ADVERTISEMENT

ADVERTISEMENT

ਵਿਵਾਦਾਂ 'ਚ ਨਿਊਯਾਰਕ ਸਿਟੀ ਦੇ ਭਾਰਤੀ ਮੂਲ ਦੇ ਨੇਤਾ ਮਮਦਾਨੀ, ਕੰਗਨਾ ਰਣੌਤ ਨੇ ਕੀਤਾ ਵਿਰੋਧ

ਚਰਚਾ 'ਚ ਆਉਣ ਦਾ ਕਾਰਨ ਰਾਜਨੀਤਕ ਜਿੱਤ ਨਹੀਂ, ਸਗੋਂ ਵਿਵਾਦਾਂ ਵਾਲੇ ਬਿਆਨ ਹਨ।

 ਜ਼ੋਹਰਾਨ ਮਮਦਾਨੀ ਅਤੇ ਕੰਗਣਾ ਰਣੌਤ ਜ਼ੋਹਰਾਨ ਮਮਦਾਨੀ ਅਤੇ ਕੰਗਣਾ ਰਣੌਤ / courtesy photo

ਨਿਊਯਾਰਕ ਸਿਟੀ ਦੇ ਮੇਅਰ ਅਹੁਦੇ ਲਈ ਡੈਮੋਕਰੈਟਿਕ ਪ੍ਰਾਈਮਰੀ ਵਿੱਚ ਜਿੱਤ ਹਾਸਿਲ ਕਰਨ ਵਾਲੇ ਭਾਰਤੀ ਮੂਲ ਦੇ ਜ਼ੋਹਰਾਨ ਮਮਦਾਨੀ ਇੱਕ ਵਾਰ ਫਿਰ ਚਰਚਾ ਵਿੱਚ ਹਨ, ਪਰ ਇਸ ਵਾਰ ਕਾਰਨ ਉਨ੍ਹਾਂ ਦੀ ਰਾਜਨੀਤਕ ਜਿੱਤ ਨਹੀਂ, ਸਗੋਂ ਵਿਵਾਦਾਂ ਵਾਲੇ ਬਿਆਨ ਅਤੇ ਹਿੰਦੂ ਤੇ ਯਹੂਦੀ ਭਾਈਚਾਰੇ ਬਾਰੇ ਦਿੱਤੀਆਂ ਤਿੱਖੀਆਂ ਟਿੱਪਣੀਆਂ ਹਨ।

33 ਸਾਲਾ ਮਮਦਾਨੀ ਮਸ਼ਹੂਰ ਫਿਲਮ ਨਿਰਦੇਸ਼ਕ ਮੀਰਾ ਨਾਇਰ ਅਤੇ ਗੁਜਰਾਤੀ ਮੂਲ ਦੇ ਯੂਗਾਂਡਾਈ ਵਿਦਵਾਨ ਮਹਮੂਦ ਮਮਦਾਨੀ ਦੇ ਪੁੱਤਰ ਹਨ। ਉਨ੍ਹਾਂ ਨੇ 2020 ਵਿੱਚ ਅਯੋਧਿਆ ਰਾਮ ਮੰਦਰ ਦੇ ਭੂਮੀ ਪੂਜਨ ਦੇ ਵਿਰੋਧ ਵਿੱਚ ਟਾਈਮਜ਼ ਸਕਵੈਅਰ ‘ਤੇ ਹੋਏ ਪ੍ਰਦਰਸ਼ਨ ਦੀ ਅਗਵਾਈ ਵੀ ਕੀਤੀ ਸੀ। ਪ੍ਰਦਰਸ਼ਨ ਦੌਰਾਨ ਭਾਈਚਾਰੇ ਵਿਰੁੱਧ ਅਪਮਾਨਜਨਕ ਨਾਅਰੇ ਵੀ ਲਗਾਏ ਗਏ ਸੀ।

ਇਸ ਮਸਲੇ 'ਤੇ ਬਾਲੀਵੁੱਡ ਅਭਿਨੇਤਰੀ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਵੀ ਪ੍ਰਤਿਕਿਰਿਆ ਦਿੱਤੀ। ਉਨ੍ਹਾਂ ਨੇ X 'ਤੇ ਲਿਖਿਆ: “ਮੀਰਾ ਨਾਇਰ ਭਾਰਤ ਦੀ ਮਾਣਯੋਗ ਧੀ ਹੈ, ਪਰ ਉਨ੍ਹਾਂ ਦੇ ਪੁੱਤਰ ਜ਼ੋਹਰਾਨ ਦਾ ਨਾਮ ਤੇ ਵਿਚਾਰ ਪਾਕਿਸਤਾਨ ਦੇ ਜ਼ਿਆਦਾ ਲੱਗਦੇ ਹਨ। ਕੀ ਹੋਇਆ ਉਨ੍ਹਾਂ ਦੇ ਹਿੰਦੂ ਖੂਨ ਅਤੇ ਪਛਾਣ ਨੂੰ? ਹੁਣ ਉਹ ਹਿੰਦੂਤਵ ਨੂੰ ਮਿਟਾਉਣ ਲਈ ਤਿਆਰ ਹਨ। ਇਹ ਹਰ ਥਾਂ ਦੀ ਇਕੋ ਜਿਹੀ ਕਹਾਣੀ ਹੈ।” 

