ADVERTISEMENTs

ਭਾਰਤੀ ਮੂਲ ਦੇ ਵਿਗਿਆਨੀ ਨੇ ਬੈਟਰੀ-ਰਹਿਤ ਇਲਾਜ ਤਕਨਾਲੋਜੀ ਲਈ ਜਿੱਤੀ ਯੂਕੇ ਦੀ £2.2 ਮਿਲੀਅਨ ਗ੍ਰਾਂਟ

ਡਾ. ਸਸੀਕਲਾ ਅਗਲੇ ਚਾਰ ਸਾਲਾਂ ਲਈ ਇੱਕ ਪ੍ਰੋਗਰਾਮ ਦੀ ਅਗਵਾਈ ਕਰੇਗੀ, ਜਿਸ ਵਿੱਚ ਹੱਡੀਆਂ ਦੇ ਅਜਿਹੇ ਇੰਪਲਾਂਟ ਤਿਆਰ ਕੀਤੇ ਜਾਣਗੇ ਜੋ ਸਰੀਰ ਦੀ ਹਿਲਚਲ ਤੋਂ ਬਿਜਲੀ ਪੈਦਾ ਕਰ ਸਕਣ

ਭਾਰਤੀ ਵਿਗਿਆਨੀ / Indian Scientist

ਡਾ. ਅਰਾਥੀਰਾਮ ਰਾਮਚੰਦਰ ਕੁਰੂਪ ਸਸੀਕਲਾ (Dr. Arathyram Ramachandra Kurup Sasikala), ਜੋ ਭਾਰਤ ਦੇ ਕੇਰਲਾ ਨਾਲ ਸਬੰਧਤ ਇੱਕ ਬਾਇਓਮੈਡੀਕਲ ਇੰਜੀਨੀਅਰ ਹਨ, ਨੂੰ ਯੂ.ਕੇ. ਰਿਸਰਚ ਐਂਡ ਇਨੋਵੇਸ਼ਨ (UKRI) ਵਲੋਂ £2.2 ਮਿਲੀਅਨ ਦੀ “ਫਿਊਚਰ ਲੀਡਰਜ਼ ਫੈਲੋਸ਼ਿਪ” ਨਾਲ ਨਵੀਂ ਬਾਇਓਮੈਟੀਰੀਅਲ (new biomaterial) ਵਿਕਸਤ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਇਹ ਮੈਟੀਰੀਅਲ ਮਨੁੱਖੀ ਸਰੀਰ ਦੇ ਠੀਕ ਹੋਣ ਦੇ ਤਰੀਕੇ ਨੂੰ ਬਦਲ ਸਕਦਾ ਹੈ।

ਯੂਨੀਵਰਸਿਟੀ ਆਫ਼ ਬ੍ਰੈਡਫਰਡ ਦੀ ਇਹ ਖੋਜਕਾਰ ਡਾ. ਸਸੀਕਲਾ ਅਗਲੇ ਚਾਰ ਸਾਲਾਂ ਲਈ ਇੱਕ ਪ੍ਰੋਗਰਾਮ ਦੀ ਅਗਵਾਈ ਕਰੇਗੀ, ਜਿਸ ਵਿੱਚ ਹੱਡੀਆਂ ਦੇ ਅਜਿਹੇ ਇੰਪਲਾਂਟ ਤਿਆਰ ਕੀਤੇ ਜਾਣਗੇ ਜੋ ਸਰੀਰ ਦੀ ਹਿਲਚਲ ਤੋਂ ਬਿਜਲੀ ਪੈਦਾ ਕਰ ਸਕਣ। ਇਹ ਤਕਨਾਲੋਜੀ ਭਵਿੱਖ ਵਿੱਚ ਪੇਸਮੇਕਰ (pacemakers) ਨੂੰ ਪਾਵਰ ਦੇਣ ਜਾਂ ਬਿਨਾਂ ਬੈਟਰੀ ਜਾਂ ਤਾਰਾਂ ਦੇ ਹੱਡੀਆਂ ਨੂੰ ਵਧਣ ਲਈ ਉਤਸ਼ਾਹਿਤ ਕਰ ਸਕਦੀ ਹੈ।

