ADVERTISEMENT

ADVERTISEMENT

ਭਾਰਤੀ-ਅਮਰੀਕੀ ਜੋੜਾ ਗੇਟਸ-ਬਫੇਟ ਗਿਵਿੰਗ ਪਲੇਜ ਵਿੱਚ ਹੋਇਆ ਸ਼ਾਮਲ

ਦੇਸਾਈ ਅਤੇ ਸੇਠੀ ਨੇ ਪਿਛਲੇ ਸਾਲ ਦੌਰਾਨ ਆਪਣੀ ਧਨ-ਦੌਲਤ ਦਾ ਵੱਡਾ ਹਿੱਸਾ ਪਰਉਪਕਾਰੀ ਕੰਮਾਂ ਲਈ ਦਾਨ ਕਰਨ ਦਾ ਵਾਅਦਾ ਕੀਤਾ

ਭਾਰਤੀ ਮੂਲ ਦੇ ਉਦਯੋਗਪਤੀ ਭਾਰਤ ਦੇਸਾਈ ਅਤੇ ਨੀਰਜਾ ਸੇਠੀ ਨੇ ਗਿਵਿੰਗਪਲੇਜ ਵਿੱਚ ਸ਼ਾਮਲ ਹੋਣ ਦੀ ਘੋਸ਼ਣਾ ਕੀਤੀ ਹੈ। ਇਹ ਇੱਕ ਗਲੋਬਲ ਪਰਉਪਕਾਰੀ ਮੁਹਿੰਮ ਹੈ, ਜੋ ਬਿੱਲ ਗੇਟਸ, ਫ੍ਰੈਂਚ ਗੇਟਸ ਅਤੇ ਵਾਰੇਨ ਬਫੇਟ ਵੱਲੋਂ ਸ਼ੁਰੂ ਕੀਤੀ ਗਈ ਸੀ। ਇਹ ਐਲਾਨ ਉਸ ਸਮੇਂ ਆਇਆ ਜਦੋਂ ਇਹ ਮੁਹਿੰਮ ਆਪਣੇ 15ਵੇਂ ਸਾਲ ਦੀ ਵਰ੍ਹੇਗੰਢ ਮਨਾ ਰਹੀ ਸੀ।

ਦੇਸਾਈ ਅਤੇ ਸੇਠੀ ਨੇ ਪਿਛਲੇ ਸਾਲ ਦੌਰਾਨ ਆਪਣੀ ਧਨ-ਦੌਲਤ ਦਾ ਵੱਡਾ ਹਿੱਸਾ ਪਰਉਪਕਾਰਕ ਕਾਰਜਾਂ ਲਈ ਦਾਨ ਕਰਨ ਦਾ ਵਾਅਦਾ ਕੀਤਾ। ਹੁਣ ਗਿਿਵੰਗ ਪਲੇਜ ਵਿੱਚ 30 ਦੇਸ਼ਾਂ ਤੋਂ 250 ਤੋਂ ਵੱਧ ਵਿਅਕਤੀਆਂ ਅਤੇ ਪਰਿਵਾਰਾਂ ਦੀ ਸ਼ਮੂਲੀਅਤ ਹੈ।

ਇਸ ਸਾਲ ਦੇ ਨਵੇਂ ਮੈਂਬਰਾਂ ਵਿੱਚ ਕੈਮਰੂਨ ਐਡਮਜ਼ ਅਤੇ ਲੀਸਾ ਮਿਲਰ (ਆਸਟਰੇਲੀਆ), ਮੁਨਾ ਈਸਾ ਅਲ ਗੁਰਗ (ਯੂਏਈ), ਨੂਬਾਰ ਅਫੇਯਾਨ ਅਤੇ ਅੰਨਾ ਅਫੇਯਾਨ ਗੁਨਾਰਸਨ, ਜੋਸਫ ਡੀਚ, ਜੇ ਅਤੇ ਮਾਈਕੈਲਾ ਹੋਗ, ਡਰੂ ਅਤੇ ਐਰਿਨ ਹਿਊਸਟਨ, ਜਿਨ ਲਿਊ, ਜਿਮ ਅਤੇ ਅੰਨਾ ਮੈਕਕੈਲਵੀ, ਲੀਸਾ ਅਤੇ ਮੈਟ ਸੌਂਸੀਨੀ ਅਤੇ ਗਲੇਨ ਟੁੱਲਮੈਨ ਸ਼ਾਮਲ ਹਨ।ਇਹ ਸਾਰੇ ਸੰਯੁਕਤ ਰਾਜ ਤੋਂ ਹਨ।

