ਆਸਟ੍ਰੇਲੀਆ ਦੇ ਫਿਲਿਪ ਆਈਲੈਂਡ 'ਚ ਡੁੱਬਣ ਕਾਰਨ ਚਾਰ ਪੰਜਾਬੀ ਭਾਰਤੀਆਂ ਦੀ ਮੌਤ ਹੋ ਗਈ ਹੈ। ਇਹ ਮੰਦਭਾਗੀ ਘਟਨਾ ਵਿਕਟੋਰੀਆ ਦੇ ਫਿਲਿਪ ਆਈਲੈਂਡ ਵਿਖੇ ਬੁੱਧਵਾਰ ਨੂੰ ਵਾਪਰੀ ਦੱਸੀ ਜਾ ਰਹੀ ਹੈ। ਮ੍ਰਿਤਕਾ ਦੀ ਪਛਾਣ ਰੀਮਾ ਸੋਂਧੀ ਪਤਨੀ ਸੰਜੀਵ ਸੋਂਧੀ ਵਾਸੀ ਫਗਵਾੜਾ ਵਜੋਂ ਹੋਈ ਹੈ। ਜਿਸ ਦੇ ਨਾਲ ਹੀ ਮ੍ਰਿਤਕਾ ਦੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਦੀ ਵੀ ਹਾਦਸੇ ਵਿਚ ਮੌਤ ਹੋ ਗਈ।
ਮੀਡੀਆ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ, ਬੁੱਧਵਾਰ ਦੁਪਹਿਰ ਕਰੀਬ 3.30 ਵਜੇ ਨਿਊਹੈਵਨ ਨੇੜੇ ਚਾਰ ਲੋਕਾਂ ਦੇ ਪਾਣੀ 'ਚ ਡੁੱਬਣ ਦੀ ਸੰਭਾਵਨਾ ਦੀ ਸੂਚਨਾ ਐਮਰਜੈਂਸੀ ਸੇਵਾਵਾਂ ਨੂੰ ਦਿੱਤੀ ਗਈ ਸੀ।
ਸਟੇਟ ਏਜੰਸੀ ਦੇ ਕਮਾਂਡਰ ਕੇਨ ਟ੍ਰੇਲੋਅਰ ਨੇ ਕਿਹਾ, "ਫਿਲਿਪ ਟਾਪੂ 'ਤੇ ਜੰਗਲ ਗੁਫਾਵਾਂ ਦੇ ਸਮੁੰਦਰੀ ਖੇਤਰ ਵਿੱਚ ਬਿਪਤਾ ਵਿੱਚ ਫਸੇ ਚਾਰ ਲੋਕਾਂ ਦੀ ਸਹਾਇਤਾ ਲਈ ਲਾਈਫ ਸੇਵਿੰਗ ਵਿਕਟੋਰੀਆ ਨੂੰ ਬੁਲਾਇਆ ਗਿਆ ਸੀ।"
ਉਨ੍ਹਾਂ ਕਿਹਾ ਕਿ ਡਿਊਟੀ 'ਤੇ ਨਾ ਹੋਣ ਦੇ ਬਾਵਜੂਦ ਵੀ ਸਾਡੇ ਲਾਈਫਗਾਰਡਾਂ ਨੇ ਉਨ੍ਹਾਂ ਵਿੱਚੋਂ ਤਿੰਨ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਅਤੇ ਇੱਕ ਬਚਾਅ ਕਿਸ਼ਤੀ ਨੇ ਪਾਣੀ ਵਿੱਚੋਂ ਇੱਕ ਵਿਅਕਤੀ ਨੂੰ ਵੀ ਬਾਹਰ ਕੱਢਿਆ।
ਸਾਰੇ ਬੇਹੋਸ਼ ਸਨ ਅਤੇ ਬਚਾਉਣ ਵਾਲਿਆਂ ਨੇ ਸੀਪੀਆਰ ਸ਼ੁਰੂ ਕੀਤਾ ਪਰ ਮੌਕੇ ’ਤੇ ਸ਼ਾਮਲ ਸਾਰਿਆਂ ਦੇ ਯਤਨਾਂ ਦੇ ਬਾਵਜੂਦ, ਬਦਕਿਸਮਤੀ ਨਾਲ ਉਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ।
ਕੈਨਬਰਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਵੀਰਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਦੇ ਵਿਕਟੋਰੀਆ ਵਿੱਚ ਫਿਲਿਪ ਆਈਲੈਂਡ ਬੀਚ 'ਤੇ ਡੁੱਬਣ ਦੀ ਘਟਨਾ ਵਿੱਚ ਤਿੰਨ ਔਰਤਾਂ ਸਮੇਤ ਚਾਰ ਭਾਰਤੀਆਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ ਤਿੰਨ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਚੌਥੇ ਵਿਅਕਤੀ ਨੇ ਮੈਲਬੌਰਨ ਦੇ ਐਲਫਰੇਡ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ’ਤੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ, “ਆਸਟ੍ਰੇਲੀਆ ਦੇ ਫਿਲਿਪ ਆਈਲੈਂਡ 'ਚ ਡੁੱਬਣ ਨਾਲ ਚਾਰ ਭਾਰਤੀਆਂ ਦੀ ਮੌਤ ’ਤੇ ਪਰਿਵਾਰਾਂ ਨਾਲ ਸਾਡੀ ਗਹਿਰੀ ਹਮਦਰਦੀ ਹੈ।"
Comments
Start the conversation
Become a member of New India Abroad to start commenting.
Sign Up Now
Already have an account? Login