ਭਾਰਤ ਦੇ ਇੱਕ 35 ਸਾਲਾ ਸਾਫਟਵੇਅਰ ਇੰਜੀਨੀਅਰ ਨੂੰ 20 ਅਗਸਤ ਨੂੰ ਸਿਲੀਕਨ ਵੈਲੀ 'ਚ ਮਾਈਕਰੋਸਾਫਟ ਦੇ ਕੈਂਪਸ ਵਿੱਚ ਮ੍ਰਿਤ ਪਾਇਆ ਗਿਆ।
ਪ੍ਰਤੀਕ ਪਾਂਡੇ, ਜੋ 2020 ਤੋਂ ਮਾਈਕ੍ਰੋਸਾਫਟ ਦੇ ਮਾਊਂਟੇਨ ਵਿਊ ਦਫ਼ਤਰ ਵਿੱਚ ਕੰਮ ਕਰ ਰਹੇ ਸਨ, 19 ਅਗਸਤ ਦੀ ਸ਼ਾਮ ਨੂੰ ਕੈਂਪਸ ਵਿੱਚ ਦਾਖ਼ਲ ਹੋਏ ਸਨ ਅਤੇ ਅਗਲੇ ਦਿਨ ਸਵੇਰੇ ਲਗਭਗ 2 ਵਜੇ ਉਨ੍ਹਾਂ ਦੀ ਲਾਸ਼ ਉਥੇ ਮਿਲੀ।
ਸੈਂਟਾ ਕਲਾਰਾ ਕਾਉਂਟੀ ਦੇ ਮੈਡੀਕਲ ਐਗਜ਼ੈਮੀਨਰ ਨੇ ਕਿਹਾ ਕਿ ਮੌਤ ਦੇ ਕਾਰਨ ਦੀ ਜਾਂਚ ਜਾਰੀ ਹੈ। ਹਾਲਾਂਕਿ, ਮਾਊਂਟੇਨ ਵਿਊ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਜਾਂ ਵਿਵਹਾਰ ਦੇ ਨਿਸ਼ਾਨ ਨਹੀਂ ਮਿਲੇ ਹਨ ਅਤੇ ਇਹ ਮਾਮਲਾ ਅਪਰਾਧਿਕ ਜਾਂਚ ਵਜੋਂ ਨਹੀਂ ਦੇਖਿਆ ਜਾ ਰਿਹਾ।
ਦੱਸ ਦਈਏ ਕਿ ਪਾਂਡੇ ਮਾਈਕ੍ਰੋਸਾਫਟ ਦੀ ਇੰਜੀਨੀਅਰਿੰਗ ਟੀਮ ਦਾ ਹਿੱਸਾ ਸਨ ਜੋ ਫੈਬਰਿਕ ਅਤੇ ਸਾਈਨੈਪਸ ਉੱਤੇ ਕੰਮ ਕਰ ਰਹੀ ਸੀ — ਇਹ ਡਾਟਾ ਐਨਾਲਿਟਿਕਸ ਪਲੇਟਫਾਰਮ ਹਨ ਜੋ ਸਨੋਫਲੇਕ ਇੰਕ. ਵਰਗੀਆਂ ਕੰਪਨੀਆਂ ਨਾਲ ਮੁਕਾਬਲਾ ਕਰਦੇ ਹਨ। ਉਹ ਸਿੱਧੇ ਤੌਰ 'ਤੇ ਮਾਈਕ੍ਰੋਸਾਫਟ ਦੇ ਕਲਾਉਡ ਅਤੇ ਏਆਈ ਦੇ ਕਾਰਜਕਾਰੀ ਉਪ-ਪ੍ਰਧਾਨ, ਸਕਾਟ ਗਥਰੀ ਨੂੰ ਰਿਪੋਰਟ ਕਰਦੇ ਸਨ।
ਮਾਈਕ੍ਰੋਸਾਫਟ ਵਿਚ ਸ਼ਾਮਲ ਹੋਣ ਤੋਂ ਪਹਿਲਾਂ, ਉਨ੍ਹਾਂ ਨੇ ਵਾਲਮਾਰਟ ਲੈਬਜ਼, ਐਪਲ ਅਤੇ ਇਲੂਮਿਨਾ ਵਿੱਚ ਕੰਮ ਕੀਤਾ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭਾਰਤ ਵਿੱਚ ਨਿਊਜੇਨ ਸੌਫਟਵੇਅਰ ਅਤੇ ਪੁਣੇ ਵਿੱਚ ਜੌਨ ਡੀਅਰ ਤੋਂ ਕੀਤੀ। ਉਨ੍ਹਾਂ ਨੇ ਭਾਰਤ ਤੋਂ ਅੰਡਰਗ੍ਰੈਜੁਏਟ ਡਿਗਰੀ ਪ੍ਰਾਪਤ ਕੀਤੀ ਅਤੇ ਫਿਰ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਅਤੇ ਸੈਨ ਜੋਸ ਸਟੇਟ ਯੂਨੀਵਰਸਿਟੀ ਤੋਂ ਐਡਵਾਂਸਡ ਡਿਗਰੀ ਹਾਸਲ ਕੀਤੀ।
ਸੋਸ਼ਲ ਮੀਡੀਆ ਪੋਸਟ ਵਿੱਚ, ਸੈਂਟਾ ਕਲਾਰਾ ਸਿਟੀ ਕਾਉਂਸਿਲ ਦੇ ਉਮੀਦਵਾਰ ਚੰਦਰਾ ਨੇ ਲਿਖਿਆ: “ਬਹੁਤ ਹੀ ਦੁੱਖੀ ਮਨ ਨਾਲ ਅਸੀਂ ਪ੍ਰਤੀਕ ਪਾਂਡੇ ਦੇ ਅਕਾਲ ਚਲੇ ਜਾਣ ਦੀ ਦੁਖਦਾਈ ਖ਼ਬਰ ਸਾਂਝੀ ਕਰ ਰਹੇ ਹਾਂ। ਉਨ੍ਹਾਂ ਦੇ ਅਚਾਨਕ ਵਿਛੋੜੇ ਨੇ ਸਾਨੂੰ ਹੈਰਾਨੀ ਅਤੇ ਗਮ ਵਿੱਚ ਡੁੱਬੋ ਦਿੱਤਾ ਹੈ।” ਚੰਦਰਾ ਨੇ ਇਹ ਵੀ ਕਿਹਾ ਕਿ ਮਾਈਕ੍ਰੋਸਾਫਟ ਨੇ ਮੌਤ ਬਾਰੇ ਕਮਿਊਨਿਟੀ ਨੂੰ ਸੂਚਿਤ ਕਰਨ ਵਿੱਚ ਲਗਭਗ 42 ਘੰਟੇ ਲਏ ਅਤੇ ਸੈਂਟਾ ਕਲਾਰਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਜੈਫ ਰੋਜ਼ੇਨ ਨੂੰ ਪੂਰੀ ਜਾਂਚ ਕਰਨ ਦੀ ਅਪੀਲ ਕੀਤੀ।
Comments
Start the conversation
Become a member of New India Abroad to start commenting.
Sign Up Now
Already have an account? Login