ADVERTISEMENTs

ਭਾਰਤੀ-ਅਮਰੀਕੀ ਕਨੂੰਨਘਾੜੇ ਕਿਰਕ ਦੀ ਹੱਤਿਆ ਵਿਰੁੱਧ ਹੋਏ ਇੱਕਜੁੱਟ

ਉਨ੍ਹਾਂ ਕਿਹਾ, "ਅਮਰੀਕਾ ਵਿੱਚ ਰਾਜਨੀਤਿਕ ਹਿੰਸਾ ਲਈ ਕੋਈ ਥਾਂ ਨਹੀਂ ਹੈ

ਭਾਰਤੀ-ਅਮਰੀਕੀ ਕਾਨੂੰਨਸਾਜ਼ਾਂ ਦੀ ਤਸਵੀਰ / ਜੈਫਿਨ ਟੀ. ਕਾਲੇਕਲ

ਅਮਰੀਕੀ ਰਿਪਬਲਿਕਨ ਕਾਰਕੁਨ ਅਤੇ ਟਿੱਪਣੀਕਾਰ ਚਾਰਲੀ ਕਿਰਕ ਦੀ ਹੱਤਿਆ 'ਤੇ ਭਾਰਤੀ-ਅਮਰੀਕੀ ਡੈਮੋਕ੍ਰੈਟ ਕਾਨੂੰਨਸਾਜ਼ਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕਾਂਗਰਸ ਮੈਂਬਰ ਰੋ ਖੰਨਾ ਨੇ ਇਸ ਹਮਲੇ ਨੂੰ "ਡਰਾਉਣਾ ਅਤੇ ਭਿਆਨਕ" ਕਰਾਰ ਦਿੱਤਾ ਹੈ।

ਉਨ੍ਹਾਂ ਕਿਹਾ, "ਅਮਰੀਕਾ ਵਿੱਚ ਰਾਜਨੀਤਿਕ ਹਿੰਸਾ ਲਈ ਕੋਈ ਥਾਂ ਨਹੀਂ ਹੈ। ਸਾਨੂੰ ਸਭ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਗੁੱਸੇ ਅਤੇ ਨਫਰਤ ਨੂੰ ਕਿਵੇਂ ਘਟਾ ਸਕਦੇ ਹਾਂ ਜਿਸ ਨੇ ਸਾਡੀ ਰਾਜਨੀਤੀ ਨੂੰ ਜ਼ਹਿਰੀਲਾ ਕਰ ਦਿੱਤਾ ਹੈ ਅਤੇ ਇਕ ਵੰਡੇ ਹੋਏ ਅਤੇ ਪੀੜਿਤ ਦੇਸ਼ ਵਿੱਚ ਕਿਵੇਂ ਵਧੀਆ ਨਾਗਰਿਕ ਬਣ ਸਕਦੇ ਹਾਂ।"

ਡੋਨਾਲਡ ਟਰੰਪ ਦੇ ਨਜ਼ਦੀਕੀ ਸਾਥੀ ਕਿਰਕ ਨੂੰ 10 ਸਤੰਬਰ ਨੂੰ ਯੂਟਾਹ ਯੂਨੀਵਰਸਿਟੀ ਵਿੱਚ ਗਰਦਨ ਵਿਚ ਗੋਲੀ ਮਾਰ ਕੇ ਜ਼ਖ਼ਮੀ ਕੀਤਾ ਗਿਆ। ਉਸ ਸਮੇਂ ਕਿਰਕ ਆਪਣੇ “ਅਮਰੀਕਨ ਕਮਬੈਕ ਟੂਰ” ਤਹਿਤ ਯੂਨੀਵਰਸਿਟੀ ਵਿੱਚ ਸੀ। ਉਹ “ਪਰੂਵ ਮੀ ਰੌਂਗ” ਟੇਬਲ 'ਤੇ ਬੈਠ ਕੇ ਵਿਦਿਆਰਥੀਆਂ ਨਾਲ ਡੀਬੇਟ ਕਰ ਰਹੇ ਸੀ ਅਤੇ ਦਰਸ਼ਕ ਉਨ੍ਹਾਂ ਨੂੰ ਸਵਾਲ ਪੁੱਛ ਰਹੇ ਸਨ। ਉਸੇ ਸਮੇਂ ਉਨ੍ਹਾਂ 'ਤੇ ਗੋਲੀ ਚਲਾਈ ਗਈ।

ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਇਸ ਘਟਨਾ ਨੂੰ "ਅਸਵੀਕਾਰਯੋਗ" ਦੱਸਿਆ ਅਤੇ ਕਿਹਾ, "ਚਾਰਲੀ ਕਿਰਕ ਨੂੰ ਗੋਲੀ ਮਾਰੇ ਜਾਣ ਦੀ ਖ਼ਬਰ ਨਾਲ ਮੈਂ ਹੈਰਾਨ ਅਤੇ ਦੁਖੀ ਹਾਂ। ਮੇਰੀਆਂ ਦੁਆਵਾਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਨ। ਰਾਜਨੀਤਿਕ ਹਿੰਸਾ ਕਿਸੇ ਵੀ ਰੂਪ ਵਿੱਚ ਕਬੂਲ ਨਹੀਂ ਹੈ।" ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਵਾਰਤਾਲਾਪ ਦੀ ਥਾਂ ਹਿੰਸਾ ਲੈ ਲਵੇ, ਤਾਂ ਇਥੇ ਕੋਈ ਵੀ ਸੁਰੱਖਿਅਤ ਨਹੀਂ ਹੈ।



ਮਿਸ਼ੀਗਨ ਦੇ ਕਾਂਗਰਸਮੈਨ ਸ਼੍ਰੀ ਥਾਨੇਦਰ ਨੇ ਕਿਹਾ, "ਤੁਹਾਡੇ ਵਿਚਾਰ ਜੋ ਵੀ ਹੋਣ, ਰਾਜਨੀਤਿਕ ਹਿੰਸਾ ਦੀ ਹਮੇਸ਼ਾਂ ਨਿੰਦਾ ਕੀਤੀ ਜਾਣੀ ਚਾਹੀਦੀ ਹੈ।" ਉਨ੍ਹਾਂ ਕਿਰਕ ਦੇ ਪਰਿਵਾਰ ਲਈ ਦੁਆਵਾਂ ਭੇਜੀਆਂ। ਇਸ ਦੇ ਨਾਲ ਹੀ ਪ੍ਰਮੀਲਾ ਜੈਪਾਲ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਰਾਜਨੀਤਿਕ ਹਿੰਸਾ ਲਈ ਇਸ ਦੇਸ਼ ਵਿੱਚ ਕੋਈ ਥਾਂ ਨਹੀਂ ਹੈ।

ਅਮੀ ਬੇਰਾ ਨੇ ਇਸ ਘਟਨਾ ਨੂੰ "ਰਾਜਨੀਤਿਕ ਹਿੰਸਾ ਦਾ ਡਰਾਉਣਾ ਅਤੇ ਪਰੇਸ਼ਾਨ ਕਰਨ ਵਾਲਾ ਕੰਮ" ਦੱਸਿਆ। ਉਨ੍ਹਾਂ ਕਿਹਾ, "ਸਾਡੇ ਵਿਚਾਰ ਚਾਹੇ ਵੱਖਰੇ ਕਿਉਂ ਨਾ ਹੋਣ, ਪਰ ਵਿਵਾਦਾਂ ਦਾ ਹੱਲ ਹਿੰਸਾ ਨਹੀਂ ਹੋ ਸਕਦੀ। ਇਹ ਸਾਡੀ ਲੋਕਤੰਤਰ ਦੀ ਬੁਨਿਆਦ ਨੂੰ ਖੋਖਲਾ ਕਰਦੀ ਹੈ ਅਤੇ ਸਾਡੀਆਂ ਆਜ਼ਾਦੀਆਂ ਨੂੰ ਖ਼ਤਰੇ ਵਿੱਚ ਪਾਉਂਦੀ ਹੈ।" ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਸਾਨੂੰ ਪਾਰਟੀਵਾਦ ਤੋਂ ਉੱਪਰ ਉੱਠ ਕੇ ਇਹ ਸੱਚ ਮੰਨਣਾ ਚਾਹੀਦਾ ਹੈ ਕਿ ਰਿਪਬਲਿਕਨ ਹੋਵੇ ਜਾਂ ਡੈਮੋਕ੍ਰੈਟ, ਲਿਬਰਲ ਹੋਵੇ ਜਾਂ ਕਨਜ਼ਰਵੇਟਿਵ ਹਿੰਸਾ ਕਿਸੇ ਵੀ ਰੂਪ ਵਿੱਚ ਕਬੂਲਯੋਗ ਨਹੀਂ ਹੈ।

