ADVERTISEMENT

ADVERTISEMENT

ਕਾਮਲੇਗਰ ਨੇ ਭਾਰਤ 'ਤੇ ਲਾਏ ਟੈਰਿਫ ਦੀ ਕੀਤੀ ਨਿੰਦਾ

ਉਹਨਾਂ ਕਿਹਾ ਕਿ ਟਰੰਪ ਦੀ ਲਾਪਰਵਾਹ ਵਿਦੇਸ਼ ਨੀਤੀ ਨੇ ਦਹਾਕਿਆਂ ਦੀ ਤਰੱਕੀ ਨੂੰ ਨੁਕਸਾਨ ਪਹੁੰਚਾਇਆ

ਕਾਂਗਰੈਸਵੁਮਨ ਕਾਮਲੇਗਰ-ਡੋਵ / Office of Congresswoman Kamlager-Dove

ਰਿਪ੍ਰੀਜ਼ੈਂਟੇਟਿਵ ਸਿਡਨੀ ਕੈਮਲੇਗਰ ਡੋਵ ਨੇ ਇਸ ਹਫਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਸਬੰਧੀ ਨੀਤੀ ਦੀ ਸਖ਼ਤ ਆਲੋਚਨਾ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੀ ਟੈਰਿਫ਼ ਨੀਤੀ ਇਕ ਮਹੱਤਵਪੂਰਨ ਭਾਈਚਾਰੇ ਨੂੰ ਨੁਕਸਾਨ ਪਹੁੰਚਾ ਰਹੀ ਹੈ।

ਕੈਮਲੇਗਰ ਨੇ ਸੋਮਵਾਰ ਨੂੰ ਹਾਊਸ ਫਲੋਰ 'ਤੇ ਆਪਣੇ ਬਿਆਨ ਦੌਰਾਨ ਕਿਹਾ “ਮੈਂ ਇਹ ਚੇਤਾਵਨੀ ਦੇਣ ਲਈ ਖੜੀ ਹੋਈ ਹਾਂ ਕਿ ਡੋਨਾਲਡ ਟਰੰਪ ਦੇ ਹੱਥੋਂ ਸਾਡਾ ਭਾਰਤ-ਅਮਰੀਕਾ ਭਾਈਚਾਰਾ ਖ਼ਤਰੇ ਵਿੱਚ ਪੈ ਗਿਆ ਹੈ।” ਉਨ੍ਹਾਂ ਕਿਹਾ ਕਿ "ਦੋ ਵੱਡੀਆਂ ਲੋਕਤੰਤਰਿਕ ਅਤੇ ਆਰਥਿਕ ਸ਼ਕਤੀਆਂ ਦੇ ਤੌਰ ‘ਤੇ" ਭਾਰਤ ਅਤੇ ਅਮਰੀਕਾ ਨੂੰ ਆਪਸੀ ਹਿਤਾਂ ਨੂੰ ਅੱਗੇ ਵਧਾਉਣ ਲਈ ਇਕੱਠੇ ਕੰਮ ਕਰਨਾ ਚਾਹੀਦਾ ਹੈ। ਸਾਬਕਾ ਰਾਸ਼ਟਰਪਤੀ ਜੋਅ ਬਾਈਡਨ, ਇਹ ਸਬੰਧ ਨਵੀਂਆਂ ਉੱਚਾਈਆਂ 'ਤੇ ਲੈ ਕੇ ਗਏ, ਰਣਨੀਤਕ ਤਕਨੀਕਾਂ ਅਤੇ Quad ਵਿੱਚ ਸਾਂਝੇਦਾਰੀ ਨੂੰ ਮਜ਼ਬੂਤ ਕੀਤਾ। ਕੇਵਲ ਕੁਝ ਮਹੀਨਿਆਂ ਵਿੱਚ, ਟਰੰਪ ਦੀ ਲਾਪਰਵਾਹ ਵਿਦੇਸ਼ ਨੀਤੀ ਨੇ ਦਹਾਕਿਆਂ ਦੀ ਤਰੱਕੀ ਨੂੰ ਨੁਕਸਾਨ ਪਹੁੰਚਾਇਆ ਅਤੇ ਭਾਰਤ 'ਤੇ ਅਚਾਨਕ 50 ਫੀਸਦੀ ਟੈਰਿਫ਼ ਲਾਗੂ ਕਰ ਦਿੱਤਾ ਕਿਉਂਕਿ ਉਨ੍ਹਾਂ ਦੇ ਹੰਕਾਰ ਨੂੰ ਠੇਸ ਪਹੁੰਚੀ ਸੀ।

ਕੈਮਲੇਗਰ ਨੇ ਰਿਪਬਲੀਕਨਜ਼ 'ਤੇ ਦੋ ਪੱਖੀ ਸਬੰਧਾਂ ਦੀ ਰੱਖਿਆ ਨਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਅਮਰੀਕਾ-ਭਾਰਤ ਸਬੰਧ ਨੂੰ "ਇੰਨਾ ਮਹੱਤਵਪੂਰਨ ਦੱਸਿਆ ਕਿ ਇਸਨੂੰ ਟਰੰਪ ਦੇ ਹੰਕਾਰ ਕਰਕੇ ਕੁਰਬਾਨ ਨਹੀਂ ਕੀਤਾ ਜਾ ਸਕਦਾ।" ਉਨ੍ਹਾਂ ਨੇ ਟਰੰਪ ਤੋਂ ਮੰਗ ਕੀਤੀ ਕਿ ਉਹ ਆਪਣੀ ਨੀਤੀ ਨੂੰ ਬਦਲੇ, ਇੱਕ ਸਮਝੌਤਾ ਕਰੇ ਅਤੇ ਜੋ ਨੁਕਸਾਨ ਕੀਤਾ ਹੈ ਉਹ ਠੀਕ ਕਰੇ।

Comments

Related