ਬਿੱਲ ਗੇਟਸ ਨੇ ਕਿਹਾ, “ਮੈਂ ਇਨ੍ਹਾਂ ਨਵੇਂ ਪਲੇਜਰਜ਼ ਨੂੰ ਸਾਡੇ ਸਮੂਹ ਵਿੱਚ ਸ਼ਾਮਲ ਕਰਕੇ ਬਹੁਤ ਉਤਸ਼ਾਹਤ ਹਾਂ, ਅਜਿਹੇ ਲੋਕ ਜੋ ਇਹ ਮੰਨਣ ਵਿੱਚ ਵਿਸ਼ਵਾਸ ਰੱਖਦੇ ਹਨ ਕਿ ਅਸੀਂ ਆਪਣਾ ਸਰੋਤ ਸਮਾਜ ਨੂੰ ਵਾਪਸ ਦੇ ਕੇ ਦੁਨੀਆ ਦੀਆਂ ਮੌਜੂਦਾ ਚੁਣੌਤੀਆਂ ਦਾ ਹੱਲ ਲੱਭ ਸਕਦੇ ਹਾਂ।ਪਰਉਪਕਾਰ ਦੀ ਲੋੜ ਕਦੇ ਵੀ ਇਸ ਤੋਂ ਵੱਧ ਨਹੀਂ ਰਹੀ ਅਤੇ ਨਾ ਹੀ ਪ੍ਰਭਾਵ ਪੈਦਾ ਕਰਨ ਦੇ ਅਜੇਹੇ ਮੌਕੇ ਪਹਿਲਾਂ ਕਦੇ ਮਿਲੇ ਹਨ।”

ਭਾਰਤ ਦੇਸਾਈ ਅਤੇ ਨੀਰਜਾ ਸੇਠੀ ਨੇ 1980 ਵਿੱਚ ਟ੍ਰੋਏ, ਮਿਸ਼ੀਗਨ ਸਥਿਤ ਆਪਣੇ ਐਪਾਰਟਮੈਂਟ ਤੋਂ ਕੇਵਲ $2,000 ਦੀ ਬਚਤ ਨਾਲ ਆਈਟੀ ਕੰਪਨੀ ਸਿੰਟਲ ਦੀ ਸਥਾਪਨਾ ਕੀਤੀ ਸੀ।

ਦੇਸਾਈ ਦਾ ਜਨਮ ਕੀਨੀਆ ਵਿੱਚ ਹੋਇਆ ਸੀ ਅਤੇ ਉਹ ਮੋਬਾਸਾ ਅਤੇ ਅਹਿਮਦਾਬਾਦ ਵਿੱਚ ਪਲੇ ਅਤੇ ਵੱਡੇ ਹੋਏ। ਉਨ੍ਹਾਂ ਨੇ ਇੰਡਿਅਨ ਇੰਸਟੀਚਿਊਟ ਆਫ ਟੈਕਨੋਲੋਜੀ, ਮੁੰਬਈ ਤੋਂ ਪੜ੍ਹਾਈ ਕੀਤੀ, ਟਾਟਾ ਕੰਸਲਟੈਂਸੀ ਸਰਵਿਸਜ਼ ਵਿੱਚ ਥੋੜ੍ਹੀ ਦੇਰ ਕੰਮ ਕੀਤਾ, ਅਤੇ ਫਿਰ ਯੂਨੀਵਰਸਿਟੀ ਆਫ ਮਿਸ਼ੀਗਨ ਤੋਂ ਐਮਬੀਏ ਕਰਨ ਲਈ ਅਮਰੀਕਾ ਚਲੇ ਗਏ, ਜਿਥੇ ਉਨ੍ਹਾਂ ਨੇ ਨੀਰਜਾ ਸੇਠੀ ਦੇ ਨਾਲ ਮਿਲ ਕੇ ਸਿੰਟਲ ਦੀ ਸ਼ੁਰੂਆਤ ਕੀਤੀ।

ਦੇਸਾਈ ਨੇ ਕਿਹਾ ਕਿ ਕੰਪਨੀ ਨੇ ਹੁਣ ਤੱਕ 15 ਮਿਲੀਅਨ ਬਣਾਏ ਹਨ ਅਤੇ ਉਹ ਉਮੀਦ ਕਰਦੇ ਹਨ ਕਿ ਇਹ ਗਿਣਤੀ 100 ਤੱਕ ਪਹੁੰਚੇਗੀ। 63 ਸਾਲਾ ਨੀਰਜਾ ਸੇਠੀ ਕੰਪਨੀ ਵਿੱਚ ਵਾਈਸ ਪ੍ਰੇਜ਼ੀਡੈਂਟ ਦੇ ਤੌਰ 'ਤੇ ਕੰਮ ਕਰ ਰਹੀ ਹਨ।

ਇਹ ਜੋੜਾ ਹੁਣ ਅਮਰੀਕੀ ਨਾਗਰਿਕ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਹਨ ਜੋ ਅਮਰੀਕਾ ਵਿੱਚ ਪੈਦਾ ਹੋਏ।

Comments

Leave A Comment

Required fields are marked (*).

Related

Talk to us?