ਸਮਾਗਮ ਦੀਆਂ ਝਲਕੀਆਂ / New India Abroad
ਨੌਰਥ ਕੈਰੋਲੀਨਾ ਦੇ ਪ੍ਰਮੁੱਖ ਭਾਰਤੀ-ਅਮਰੀਕੀ ਆਗੂਆਂ ਨੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਵਧਦੇ ਨਸਲਵਾਦ ਅਤੇ ਰੂੜੀਵਾਦੀ ਵਿਚਾਰਾਂ ਦਾ ਮੁਕਾਬਲਾ ਕਰਨ ਲਈ ਅਮਰੀਕੀ ਸਮਾਜ ਨਾਲ ਡੂੰਘੇ ਸੰਪਰਕ ਅਤੇ ਮਜ਼ਬੂਤ ਜਨਤਕ ਪਹੁੰਚ ਬਣਾਉਣ ਦੀ ਅਪੀਲ ਕੀਤੀ ਹੈ।
ਰਾਲੇ (Raleigh) ਵਿੱਚ ਹਿੰਦੂ ਸੋਸਾਇਟੀ ਆਫ ਨੌਰਥ ਕੈਰੋਲੀਨਾ ਅਤੇ ਕਈ ਹੋਰ ਭਾਈਚਾਰਕ ਸੰਗਠਨਾਂ ਦੇ ਸਹਿਯੋਗ ਨਾਲ ਆਯੋਜਿਤ “ਇੰਡੀਆ ਅਬਰੌਡ ਨੌਰਥ ਕੈਰੋਲੀਨਾ ਡਾਇਲਾਗ 2026” ਦੇ ਪਹਿਲੇ ਪੈਨਲ ਵਿੱਚ ਇਹ ਮੁੱਦਾ ਭਾਰੂ ਰਿਹਾ। ਜੇ ਚੌਧਰੀ ਨੇ ਚੇਤਾਵਨੀ ਦਿੱਤੀ ਕਿ ਭਾਰਤੀ ਅਮਰੀਕੀਆਂ ਨੂੰ ਆਪਣੇ ਜਨਤਕ ਅਕਸ (ਨੈਰੇਟਿਵ) ਨੂੰ ਘੜਨ ਵਿੱਚ ਵਧੇਰੇ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ ਹੈ। ਉਨ੍ਹਾਂ ਕਿਹਾ, "ਅਖੀਰ ਵਿੱਚ, ਸਾਨੂੰ ਭਾਰਤੀ ਅਮਰੀਕੀਆਂ ਵਜੋਂ ਆਪਣੇ ਖੁਦ ਦੇ ਬਿਰਤਾਂਤਾਂ ਨੂੰ ਨਿਯੰਤਰਿਤ ਕਰਨਾ ਹੋਵੇਗਾ।" ਉਨ੍ਹਾਂ ਨੇ ਅਮਰੀਕਾ ਵਿੱਚ ਵਧ ਰਹੇ "ਭਾਰਤ-ਵਿਰੋਧੀ ਨਸਲਵਾਦ" ਅਤੇ ਸਮਾਜਿਕ ਧਰੁਵੀਕਰਨ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਜੇ ਚੌਧਰੀ ਨੇ ਆਮ ਅਮਰੀਕੀਆਂ, ਖਾਸ ਕਰਕੇ ਪੇਂਡੂ ਖੇਤਰਾਂ ਦੇ ਲੋਕਾਂ ਤੱਕ ਪਹੁੰਚ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, "ਸਾਨੂੰ ਆਮ ਨੌਰਥ ਕੈਰੋਲੀਨੀਅਨਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਅਸੀਂ ਸੂਬੇ ਦੇ ਵਿਕਾਸ ਵਿੱਚ ਬਰਾਬਰ ਦੇ ਹਿੱਸੇਦਾਰ ਹਾਂ।"
