ADVERTISEMENTs

ਡਲਾਸ 'ਚ ਭਾਰਤੀ ਮੂਲ ਦੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਹਮਲਾਵਰ ਨੇ 50 ਸਾਲਾ ਚੰਦਰ ਮੌਲੀ ਨਾਗਮੱਲਈਆ ਦਾ ਸਿਰ ਵੱਢ ਕੇ ਕੂੜੇਦਾਨ 'ਚ ਸੁੱਟਿਆ

Representative Image / Pexels

ਇੱਕ ਭਾਰਤੀ ਮੂਲ ਦੇ ਵਿਅਕਤੀ ਦੀ ਡਲਾਸ ਦੇ ਇੱਕ ਮੋਟਲ ਵਿੱਚ 10 ਸਤੰਬਰ ਨੂੰ ਕੁਹਾੜੀ ਨਾਲ ਹਮਲੇ ਕਰਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।

ਪੀੜਤ ਦੀ ਪਹਿਚਾਣ 50 ਸਾਲਾ ਚੰਦਰ ਮੌਲੀ ਨਾਗਮੱਲਈਆ ਵਜੋਂ ਹੋਈ ਹੈ, ਜੋ ਓਲਡ ਈਸਟ ਡਲਾਸ ਦੇ ਡਾਊਨਟਾਊਨ ਸੂਟਸ ਮੋਟਲ ਵਿੱਚ ਰਹਿ ਰਹੇ ਸੀ। ਜਾਂਚਕਰਤਾਵਾਂ ਨੇ ਕਿਹਾ ਕਿ ਉਸ 'ਤੇ 37 ਸਾਲਾ ਮੋਟਲ ਕਰਮਚਾਰੀ ਯੋਰਡਾਨਿਸ ਕੋਬੋਸ-ਮਾਰਟੀਨੇਜ਼ ਨਾਲ ਬਹਿਸ ਤੋਂ ਬਾਅਦ ਹਮਲਾ ਕੀਤਾ ਗਿਆ।

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਗਵਾਹਾਂ ਨੇ ਪੁਲਿਸ ਨੂੰ ਦੱਸਿਆ ਕਿ ਝਗੜਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਨਾਗਮੱਲਈਆ ਨੇ ਕੋਬੋਸ-ਮਾਰਟੀਨੇਜ਼ ਨੂੰ ਇੱਕ ਟੁੱਟੀ ਹੋਈ ਵਾਸ਼ਿੰਗ ਮਸ਼ੀਨ ਨਾ ਵਰਤਣ ਲਈ ਕਿਹਾ। ਦੋਸ਼ੀ ਗੁੱਸੇ ਵਿੱਚ ਆ ਗਿਆ ਜਦੋਂ ਨਾਗਮੱਲਈਆ ਨੇ ਉਸ ਨਾਲ ਸਿੱਧਾ ਗੱਲ ਕਰਨ ਦੀ ਬਜਾਏ ਇੱਕ ਹੋਰ ਕਰਮਚਾਰੀ ਰਾਹੀਂ ਅਨੁਵਾਦ ਕਰਕੇ ਗੱਲ ਕੀਤੀ।

ਕੋਬੋਸ-ਮਾਰਟੀਨੇਜ਼ ਕਮਰੇ ਤੋਂ ਬਾਹਰ ਗਿਆ, ਕੁਹਾੜੀ ਲਿਆਇਆ ਅਤੇ ਨਾਗਮੱਲਈਆ 'ਤੇ ਉਸ ਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ ਹੀ ਵਾਰ ਕਰਨ ਲੱਗ ਪਿਆ। ਹਮਲੇ ਦੌਰਾਨ, ਨਾਗਮੱਲਈਆ ਦਾ ਸਿਰ ਕੱਟ ਦਿੱਤਾ ਗਿਆ।

ਬਾਅਦ ਵਿੱਚ, ਦੋਸ਼ੀ ਨੇ ਉਸ ਦੀਆਂ ਜੇਬਾਂ ਖੰਗਾਲ ਕੇ ਫ਼ੋਨ ਅਤੇ ਕੀ-ਕਾਰਡ ਚੋਰੀ ਕਰ ਲਿਆ ਅਤੇ ਉਹਨਾਂ ਦੇ ਸਿਰ ਨੂੰ ਪਾਰਕਿੰਗ ਵੱਲ ਲੱਤ ਨਾਲ ਸੁੱਟਿਆ ਤੇ ਫਿਰ ਇੱਕ ਕੂੜੇਦਾਨ 'ਚ ਸੁੱਟ ਆਇਆ।

ਡਲਾਸ ਫ਼ਾਇਰ-ਰੈਸਕਿਊ ਅਧਿਕਾਰੀਆਂ ਨੇ ਕੋਬੋਸ-ਮਾਰਟੀਨੇਜ਼ ਨੂੰ ਕੁਹਾੜੀ ਨਾਲ, ਖੂਨ ਨਾਲ ਲਥਪਥ, ਘਟਨਾ ਸਥਾਨ 'ਤੇ ਹੀ ਕਾਬੂ ਕੀਤਾ, ਜਦੋਂ ਪੁਲਿਸ ਪਹੁੰਚੀ ਤਾਂ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਡਲਾਸ ਪੁਲਿਸ ਹੈੱਡਕੁਆਰਟਰ ਵਿੱਚ ਉਸ ਨੇ ਨਾਗਮੱਲਈਆ ਨੂੰ ਕੁਹਾੜੀ ਨਾਲ ਮਾਰਨ ਦਾ ਦੋਸ਼ ਕਬੂਲਿਆ ਅਤੇ ਉਸਦੇ ਬਿਆਨ ਦੀ ਸੀਸੀਟੀਵੀ ਵੀਡੀਓ ਦੁਆਰਾ ਪੁਸ਼ਟੀ ਕੀਤੀ ਗਈ।

ਕੋਬੋਸ-ਮਾਰਟੀਨੇਜ਼ 'ਤੇ ਕੈਪਿਟਲ ਮਰਡਰ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਸਨੂੰ ਡਲਾਸ ਕਾਊਂਟੀ ਜੇਲ੍ਹ ਵਿੱਚ ਬਿਨਾਂ ਜ਼ਮਾਨਤ ਰੱਖਿਆ ਗਿਆ ਹੈ। ਉਹ ਇਮੀਗ੍ਰੇਸ਼ਨ ਹਿਰਾਸਤ ਵਿੱਚ ਹੈ ਤੇ ਜਾਂਚ ਜਾਰੀ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video