ADVERTISEMENT

ADVERTISEMENT

ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਦਾ ਟੈਕਸਸ 'ਚ ਕਮਿਊਨਟੀ ਨੇਤਾਵਾਂ ਨੇ ਕੀਤਾ ਸਵਾਗਤ

ਇਸ ਰਿਸੈਪਸ਼ਨ ਨੇ ਟੈਕਸਸ 'ਚ ਭਾਰਤੀ-ਅਮਰੀਕੀ ਨੇਤਾਵਾਂ ਦੀ ਵੱਧਦੀ ਰਾਜਨੀਤਿਕ ਅਤੇ ਨਾਗਰਿਕ ਭਾਗੀਦਾਰੀ ਨੂੰ ਉਜਾਗਰ ਕੀਤਾ

ਰਾਜਾ ਕ੍ਰਿਸ਼ਨਾਮੂਰਤੀ ਦਾ ਸਵਾਗਤ ਕਰਦੇ ਹੋਏ ਕਮਿਊਨਟੀ ਨੇਤਾ / ਲਲਿਤ ਕੇ ਝਾਅ

ਇਲੀਨੋਇਸ ਤੋਂ ਡੈਮੋਕ੍ਰੈਟਿਕ ਕਾਂਗਰਸਮੈਨ ਅਤੇ ਹੁਣ ਯੂਐਸ ਸੈਨੇਟ ਸੀਟ ਲਈ ਉਮੀਦਵਾਰ ਰਾਜਾ ਕ੍ਰਿਸ਼ਨਾਮੂਰਤੀ ਦਾ ਪਿਛਲੇ ਹਫ਼ਤੇ ਟੈਕਸਸ ਵਿੱਚ ਕਾਰੋਬਾਰੀ ਅਤੇ ਕਮਿਊਨਟੀ ਨੇਤਾਵਾਂ ਵੱਲੋਂ ਸਵਾਗਤ ਕੀਤਾ ਗਿਆ। ਇਹ ਸਮਾਗਮ ਸਾਊਥਲੇਕ ਦੇ ਐਲਮੋਰ ਹੋਟਲ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਉੱਤਰੀ ਟੈਕਸਸ ਦੇ ਨੇਤਾ ਇਕੱਠੇ ਹੋਏ। ਇੱਥੇ ਕਮਿਊਨਟੀ ਤਰਜੀਹਾਂ, ਕਾਰੋਬਾਰੀ ਮੌਕਿਆਂ ਅਤੇ ਟਿਕਾਊ ਵਿਕਾਸ ਦੇ ਭਵਿੱਖ ’ਤੇ ਵਿਚਾਰ-ਵਟਾਂਦਰਾ ਹੋਇਆ।

ਯੂਨੀਵਰਸਲ ਗ੍ਰੀਨ ਗਰੁੱਪ ਦੇ ਸੀਈਓ ਹੇਮਲ ਨੇ ਸਮਾਗਮ ਦੀ ਮੇਜ਼ਬਾਨੀ ਵਿੱਚ ਮੁੱਖ ਭੂਮਿਕਾ ਨਿਭਾਈ। ਹੇਮਲ ਨੇ ਕਿਹਾ,“ਕਾਰੋਬਾਰ ਅਤੇ ਕਮਿਊਨਟੀ ਨੇਤਾਵਾਂ ਵਜੋਂ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਸ ਗੱਲਬਾਤ ਦਾ ਹਿੱਸਾ ਬਣੀਏ ਜੋ ਭਵਿੱਖ ਨੂੰ ਰੂਪ ਦੇਣ ਵਾਲੀ ਹੈ। ਮੈਨੂੰ ਕਾਂਗਰਸਮੈਨ ਕ੍ਰਿਸ਼ਨਾਮੂਰਤੀ ਦਾ ਟੈਕਸਸ ਵਿੱਚ ਸਵਾਗਤ ਕਰਕੇ, ਕਮਿਊਨਟੀ, ਕਾਰੋਬਾਰ ਅਤੇ ਲੀਡਰਸ਼ਿਪ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਆਪਣੇ ਸਾਥੀਆਂ ਨਾਲ ਸ਼ਾਮਲ ਹੋਣ 'ਤੇ ਮਾਣ ਮਹਿਸੂਸ ਹੋਇਆ।”