ਵਰਤਮਾਨ ਵਿਚ ਉਹ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਹੈਲਥ ਐਂਡ ਸੋਸ਼ਲ ਕੇਅਰ ਵਿੱਚ ਬਾਇਓਮੈਡੀਕਲ ਇੰਜੀਨੀਅਰ ਦੀ ਐਸੀਸਟੈਂਟ ਪ੍ਰੋਫੈਸਰ ਹਨ। ਡਾ. ਸਸੀਕਲਾ ਦਾ ਪ੍ਰੋਜੈਕਟ ਪੀਜ਼ੋਇਲੈਕਟ੍ਰੋਸੀਊਟਿਕਸ (Piezoelectroceutics) ਦੀ ਖੋਜ ਕਰਦਾ ਹੈ — ਇੱਕ ਅਜਿਹਾ ਖੇਤਰ ਜੋ ਪੀਜ਼ੋਇਲੈਕਟ੍ਰਿਕ ਮੈਟੀਰੀਅਲਜ਼ ਨੂੰ ਇਲਾਜ ਸੰਬੰਧੀ ਥੈਰੇਪਿਊਟਿਕ ਐਪਲੀਕੇਸ਼ਨਾਂ (therapeutic applications) ਨਾਲ ਜੋੜਦਾ ਹੈ। ਉਨ੍ਹਾਂ ਨੇ ਬ੍ਰੈਡਫੋਰਡ ਨੂੰ ਦੱਸਿਆ ਕਿ ਇਸ ਦਾ ਟੀਚਾ ਇਹ ਹੈ ਕਿ "ਸਰੀਰ ਦਾ ਇਲਾਜ ਕਰਨ ਦੇ ਤਰੀਕੇ ਨੂੰ ਮੁੜ ਸੋਚਿਆ ਜਾਵੇ, ਅਜਿਹੀਆਂ ਸਮਾਰਟ ਸਮੱਗਰੀਆਂ ਦੀ ਵਰਤੋਂ ਕਰਕੇ ਜੋ ਇਸਦੇ ਵਿਰੁੱਧ ਨਹੀਂ, ਸਗੋਂ ਇਸਦੇ ਨਾਲ ਕੰਮ ਕਰਦੀਆਂ ਹਨ।"  

ਉਨ੍ਹਾਂ ਸਮਝਾਇਆ ਕਿ ਇਹ ਤਕਨਾਲੋਜੀ "ਮਰੀਜ਼ਾਂ ਨੂੰ ਤੇਜ਼ੀ ਨਾਲ ਠੀਕ ਹੋਣ, ਵੱਧ ਆਜ਼ਾਦੀ ਨਾਲ ਹਿਲਣ-ਡੁੱਲਣ ਅਤੇ ਰਵਾਇਤੀ ਇਲਾਜ ਦੇ ਸਾਈਡ ਇਫੈਕਟ ਤੋਂ ਬਚਣ ਵਿੱਚ ਮਦਦ ਕਰ ਸਕਦੀ ਹੈ।" ਉਨ੍ਹਾਂ ਅਨੁਸਾਰ, ਇਹ ਨਵੀਂ ਸੋਚ ਸਿਰਫ਼ ਇਲਾਜ ਨੂੰ ਹੀ ਬਿਹਤਰ ਨਹੀਂ ਬਣਾਉਂਦੀ, ਸਗੋਂ ਸਸਤੇ ਅਤੇ ਟਿਕਾਊ ਇਲਾਜ ਦੀ ਦਿਸ਼ਾ ਵਿੱਚ ਵੀ ਇੱਕ ਕਦਮ ਹੈ — ਜਿੱਥੇ ਡਿਸਪੋਜ਼ੇਬਲ ਬੈਟਰੀ ਵਾਲੇ ਇੰਪਲਾਂਟ ਦੀ ਥਾਂ ਆਪਣੇ ਆਪ ਚੱਲਣ ਵਾਲੇ ਵਿਕਲਪ ਵਰਤੇ ਜਾਂਦੇ ਹਨ।