ਦਸ ਦਈਏ ਕਿ ਭਾਰਤੀ-ਅਮਰੀਕੀ ਸੰਸਦ ਮੈਂਬਰ ਜੋਹਰਾਨ ਕਵਾਮੇ ਮਮਦਾਨੀ ਨੇ ਨਿਊਯਾਰਕ ਸਿਟੀ ਦੇ ਮੇਅਰ ਅਹੁਦੇ ਲਈ ਡੈਮੋਕਰੈਟਿਕ ਪਾਰਟੀ ਦੇ ਪ੍ਰਾਈਮਰੀ ਚੋਣ ਵਿੱਚ ਪੂਰਵ ਗਵਰਨਰ ਐਂਡਰੂ ਕਿਊਮੋ ਨੂੰ ਹਰਾ ਦਿੱਤਾ ਹੈ। ਪ੍ਰਸਿੱਧ ਭਾਰਤੀ ਫਿਲਮ ਨਿਰਦੇਸ਼ਕ ਮੀਰਾ ਨਾਇਰ ਅਤੇ ਭਾਰਤੀ ਮੂਲ ਦੇ ਯੂਗਾਂਡਾਈ ਦੇ ਲੇਖਕ ਮਹਮੂਦ ਮਮਦਾਨੀ ਦੇ ਪੁੱਤਰ ਜੋਹਰਾਨ ਨੂੰ ਮੰਗਲਵਾਰ ਰਾਤ ਨੂੰ ਮੇਅਰ ਪਦ ਲਈ ਡੈਮੋਕਰੈਟਿਕ ਪ੍ਰਾਈਮਰੀ ਚੋਣ ਵਿੱਚ ਲੋਕਾਂ ਨੇ ਵਿਜੇਤਾ ਘੋਸ਼ਿਤ ਕੀਤਾ ਗਿਆ।

ਮਮਦਾਨੀ ਨੇ X 'ਤੇ ਇੱਕ ਪੋਸਟ ਵਿੱਚ ਕਿਹਾ: “ਨੇਲਸਨ ਮੰਡੇਲਾ ਦੇ ਸ਼ਬਦਾਂ ਵਿੱਚ: ਸਭ ਤੋਂ ਮੁਸ਼ਕਲ ਕੰਮ ਵੀ ਉਸ ਵੇਲੇ ਤੱਕ ਅਸੰਭਵ ਲੱਗਦਾ ਹੈ ਜਦ ਤੱਕ ਅਸੀਂ ਉਸਨੂੰ ਪੂਰਾ ਨਹੀਂ ਕਰ ਲੈਂਦੇ। ਮੇਰੇ ਦੋਸਤੋ, ਇਹ ਹੁਣ ਪੂਰਾ ਹੋ ਚੁੱਕਾ ਹੈ। ਅਤੇ ਇਹ ਤੁਸੀਂ ਕੀਤਾ ਹੈ। ਮੈਨੂੰ ਨਿਊਯਾਰਕ ਸਿਟੀ ਦੇ ਮੇਅਰ ਲਈ ਤੁਹਾਡਾ ਡੈਮੋਕਰੈਟਿਕ ਉਮੀਦਵਾਰ ਹੋਣ 'ਤੇ ਮਾਣ ਹੈ।”

ਉਥੇ ਹੀ ਯੌਨ ਉਤਪੀੜਨ ਮਾਮਲੇ ਤੋਂ ਬਾਅਦ ਵਾਪਸੀ ਦੀ ਕੋਸ਼ਿਸ਼ ਕਰ ਰਹੇ ਕਿਊਮੋ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਨ੍ਹਾਂ ਨੇ ਮਮਦਾਨੀ ਨੂੰ ਫੋਨ ਕਰਕੇ ਵਧਾਈ ਦਿੱਤੀ ਹੈ। ਕਿਊਮੋ ਨੇ ਆਪਣੀ ਹਾਰ ਸਵੀਕਾਰ ਕਰਦਿਆਂ ਕਿਹਾ: “ਅੱਜ ਦੀ ਰਾਤ ਸਾਡੀ ਨਹੀਂ, ਮਮਦਾਨੀ ਦੀ ਹੈ। ਉਹ ਇਸ ਦੇ ਹੱਕਦਾਰ ਹਨ। ਉਹ ਜਿੱਤ ਗਏ ਹਨ।”
 

Comments

Leave A Comment

Required fields are marked (*).

Related

Talk to us?