦੀ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

Comments

Related