UKRI ਫੈਲੋਸ਼ਿਪ, ਜੋ ਕਿ ਯੂ.ਕੇ. ਦੀ ਸਭ ਤੋਂ ਮੁਕਾਬਲੇਦਾਰ ਰਿਸਰਚ ਗ੍ਰਾਂਟਾਂ ਵਿੱਚੋਂ ਇੱਕ ਹੈ, ਬ੍ਰੈਡਫੋਰਡ ਨੂੰ ਪੀਜ਼ੋਇਲੈਕਟ੍ਰੋਸੀਊਟਿਕਸ ਲਈ ਵਿਸ਼ਵਵਿਆਪੀ ਕੇਂਦਰ ਵਜੋਂ ਸਥਾਪਤ ਕਰਨ ਦੀ ਉਮੀਦ ਹੈ। ਡਾ. ਸਸੀਕਲਾ, ਯੂਨੀਵਰਸਿਟੀ ਵਿੱਚ ਇੱਕ ਨਵਾਂ ਪੀਜ਼ੋਇਲੈਕਟ੍ਰੀਸਿਟੀ ਰਿਸਰਚ ਕਲੱਸਟਰ ਵੀ ਸ਼ੁਰੂ ਕਰਨਗੇ। 

ਪ੍ਰੋਫੈਸਰ ਅਨੰਤ ਪਰਾਡਕਾਰ, ਜੋ ਇੰਸਟੀਚਿਊਟ ਦੇ ਡਾਇਰੈਕਟਰ ਹਨ, ਨੇ ਕਿਹਾ, "ਪੀਜ਼ੋਇਲੈਕਟ੍ਰਿਕ ਬਾਇਓਮੈਟੀਰੀਅਲਜ਼ ਇਲਾਜ ਵਿੱਚ ਇੱਕ ਨਵੀਂ ਸੋਚ ਲੈ ਕੇ ਆਉਂਦੇ ਹਨ — ਇਹ ਨੁਕਸਾਨ ਪਹੁੰਚਾਉਣ ਦੀ ਥਾਂ ਸਰੀਰ ਨਾਲ ਤਾਲਮੇਲ ਕਰਕੇ ਠੀਕ ਹੋਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦੇ ਹਨ।"

ਪ੍ਰੋਫੈਸਰ ਸ਼ੇਰੀਫ਼ ਐਲ-ਖਾਮਿਸੀ, ਜੋ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਹਨ, ਨੇ ਕਿਹਾ ਕਿ ਇਹ ਸਨਮਾਨ "ਯੂਨੀਵਰਸਿਟੀ ਲਈ ਇੱਕ ਇਤਿਹਾਸਕ ਮੋੜ ਹੈ ਅਤੇ ਸਾਡੇ ਵਿਗਿਆਨੀਆਂ ਦੀ ਕਾਬਲੀਅਤ ਦਾ ਪ੍ਰਮਾਣ ਹੈ।” 

ਡਾ. ਸਸੀਕਲਾ, ਨੇ ਆਪਣੀ ਪ੍ਰਤੀਕ੍ਰਿਆ ਸਾਂਝੀ ਕਰਦਿਆਂ ਲਿਖਿਆ, "ਮੈਂ ਬਹੁਤ ਹੀ ਸਨਮਾਨਿਤ ਅਤੇ ਨਿਮਰ ਮਹਿਸੂਸ ਕਰ ਰਹੀ ਹਾਂ ਕਿ ਮੈਨੂੰ UKRI ਫਿਊਚਰ ਲੀਡਰਜ਼ ਫੈਲੋਸ਼ਿਪ ਮਿਲੀ ਹੈ, ਜੋ ਯੂ.ਕੇ. ਦੀਆਂ ਸਭ ਤੋਂ ਵੱਕਾਰੀ ਰਿਸਰਚ ਫੈਲੋਸ਼ਿਪਾਂ ਵਿੱਚੋਂ ਇੱਕ ਹੈ। ਇੱਕ ਮੱਧਵਰਗੀ ਪਰਿਵਾਰ ਅਤੇ ਛੋਟੇ ਪਿੰਡ ਤੋਂ ਆਉਣ ਵਾਲੀ ਲੜਕੀ ਲਈ ਇਹ ਪਲ ਸੁਪਨੇ ਵਾਂਗ ਲੱਗਦਾ ਹੈ।"

Comments

Related