ਭਾਰਤੀ ਉਦਯੋਗਪਤੀ ਮੌਲਿਕ ਪਾਂਡਿਆ / Maulik Pandya via LinkedIn
ਭਾਰਤੀ ਮੂਲ ਦੇ ਸਟਾਰਟ-ਅੱਪ ਫਾਊਂਡਰ ਮੌਲਿਕ ਪਾਂਡਿਆ ਦੀ ਲਿੰਕਡਇਨ ਪੋਸਟ ਨੇ ਕੈਨੇਡਾ ਦੀ ਬਿਊਰੋਕਰੇਟਿਕ ਰੈੱਡ ਟੈਪੀਸਮ ’ਤੇ ਸਵਾਲਾਂ ਦੇ ਢੇਰ ਖੜੇ ਕਰ ਦਿੱਤੇ ਹਨ, ਕਿਉਂਕਿ ਉਸ ਨੇ ਦੱਸਿਆ ਕਿ ਉਸਨੂੰ ਅਤੇ ਉਸ ਦੇ ਪਰਿਵਾਰ ਨੂੰ ਕੈਨੇਡਾ ਕਿਉਂ ਛੱਡਣਾ ਪਿਆ। ਏਆਈ-ਅਧਾਰਿਤ ਫੂਡ ਟੈਕਨਾਲੋਜੀ ਬ੍ਰਾਂਡ ‘ਈਟੈਂਸ’ (Eatance) ਦੇ ਸੰਸਥਾਪਕ ਪਾਂਡਿਆ ਨੇ ਕੈਨੇਡਾ ਛੱਡਣ ਬਾਰੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ - ਉਹ ਦੇਸ਼ ਜਿਸਨੂੰ ਉਹ ਅਤੇ ਉਸਦਾ ਪਰਿਵਾਰ ਆਪਣੇ ਘਰ ਵਾਂਗ ਸਮਝਦੇ ਸਨ।
ਪ੍ਰਸ਼ਾਸਨਿਕ ਸਮੱਸਿਆਵਾਂ ਨਾਲ ਆਪਣੀ ਗਹਿਰੀ ਨਿਰਾਸ਼ਾ ਪ੍ਰਗਟਾਉਂਦੇ ਹੋਏ ਪਾਂਡਿਆ ਨੇ ਕਿਹਾ, “ਕਈ ਦੇਸ਼ ਸਟਾਰਟ-ਅੱਪਸ ਅਤੇ ਕਾਰੋਬਾਰਾਂ ਲਈ ਇੱਕ ਸਿੰਗਲ ਵਿੰਡੋ ਪ੍ਰਦਾਨ ਕਰਦੇ ਹਨ ਪਰ ਕੈਨੇਡਾ ਵਿੱਚ ਸਾਨੂੰ ਦੇਰੀ ਅਤੇ ਅਤੇ ਚਾਲਾਂ ਮਿਲੀਆਂ। ਅਜਿਹਾ ਲੱਗਿਆ ਜਿਵੇਂ ਸਾਡੇ ਬੇਗੁਨਾਹ ਬੱਚੇ ਨਿਸ਼ਾਨੇ ਬਣ ਗਏ ਹੋਣ। ਅਸੀ ਖੁਦ ਇਹ ਸਭ ਅਨੁਭਵ ਕੀਤਾ ਹੈ।” ਉਨ੍ਹਾਂ ਕਿਹਾ ਕਿ ਇਹ ਫੈਸਲਾ ਆਸਾਨ ਨਹੀਂ ਸੀ ਅਤੇ ਅਸੀਂ “ਅੱਖਾਂ ਵਿੱਚ ਹੰਝੂ ਲੈਕੇ” ਇਹ ਕਦਮ ਚੁੱਕਿਆ ਸੀ।
ਆਪਣੀ ਪੋਸਟ ਵਿੱਚ ਪਾਂਡਿਆ ਨੇ ਆਪਣੀ ਹੱਡਬੀਤੀ ਬਿਆਨ ਕੀਤੀ ਅਤੇ ਦੱਸਿਆ ਕਿ ਉਸਨੇ ਅਤੇ ਉਸਦੇ ਪਰਿਵਾਰ ਨੇ ਸਾਲਾਂ ਤੱਕ ਗੁੰਝਲਦਾਰ ਪ੍ਰਕਿਰਿਆਵਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ। ਕੈਨੇਡਾ ਦੇ ਸਟਾਰਟ-ਅੱਪ ਵੀਜ਼ਾ ਪ੍ਰੋਗਰਾਮ ਲਈ ਆਪਣੀ ਅਰਜ਼ੀ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਦੱਸਿਆ ਕਿ ਉਸ ਨੇ 4 ਅਗਸਤ, 2021 ਨੂੰ ਅਰਜ਼ੀ ਦਾਖਲ ਕੀਤੀ ਸੀ। ਪਾਂਡਿਆ ਨੇ ਦੋਸ਼ ਲਗਾਇਆ, “ਪਹਿਲਾਂ ਕੁਝ ਹਫ਼ਤੇ ਜਾਂ ਕੁਝ ਮਹੀਨਿਆਂ ਦਾ ਸਮਾਂ ਦੱਸਿਆ ਗਿਆ ਸੀ ਪਰ ਫਿਰ ਇਹ ਯਾਤਰਾ ਬੇਅੰਤ ਬਣ ਗਈ। ਪ੍ਰਕਿਰਿਆ ਸਮਾਂ ਹੁਣ ਦਸ ਸਾਲ ਤੋਂ ਵੱਧ ਲੰਬਾ ਹੋ ਗਿਆ ਹੈ, ਜਿਸ ਕਾਰਨ ਯੋਜਨਾ ਬਣਾਉਣਾ ਅਸੰਭਵ ਹੋ ਗਿਆ ਹੈ।”
ਅਜਿਹੀ ਦੇਰੀ ਦੇ ਬਾਵਜੂਦ ਵਕੀਲਾਂ ਜਾਂ ਸੰਸਦ ਮੈਂਬਰ ਦੇ ਦਫ਼ਤਰ ਤੋਂ ਕੋਈ ਸਪਸ਼ਟਤਾ ਨਾ ਮਿਲਣ ’ਤੇ, ਪਾਂਡਿਆ ਨੇ ਐਲਾਨ ਕੀਤਾ ਕਿ ਹੁਣ ਉਹ ਹਾਰ ਮੰਨ ਗਿਆ ਹੈ। ਆਪਣੇ ਬੱਚਿਆਂ ਅਤੇ ਆਪਣੀ ਸ਼ਾਂਤੀ ਦੀ ਖ਼ਾਤਿਰ ਹੁਣ ਅਸੀਂ ਅੱਗੇ ਵਧ ਰਹੇ ਹਾਂ। ਇਹ ਫੈਸਲਾ ਕਈ ਦਫ਼ਤਰਾਂ ਵੱਲੋਂ ਚੁੱਪੀ ਜਾਂ ਪਿੰਗ-ਪੋਂਗ ਤਰੀਕਿਆਂ ਤੋਂ ਬਾਅਦ ਆਇਆ, ਜਦੋਂਕਿ ਪਾਂਡਿਆ ਪਰਿਵਾਰ ਟੈਕਸ ਭਰਦਾ ਰਿਹਾ, ਨੌਕਰੀਆਂ ਪੈਦਾ ਕਰਦਾ ਰਿਹਾ ਅਤੇ ਅਰਥਵਿਵਸਥਾ ਵਿੱਚ ਯੋਗਦਾਨ ਪਾਉਂਦਾ ਰਿਹਾ।
ਲਿੰਕਡਇਨ ਕਮਿਊਨਟੀ ਵੱਲੋਂ ਇਸ ਪੋਸਟ ਨੂੰ ਵੱਡਾ ਸਮਰਥਨ ਮਿਲਿਆ। ਇੱਕ ਯੂਜ਼ਰ ਨੇ ਇਸ ਦੁੱਖਦਾਈ ਘਟਨਾ ਨੂੰ “ਦਿਲ ਤੋੜ ਦੇਣ ਵਾਲੀ” ਦੱਸਿਆ। ਕੁਝ ਯੂਜ਼ਰਾਂ ਨੇ ਤਾਂ ਪਾਂਡਿਆ ਨੂੰ ਭਾਰਤ ਵਾਪਸ ਆਉਣ ਲਈ ਵੀ ਕਿਹਾ। ਇੱਕ ਯੂਜ਼ਰ ਨੇ ਲਿਖਿਆ, “ਮੈਨੂੰ ਉਮੀਦ ਹੈ ਤੁਸੀਂ ਇਸ ਅਨੁਭਵ ਤੋਂ ਬਾਅਦ ਭਾਰਤ ਵਾਪਸ ਆ ਰਹੇ ਹੋ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login