ਭਾਰਤੀ ਪ੍ਰਵਾਸੀਆਂ ਦੇ ਪੁੱਤਰ ਅਤੇ ਲੰਮੇ ਸਮੇਂ ਤੋਂ ਵਰਕਿੰਗ ਪਰਿਵਾਰਾਂ ਦੇ ਹਿਮਾਇਤੀ ਰਹੇ ਕ੍ਰਿਸ਼ਨਾਮੂਰਤੀ ਨੇ ਜਨਤਕ ਸੇਵਾ ਲਈ ਆਪਣਾ ਦ੍ਰਿਸ਼ਟੀਕੋਣ ਪੇਸ਼ ਕੀਤਾ ਅਤੇ ਡੱਲਾਸ ਖੇਤਰ ਦੇ ਪ੍ਰੋਫੈਸ਼ਨਲਜ਼ ਨਾਲ ਆਰਥਿਕ ਮੌਕਿਆਂ ਤੋਂ ਲੈ ਕੇ ਟਿਕਾਊ ਵਿਕਾਸ ਦੀ ਮਹੱਤਤਾ ਤੱਕ ਦੇ ਮੁੱਦਿਆਂ ’ਤੇ ਗੱਲਬਾਤ ਕੀਤੀ।

ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ / ਲਲਿਤ ਕੇ ਝਾਅ

ਯੂਨੀਵਰਸਲ ਈਵੀ ਚਾਰਜਰਜ਼ ਦੀ ਮੂਲ ਕੰਪਨੀ, ਯੂਨੀਵਰਸਲ ਗ੍ਰੀਨ ਗਰੁੱਪ- ਦੇਸ਼ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਕਲੀਨ ਐਨਰਜੀ ਇਨਫਰਾਸਟ੍ਰਕਚਰ ਕੰਪਨੀਆਂ ਵਿੱਚੋਂ ਇੱਕ ਬਣ ਗਈ ਹੈ। ਯੂਨੀਵਰਸਲ ਈਵੀ ਚਾਰਜਰਜ਼ ਪਹਿਲਾਂ ਹੀ ਇਲੀਨੋਇਸ ਵਿੱਚ ਸਭ ਤੋਂ ਵੱਡੀ ਚਾਰਜ ਪੌਇੰਟ ਆਪਰੇਟਰ ਹੈ ਅਤੇ ਜਿਸਦੀ ਦੇਸ਼ ਭਰ ਵਿੱਚ ਵਿਸਥਾਰ ਯੋਜਨਾਵਾਂ ਹਨ, ਜੋ ਕ੍ਰਿਸ਼ਨਾਮੂਰਤੀ ਦੇ ਆਪਣੇ ਰਾਜ ਨਾਲ ਸਿੱਧੀ ਤੌਰ ’ਤੇ ਜੁੜਦੀ ਹੈ।

ਇਸ ਰਿਸੈਪਸ਼ਨ ਨੇ ਟੈਕਸਸ ਵਿੱਚ ਭਾਰਤੀ-ਅਮਰੀਕੀ ਨੇਤਾਵਾਂ ਦੀ ਵੱਧਦੀ ਰਾਜਨੀਤਿਕ ਅਤੇ ਨਾਗਰਿਕ ਭਾਗੀਦਾਰੀ ਨੂੰ ਉਜਾਗਰ ਕੀਤਾ ਅਤੇ ਦਰਸਾਇਆ ਕਿ ਉਹ ਸਥਾਨਕ ਅਤੇ ਰਾਸ਼ਟਰੀ ਗੱਲਬਾਤਾਂ ਨੂੰ ਆਕਾਰ ਦੇਣ ਵਿੱਚ ਕਿੰਨੇ ਪ੍ਰਭਾਵਸ਼ਾਲੀ ਹਨ।

Comments

Related