ਇੱਕ ਭਾਰਤੀ ਮੂਲ ਦੇ ਵਿਅਕਤੀ ਦੀ ਡਲਾਸ ਦੇ ਇੱਕ ਮੋਟਲ ਵਿੱਚ 10 ਸਤੰਬਰ ਨੂੰ ਕੁਹਾੜੀ ਨਾਲ ਹਮਲੇ ਕਰਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ, ਪੁਲਿਸ ਨੇ ਦੱਸਿਆ।
ਪੀੜਤ ਦੀ ਪਹਿਚਾਣ 50 ਸਾਲਾ ਚੰਦਰ ਮੌਲੀ ਨਾਗਮੱਲਿਆਹ ਵਜੋਂ ਹੋਈ ਹੈ, ਜੋ ਓਲਡ ਈਸਟ ਡਲਾਸ ਦੇ ਡਾਊਨਟਾਊਨ ਸੂਟਸ ਮੋਟਲ ਵਿੱਚ ਰਹਿ ਰਹੇ ਸੀ। ਜਾਂਚਕਰਤਾਵਾਂ ਨੇ ਕਿਹਾ ਕਿ ਉਸ 'ਤੇ 37 ਸਾਲਾ ਮੋਟਲ ਕਰਮਚਾਰੀ ਯੋਰਡਾਨਿਸ ਕੋਬੋਸ-ਮਾਰਟੀਨੇਜ਼ ਨਾਲ ਬਹਿਸ ਤੋਂ ਬਾਅਦ ਹਮਲਾ ਕੀਤਾ ਗਿਆ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਗਵਾਹਾਂ ਨੇ ਪੁਲਿਸ ਨੂੰ ਦੱਸਿਆ ਕਿ ਝਗੜਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਨਾਗਮੱਲਿਆਹ ਨੇ ਕੋਬੋਸ-ਮਾਰਟੀਨੇਜ਼ ਨੂੰ ਇੱਕ ਟੁੱਟੀ ਹੋਈ ਵਾਸ਼ਿੰਗ ਮਸ਼ੀਨ ਨਾ ਵਰਤਣ ਲਈ ਕਿਹਾ। ਦੋਸ਼ੀ ਗੁੱਸੇ ਵਿੱਚ ਆ ਗਿਆ ਜਦੋਂ ਨਾਗਮੱਲਿਆਹ ਨੇ ਉਸ ਨਾਲ ਸਿੱਧਾ ਗੱਲ ਕਰਨ ਦੀ ਬਜਾਏ ਇੱਕ ਹੋਰ ਕਰਮਚਾਰੀ ਰਾਹੀਂ ਅਨੁਵਾਦ ਕਰਕੇ ਗੱਲ ਕੀਤੀ।
ਕੋਬੋਸ-ਮਾਰਟੀਨੇਜ਼ ਕਮਰੇ ਤੋਂ ਬਾਹਰ ਗਿਆ, ਕੁਹਾੜੀ ਲਿਆਇਆ ਅਤੇ ਨਾਗਮੱਲਿਆਹ 'ਤੇ ਉਸ ਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ ਹੀ ਵਾਰ ਕਰਨ ਲੱਗ ਪਿਆ। ਹਮਲੇ ਦੌਰਾਨ, ਨਾਗਮੱਲਿਆਹ ਦਾ ਸਿਰ ਕੱਟ ਦਿੱਤਾ ਗਿਆ।
ਬਾਅਦ ਵਿੱਚ, ਦੋਸ਼ੀ ਨੇ ਉਸ ਦੀਆਂ ਜੇਬਾਂ ਖੰਗਾਲ ਕੇ ਫ਼ੋਨ ਅਤੇ ਕੀ-ਕਾਰਡ ਚੋਰੀ ਕਰ ਲਿਆ ਅਤੇ ਉਹਨਾਂ ਦੇ ਸਿਰ ਨੂੰ ਪਾਰਕਿੰਗ ਵੱਲ ਲੱਤ ਨਾਲ ਸੁੱਟਿਆ ਤੇ ਫਿਰ ਇੱਕ ਕੂੜੇਦਾਨ 'ਚ ਸੁੱਟ ਆਇਆ।
ਡਲਾਸ ਫ਼ਾਇਰ-ਰੈਸਕਿਊ ਅਧਿਕਾਰੀਆਂ ਨੇ ਕੋਬੋਸ-ਮਾਰਟੀਨੇਜ਼ ਨੂੰ ਕੁਹਾੜੀ ਨਾਲ, ਖੂਨ ਨਾਲ ਲਥਪਥ, ਘਟਨਾ ਸਥਾਨ 'ਤੇ ਹੀ ਲੱਭ ਲਿਆ, ਜਦੋਂ ਪੁਲਿਸ ਪਹੁੰਚੀ ਤਾਂ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਡਲਾਸ ਪੁਲਿਸ ਹੈੱਡਕੁਆਰਟਰ ਵਿੱਚ ਉਸ ਨੇ ਨਾਗਮੱਲਿਆਹ ਨੂੰ ਕੁਹਾੜੀ ਨਾਲ ਮਾਰਨ ਦਾ ਦੋਸ਼ ਕਬੂਲਿਆ ਅਤੇ ਉਸਦੇ ਬਿਆਨ ਦੀ ਸੀਸੀਟੀਵੀ ਵੀਡੀਓ ਦੁਆਰਾ ਪੁਸ਼ਟੀ ਕੀਤੀ ਗਈ।
ਕੋਬੋਸ-ਮਾਰਟੀਨੇਜ਼ 'ਤੇ ਕੈਪਿਟਲ ਮਰਡਰ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਸਨੂੰ ਡਲਾਸ ਕਾਊਂਟੀ ਜੇਲ੍ਹ ਵਿੱਚ ਬਿਨਾਂ ਜ਼ਮਾਨਤ ਰੱਖਿਆ ਗਿਆ ਹੈ। ਉਹ ਇਮੀਗ੍ਰੇਸ਼ਨ ਹਿਰਾਸਤ ਵਿੱਚ ਹੈ ਤੇ ਜਾਂਚ ਜਾਰੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login