ADVERTISEMENT

ADVERTISEMENT

ਬ੍ਰਿਟੇਨ ਵਿੱਚ ਭਾਰਤੀ ਕਰ ਰਹੇ ਨੇ ਤਰੱਕੀ: ਰਿਪੋਰਟ

ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤੀ ਮੂਲ ਦੇ ਵਿਅਕਤੀ ਘੱਟ ਉਮਰ ਵਿੱਚ ਘਰ ਦੀ ਮਾਲਕੀ ਹਾਸਲ ਕਰ ਲੈਂਦੇ ਨੇ

Representative image / Pexels

ਲੰਡਨ ਸਕੂਲ ਆਫ਼ ਇਕਨਾਮਿਕਸ (LSE) ਦੀ ਇੱਕ ਹਾਲੀਆ ਅਧਿਐਨ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਵਿਅਕਤੀਆਂ ਦੀ ਔਸਤ ਜਾਇਦਾਦ ਵਿੱਚ 2012–14 ਦੇ ਦੌਰਾਨ ਮਹੱਤਵਪੂਰਨ ਵਾਧਾ ਹੋਇਆ ਹੈ।

LSE ਦੇ ਸੈਂਟਰ ਫ਼ਾਰ ਐਨਾਲਿਸਿਸ ਆਫ਼ ਸੋਸ਼ਲ ਐਕਸਕਲੂਜ਼ਨ (CASE) ਵੱਲੋਂ ਕੀਤੇ ਗਏ ਇਸ ਅਧਿਐਨ ਮੁਤਾਬਕ ਪਿਛਲੇ ਇੱਕ ਦਹਾਕੇ ਵਿੱਚ ਵੱਖ-ਵੱਖ ਨਸਲੀ ਸਮੂਹਾਂ ਦਰਮਿਆਨ ਦੌਲਤ ਦਾ ਅੰਤਰ ਵਧਿਆ ਹੈ। ਇਸ ਦੌਰਾਨ ਭਾਰਤੀ ਮੂਲ ਅਤੇ ਗੋਰੇ ਬ੍ਰਿਟਿਸ਼ ਨਾਗਰਿਕਾਂ ਦੀ ਔਸਤ ਜਾਇਦਾਦ ਵਿੱਚ ਵਾਧਾ ਦਰਜ ਕੀਤਾ ਗਿਆ ਹੈ।

ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਭਾਰਤੀ ਮੂਲ ਦੇ ਵਿਅਕਤੀਆਂ ਵੱਲੋਂ ਘੱਟ ਉਮਰ ਵਿੱਚ ਘਰ ਦੀ ਮਲਕੀਅਤ ਹਾਸਲ ਕਰਨਾ ਉਨ੍ਹਾਂ ਦੀ ਔਸਤ ਜਾਇਦਾਦ ਵਿੱਚ ਵਾਧੇ ਦਾ ਇੱਕ ਮੁੱਖ ਕਾਰਨ ਸੀ।

ਜਾਇਦਾਦ ਵਿੱਚ ਇਹ ਉਛਾਲ ਮੁੱਖ ਤੌਰ 'ਤੇ ਬੱਚਤ ਦੀ ਬਜਾਏ, ਘਰ ਜਾਂ ਜ਼ਮੀਨ-ਜਾਇਦਾਦ ਦੀ ਮਾਲਕੀ ਕਾਰਨ ਹੈ। ਜਾਇਦਾਦ ਦੀਆਂ ਵਧਦੀਆਂ ਕੀਮਤਾਂ ਤੋਂ ਭਾਰਤੀ ਮੂਲ ਅਤੇ ਗੋਰੇ ਬ੍ਰਿਟਿਸ਼ ਭਾਈਚਾਰਿਆਂ ਨੂੰ ਅਸਧਾਰਨ ਤੌਰ 'ਤੇ ਲਾਭ ਹੋਇਆ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਕੀਮਤਾਂ ਵਧਣ ਤੋਂ ਪਹਿਲਾਂ ਹੀ ਘਰਾਂ ਦੇ ਮਾਲਕ ਬਣ ਚੁੱਕੇ ਸਨ। 

ਅਧਿਐਨ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਦੂਜੀ ਪੀੜ੍ਹੀ ਦੇ ਭਾਰਤੀ, ਪਹਿਲੀ ਪੀੜ੍ਹੀ ਦੇ ਭਾਰਤੀਆਂ ਅਤੇ ਗੋਰੇ ਬ੍ਰਿਟਿਸ਼ ਦੋਵਾਂ ਨਾਲੋਂ ਤਰੱਕੀ ਕਰ ਰਹੇ ਹਨ, ਜਦਕਿ ਪਾਕਿਸਤਾਨੀ, ਬੰਗਲਾਦੇਸ਼ੀ ਅਤੇ ਕਾਲੇ ਕੈਰੇਬੀਅਨ ਨਸਲੀ ਸਮੂਹਾਂ ਦੀ ਬ੍ਰਿਟੇਨ ਵਿੱਚ ਜੰਮੀ ਪੀੜ੍ਹੀ ਦੀ ਤਰੱਕੀ ਸੀਮਿਤ ਰਹੀ ਹੈ।

Comments

Related