ADVERTISEMENTs

ਕੈਲੀਫੋਰਨੀਆ ਦੇ ਗਵਰਨਰ ਨੇ ਅੰਤਰਰਾਸ਼ਟਰੀ ਨੀਤੀਆਂ ਨੂੰ ਲੈ ਕੇ ਟਰੰਪ 'ਤੇ ਕੱਸਿਆ ਵਿਅੰਗ

ਉਨ੍ਹਾਂ ਭਾਰਤ, ਚੀਨ ਅਤੇ ਰੂਸ ਵਿਚਕਾਰ ਵਧਦੀ ਨੇੜਤਾ ਨੂੰ ਟਰੰਪ ਦੀਆਂ ਨੀਤੀਆਂ ਦੀ ਅਸਫਲਤਾ ਦੱਸਿਆ

ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਨੇ ਭਾਰਤ, ਚੀਨ ਅਤੇ ਰੂਸ ਵਿਚਕਾਰ ਵਧਦੀ ਨੇੜਤਾ ਨੂੰ ਟਰੰਪ ਦੀਆਂ ਨੀਤੀਆਂ ਦੀ ਅਸਫਲਤਾ ਦੱਸਿਆ।

ਦਰਅਸਲ, ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ 31 ਅਗਸਤ ਤੋਂ 1 ਸਤੰਬਰ ਤੱਕ ਤਿਆਨਜਿਨ (ਚੀਨ) ਵਿੱਚ ਹੋਇਆ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇੱਕ ਦੂਜੇ ਨਾਲ ਹੱਸਦੇ ਅਤੇ ਗੱਲਾਂ ਕਰਦੇ ਦਿਖਾਈ ਦਿੱਤੇ। ਉਨ੍ਹਾਂ ਦੀ ਇਹ ਦੋਸਤਾਨਾ ਝਲਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।

ਨਿਊਜ਼ਮ ਨੇ ਟਵਿੱਟਰ 'ਤੇ ਇਸ ਵੀਡੀਓ ਨੂੰ ਸਾਂਝਾ ਕਰਕੇ ਟਰੰਪ ਦਾ ਮਜ਼ਾਕ ਉਡਾਇਆ। ਉਨ੍ਹਾਂ ਲਿਖਿਆ - "ਪਰ ਚਿੰਤਾ ਨਾ ਕਰੋ, ਟਰੰਪ ਗਾਰਡਾਂ ਨੂੰ ਸ਼ਿਕਾਗੋ ਭੇਜ ਰਿਹਾ ਹੈ।"

ਇਸ ਮੀਟਿੰਗ ਵਿੱਚ, ਤਿੰਨਾਂ ਦੇਸ਼ਾਂ ਦੇ ਨੇਤਾਵਾਂ ਨੇ ਅਮਰੀਕੀ ਦਬਦਬੇ ਵਿਰੁੱਧ ਆਪਸੀ ਸਹਿਯੋਗ ਅਤੇ ਰਣਨੀਤੀ 'ਤੇ ਚਰਚਾ ਕੀਤੀ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕਾ 'ਤੇ "ਧੱਕੇਸ਼ਾਹੀ" ਕਰਨ ਦਾ ਦੋਸ਼ ਲਗਾਇਆ, ਜਦੋਂ ਕਿ ਮੋਦੀ ਨੇ ਕਿਹਾ ਕਿ ਭਾਰਤ ਅਤੇ ਚੀਨ ਹੁਣ "ਵਿਰੋਧੀ ਨਹੀਂ, ਸਗੋਂ ਭਾਈਵਾਲ" ਹਨ। ਇਹ ਉਸ ਸਮੇਂ ਹੋਇਆ ਹੈ ਜਦੋਂ ਟਰੰਪ ਨੇ 50% ਟੈਰਿਫ ਲਗਾ ਕੇ ਭਾਰਤ ਨੂੰ ਵੱਡਾ ਝਟਕਾ ਦਿੱਤਾ ਹੈ।

ਗੈਵਿਨ ਨਿਊਸਮ ਲੰਬੇ ਸਮੇਂ ਤੋਂ ਟਰੰਪ ਦੇ ਨੈਸ਼ਨਲ ਗਾਰਡ ਤਾਇਨਾਤ ਕਰਨ ਦੇ ਫੈਸਲਿਆਂ ਦੇ ਵਿਰੋਧੀ ਰਹੇ ਹਨ। ਟਰੰਪ ਨੇ ਪਹਿਲਾਂ ਵਾਸ਼ਿੰਗਟਨ ਵਿੱਚ 2000 ਤੋਂ ਵੱਧ ਗਾਰਡ ਤਾਇਨਾਤ ਕੀਤੇ ਸਨ ਅਤੇ ਹੁਣ ਸ਼ਿਕਾਗੋ ਅਤੇ ਨਿਊਯਾਰਕ ਵਿੱਚ ਵੀ ਫੌਜ ਭੇਜਣ ਦੀ ਧਮਕੀ ਦਿੱਤੀ ਹੈ।

Comments

Related