ਪ੍ਰਤੀਨਿਧੀ ਸੁਹਾਸ ਸੁਬਰਾਮਨੀਅਮ ਨੇ ਵੀ ਕਿਹਾ ਕਿ "ਰਾਜਨੀਤਿਕ ਹਿੰਸਾ ਬਹੁਤ ਹੀ ਚਿੰਤਾਜਨਕ ਹੈ ਅਤੇ ਇਸ ਦੇਸ਼ ਵਿੱਚ ਇਸ ਦੀ ਕੋਈ ਥਾਂ ਨਹੀਂ।"



ਨਿਊਯਾਰਕ ਸਿਟੀ ਦੇ ਮੇਅਰ ਲਈ ਡੈਮੋਕ੍ਰੈਟਿਕ ਉਮੀਦਵਾਰ ਜ਼ੋਹਰਾਨ ਮਮਦਾਨੀ ਨੇ ਵੀ ਕਿਹਾ ਕਿ ਉਹ ਚਾਰਲੀ ਕਿਰਕ 'ਤੇ ਹੋਈ ਗੋਲੀਬਾਰੀ ਨਾਲ ਹੈਰਾਨ ਹੈ। ਵਰਜੀਨੀਆ ਸਟੇਟ ਸੈਨੇਟਰ ਗ਼ਜ਼ਾਲਾ ਹਸ਼ਮੀ ਨੇ ਕਿਹਾ, "ਇਹ ਹਮਲਾ ਅਸਵੀਕਾਰਯੋਗ ਹੈ। ਮੇਰੇ ਵਿਚਾਰ ਅਤੇ ਦੁਆਵਾਂ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਨਾਲ ਹਨ।"

ਇਹ ਹਮਲਾ ਅਮਰੀਕੀ ਰਾਜਨੀਤੀ ਵਿੱਚ ਰਾਜਨੀਤਿਕ ਪ੍ਰੇਰਿਤ ਹਮਲਿਆਂ ਦੀ ਲੰਬੀ ਕੜੀ ਦਾ ਹਿੱਸਾ ਹੈ। ਰਾਸ਼ਟਰਪਤੀ ਟਰੰਪ 'ਤੇ 2024 ਚੋਣਾਂ ਤੋਂ ਪਹਿਲਾਂ ਦੋ ਵਾਰ ਹਮਲੇ ਹੋ ਚੁੱਕੇ ਹਨ। 14 ਜੂਨ ਨੂੰ ਮਿਨੀਸੋਟਾ ਹਾਊਸ ਦੀ ਸੀਨੀਅਰ ਡੈਮੋਕ੍ਰੈਟ ਮੈਲਿਸਾ ਹੋਰਟਮੈਨ ਅਤੇ ਉਨ੍ਹਾਂ ਦੇ ਪਤੀ ਮਾਰਕ ਦੀ ਘਰ ਵਿੱਚ ਹੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਦੋਸ਼ੀ ਨੇ ਹੋਰ ਕਈ ਡੈਮੋਕ੍ਰੈਟ ਨੇਤਾਵਾਂ ਜਿਵੇਂ ਸ਼੍ਰੀ ਥਾਨੇਦਰ ਅਤੇ ਰਾਜਾ ਕ੍ਰਿਸ਼ਨਾਮੂਰਤੀ ਦੇ ਨਾਮਾਂ ਵਾਲੀ ਹਿੱਟ-ਲਿਸਟ ਵੀ ਤਿਆਰ ਕੀਤੀ ਸੀ। 

Comments

Related

ADVERTISEMENT

 

 

 

ADVERTISEMENT

 

 

E Paper

 

 

 

Video