ਭਾਰਤ ਦੀ ਮੋਹਰੀ ਬਾਇਓਫਾਰਮਾਸਿਊਟੀਕਲ ਕੰਪਨੀ ਸਿੰਜੀਨ ਇੰਟਰਨੈਸ਼ਨਲ ਅਮਰੀਕਾ ਦੇ ਬਾਲਟੀਮੋਰ ਵਿੱਚ ਆਪਣੀ ਪਹਿਲੀ ਨਿਰਮਾਣ ਇਕਾਈ ਸਥਾਪਤ ਕਰਨ ਲਈ 50 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਇਸ ਪ੍ਰੋਜੈਕਟ ਨਾਲ 300 ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਇਹ ਜਾਣਕਾਰੀ ਮੈਰੀਲੈਂਡ ਦੇ ਗਵਰਨਰ ਨੇ ਦਿੱਤੀ।
ਮੈਰੀਲੈਂਡ ਦੇ ਗਵਰਨਰ ਵੇਸ ਮੂਰ ਨੇ ਕਿਹਾ ,"ਅਸੀਂ ਮੈਰੀਲੈਂਡ ਵਿੱਚ ਸਿੰਜੀਨ ਇੰਟਰਨੈਸ਼ਨਲ ਦਾ ਸਵਾਗਤ ਕਰਦੇ ਹਾਂ। "ਅਮਰੀਕਾ ਦੇ ਬਾਇਓਫਾਰਮਾ ਸੈਕਟਰ ਦੇ ਮੋਹਰੀ ਰਾਜਾਂ ਵਿੱਚੋਂ ਇੱਕ ਹੋਣ ਦੇ ਨਾਤੇ ਮੈਰੀਲੈਂਡ, ਸਿੰਜੀਨ ਲਈ ਆਪਣੇ ਕਾਰੋਬਾਰ ਨੂੰ ਵਧਾਉਣ, ਨੌਕਰੀਆਂ ਪੈਦਾ ਕਰਨ, ਨਵੀਨਤਾ ਨੂੰ ਅੱਗੇ ਵਧਾਉਣ ਅਤੇ ਬਾਲਟੀਮੋਰ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਆਦਰਸ਼ ਸਥਾਨ ਹੈ।"
ਬੰਗਲੁਰੂ ਦੀ ਕੰਪਨੀ ਨੇ 1 ਲੱਖ ਵਰਗ ਫੁੱਟ ਦਾ ਬਾਇਓਲੋਜਿਕਸ ਨਿਰਮਾਣ ਪਲਾਂਟ ਹਾਸਲ ਕਰ ਲਿਆ ਹੈ ਅਤੇ ਇਸ ਦੇ ਨਵੀਨੀਕਰਨ 'ਤੇ ਹੋਰ $13.5 ਮਿਲੀਅਨ ਖਰਚ ਕਰੇਗੀ। ਇਸ ਫੈਕਟਰੀ ਦੇ ਸਾਲ ਦੇ ਅੰਤ ਤੱਕ ਪੂਰੀ ਤਰ੍ਹਾਂ ਚਾਲੂ ਹੋਣ ਦੀ ਉਮੀਦ ਹੈ ਅਤੇ ਕੰਪਨੀ ਦੇ ਅਮਰੀਕੀ ਬਾਜ਼ਾਰ ਵਿੱਚ ਪੈਰ ਜਮਾਉਣ ਦੇ ਨਾਲ-ਨਾਲ ਇਸ ਦੇ ਹੋਰ ਵਿਸਥਾਰ ਦੀ ਸੰਭਾਵਨਾ ਹੈ।
Comments
Start the conversation
Become a member of New India Abroad to start commenting.
Sign Up Now
Already have an account? Login