ਵਪਾਰਕ ਆਗੂ ਵਿਕਾਸ ਕਰੋੜੇ ਨੇ ਕਿਹਾ ਕਿ ਨਸਲਵਾਦ ਅਕਸਰ ਅਗਿਆਨਤਾ ਕਾਰਨ ਪੈਦਾ ਹੁੰਦਾ ਹੈ। ਸਾਨੂੰ ਬਾਹਰ ਨਿਕਲ ਕੇ ਲੋਕਾਂ ਨਾਲ ਮਿਲਣਾ-ਜੁਲਣਾ ਚਾਹੀਦਾ ਹੈ। ਉਥੇ ਹੀ ਮਧੂ ਸ਼ਰਮਾ ਨੇ ਕਿਹਾ ਕਿ ਸਾਨੂੰ ਆਪਣੇ ਸਮਾਜਿਕ ਦਾਇਰਿਆਂ ਤੋਂ ਬਾਹਰ ਨਿਕਲਣਾ ਪਵੇਗਾ। ਅਸੀਂ ਇੱਕੋ ਸਮੇਂ ਮਾਣਮੱਤੇ ਹਿੰਦੂ, ਮਾਣਮੱਤੇ ਭਾਰਤੀ ਅਤੇ ਮਾਣਮੱਤੇ ਅਮਰੀਕੀ ਹੋ ਸਕਦੇ ਹਾਂ।
HSNC ਚੇਅਰਪਰਸਨ ਸੱਜਣ ਅਗਰਵਾਲ ਨੇ ਕਿਹਾ ਕਿ ਪਹਿਲੀ ਪੀੜ੍ਹੀ ਦੇ ਪ੍ਰਵਾਸੀਆਂ ਨੂੰ ਵੀ ਸਮਾਜ ਵਿੱਚ ਘੁਲਣ-ਮਿਲਣ ਲਈ ਆਪਣੀ ਭੂਮਿਕਾ ਬਾਰੇ ਸੋਚਣ ਅਤੇ ਹੋਰ ਯਤਨ ਕਰਨ ਦੀ ਲੋੜ ਹੈ। ਉੱਦਮੀ ਸੰਦੇਸ਼ ਸ਼ਾਰਦਾ ਨੇ ਕਿਹਾ ਕਿ ਭਾਰਤੀ ਅਮਰੀਕੀ ਸਿਰਫ ਨੌਕਰੀਆਂ ਨਹੀਂ ਕਰ ਰਹੇ ਜਾਂ ਭਾਰਤ ਪੈਸੇ ਨਹੀਂ ਭੇਜ ਰਹੇ, ਸਗੋਂ ਪੂਰੇ ਅਮਰੀਕਾ ਵਿੱਚ ਕਾਰੋਬਾਰਾਂ ਵਿੱਚ ਨਿਵੇਸ਼ ਕਰਕੇ ਅਰਥਵਿਵਸਥਾ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ।
ਅੱਜ ਨੌਰਥ ਕੈਰੋਲੀਨਾ ਵਿੱਚ ਭਾਰਤੀ-ਅਮਰੀਕੀ ਭਾਈਚਾਰਾ ਤੇਜ਼ੀ ਨਾਲ ਵਧ ਰਿਹਾ ਹੈ। ਉਨ੍ਹਾਂ ਦੀ ਕੁੱਲ ਆਬਾਦੀ 1,10,000 ਤੋਂ ਵੱਧ ਬੈ ਜਦਕਿ ਰਾਲੇ ਖੇਤਰ ਵਿਚ ਲਗਭਗ 42,000 ਲੋਕ ਰਹਿ ਰਹੇ ਹਨ। ਭਾਰਤੀ ਪੇਸ਼ੇਵਰ ਤਕਨਾਲੋਜੀ, ਸਿਹਤ ਸੰਭਾਲ, ਅਕਾਦਮਿਕ, ਪ੍ਰਾਹੁਣਚਾਰੀ (Hospitality) ਅਤੇ ਉੱਦਮਤਾ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ।
ਸਤੀਸ਼ ਗਰੀਮੇਲਾ ਸਮੇਤ ਕਈ ਬੁਲਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਭਾਰਤੀ-ਅਮਰੀਕੀਆਂ ਦੇ ਯੋਗਦਾਨ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login