ADVERTISEMENT

ADVERTISEMENT

ਬ੍ਰਿਟੇਨ 'ਚ 10 ਸਾਲਾ ਬੇਟੀ ਦੇ ਕਤਲ ਲਈ ਭਾਰਤੀ ਮੂਲ ਦੀ ਔਰਤ ਗ੍ਰਿਫ਼ਤਾਰ

ਸ਼ੇ ਨੂੰ ਉਸਦੇ ਸਕੂਲ, ਬ੍ਰਿਕਹਾਊਸ ਪ੍ਰਾਇਮਰੀ ਸਕੂਲ ਵਿੱਚ ਇੱਕ "ਖੁਸ਼ ਅਤੇ ਮਜ਼ੇਦਾਰ ਬੱਚੇ" ਵਜੋਂ ਦਰਸਾਇਆ ਗਿਆ ਹੈ।

 ਸ਼ੇ ਕੰਗ ਬ੍ਰਿਕਹਾਊਸ ਪ੍ਰਾਇਮਰੀ ਸਕੂਲ ਮੁਤਾਬਿਕ ਸ਼ੇ ਕੰਗ ਬ੍ਰਿਕਹਾਊਸ ਪ੍ਰਾਇਮਰੀ ਸਕੂਲ ਮੁਤਾਬਿਕ "ਖੁਸ਼ ਅਤੇ ਮਜ਼ੇਦਾਰ ਬੱਚਾ" ਸੀ / ਵੈਸਟ ਮਿਡਲੈਂਡ ਪੁਲਿਸ

ਭਾਰਤੀ ਮੂਲ ਦੀ 33 ਸਾਲਾ ਔਰਤ 'ਤੇ ਆਪਣੀ 10 ਸਾਲਾ ਧੀ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈਜੋ ਕਿ ਸੋਮਵਾਰ ਨੂੰ ਬਰਤਾਨੀਆ ਦੇ ਵੈਸਟ ਮਿਡਲੈਂਡਜ਼ ਖੇਤਰ ਦੇ ਕਸਬੇ ਰਾਓਲੀ ਰੇਜਿਸ ਵਿਚ ਆਪਣੇ ਘਰ ਵਿਚ ਮ੍ਰਿਤਕ ਪਾਈ ਗਈ ਸੀ।

ਜਸਕੀਰਤ ਕੌਰ ਉਰਫ ਜੈਸਮੀਨ ਕੰਗ ਨੂੰ ਸੋਮਵਾਰ ਨੂੰ ਉਸਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆਜਿੱਥੇ ਉਸਦੀ ਧੀ ਸ਼ੇ ਕੰਗ ਦੀ ਲਾਸ਼ ਮਿਲੀ ਸੀ।

ਔਰਤ ਨੂੰ ਬੁੱਧਵਾਰ ਨੂੰ ਬਰਤਾਨੀਆ ਦੀ ਵੁਲਵਰਹੈਂਪਟਨ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਵੈਸਟ ਮਿਡਲੈਂਡਜ਼ ਪੁਲਿਸ ਨੇ ਦੱਸਿਆ ਕਿ ਲੜਕੀ ਸੋਮਵਾਰ ਨੂੰ ਆਪਣੇ ਘਰ ਤੋਂ ਜ਼ਖਮੀ ਹਾਲਤ 'ਚ ਮਿਲੀ ਅਤੇ ਘਟਨਾ ਸਥਾਨ 'ਤੇ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਦੇ ਨਾਲ ਜਾਂਚ ਜਾਰੀ ਹੈ। ਪੁਲਿਸ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੀ ਹੈ।

ਪੁਲਿਸ ਨੇ ਕਿਹਾ, "ਇਸ ਪੜਾਅ 'ਤੇਅਸੀਂ ਜਾਂਚ ਦੇ ਹਿੱਸੇ ਵਜੋਂ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੇ ਹਾਂ।"

ਸ਼ੇ ਨੂੰ ਉਸਦੇ ਸਕੂਲਬ੍ਰਿਕਹਾਊਸ ਪ੍ਰਾਇਮਰੀ ਸਕੂਲ ਵਿੱਚ ਇੱਕ "ਖੁਸ਼ ਅਤੇ ਮਜ਼ੇਦਾਰ ਬੱਚੇ" ਵਜੋਂ ਦਰਸਾਇਆ ਗਿਆ ਹੈ।

ਸਕੂਲ ਨੇ ਇਸ ਦੁਖਾਂਤ ਤੋਂ ਬਾਅਦ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਹਿਯੋਗ ਦੇਣ ਲਈ ਕਿਹਾ ਹੈ।

ਸਥਾਨਕ ਲੋਕਾਂ ਨੇ ਘਟਨਾ ਸਥਾਨ ਦੇ ਨੇੜੇ ਫੁੱਲਕਾਰਡ ਅਤੇ ਗੁਬਾਰੇ ਰੱਖੇ ਹਨ ਅਤੇ ਸ਼ੇ ਦੇ ਅੰਤਿਮ ਸਸਕਾਰ ਦੇ ਖਰਚਿਆਂ ਦਾ ਸਮਰਥਨ ਕਰਨ ਲਈ ਇੱਕ GoFundMe ਪੇਜ ਸਥਾਪਤ ਕੀਤਾ ਗਿਆ ਹੈ।

ਪੇਜ ਜੋ ਪਹਿਲਾਂ ਹੀ £3,800 ਤੋਂ ਵੱਧ ਇਕੱਠਾ ਕਰ ਚੁੱਕਾ ਹੈਕਹਿੰਦਾ ਹੈ ਕਿ 'ਸ਼ੇ ਨਾਲ ਇਹ ਨਹੀ ਹੋਣਾ ਚਾਹੀਦਾ ਸੀ" ਅਤੇ "ਇਹ ਯਕੀਨੀ ਬਣਾਉਣਾ ਹੈ ਕਿ ਉਹ ਸਭ ਤੋਂ ਸੁੰਦਰ ਤਰੀਕੇ ਨਾਲ ਉੱਚੀ ਉਡਾਣ ਭਰ ਸਕੇ।"

Comments

Leave A Comment

Required fields are marked (*).

Related

Talk to us?