ADVERTISEMENT

ADVERTISEMENT

2025: ਭਾਰਤੀ ਅਮਰੀਕੀਆਂ ਦੇ ਦਬਦਬੇ ਦਾ ਸਾਲ

Representative Image / AI image

ਜੇਕਰ ਸਾਲ 2025 ਕੋਈ ਮੈਗਜ਼ੀਨ ਹੁੰਦਾ, ਤਾਂ ਹਰ ਦੂਜੇ ਕਵਰ 'ਤੇ ਭਾਰਤੀ-ਅਮਰੀਕੀ ਹੀ ਨਜ਼ਰ ਆਉਂਦੇ। ਇਹ ਸਾਲ ਕੇਵਲ ਨੁਮਾਇੰਦਗੀ ਦਾ ਨਹੀਂ, ਸਗੋਂ ਰਾਜਨੀਤੀ, ਤਕਨਾਲੋਜੀ, ਵਿਗਿਆਨ, ਖੇਡਾਂ, ਮਨੋਰੰਜਨ ਅਤੇ ਸੱਭਿਆਚਾਰ ਵਿੱਚ ਇੱਕ ਤਰ੍ਹਾਂ ਦੇ 'ਕਬਜ਼ੇ' ਵਰਗਾ ਮਹਿਸੂਸ ਹੋਇਆ। 

ਰਾਜਨੀਤੀ ਵਿੱਚ ਬੁਲੰਦ ਆਵਾਜ਼ਾਂ

ਇਹ ਸਾਲ ਭਾਰਤੀ-ਅਮਰੀਕੀਆਂ ਲਈ ਸਿਆਸੀ ਮੰਚ ‘ਤੇ ਇੱਕ ਇਤਿਹਾਸਕ ਮੋੜ ਸਾਬਤ ਹੋਇਆ। ਸਿਟੀ ਕੌਂਸਲਾਂ, ਰਾਜ ਵਿਧਾਨ ਸਭਾਵਾਂ ਅਤੇ ਰਾਸ਼ਟਰੀ ਪੱਧਰ 'ਤੇ ਕਈ ਨਵੇਂ ਚਿਹਰੇ ਉੱਭਰੇ, ਜੋ ਨਵੇਂ ਯੁੱਗ ਦੇ ਵਿਚਾਰ ਅਤੇ ਸਪੱਸ਼ਟ ਨਜ਼ਰੀਆ ਲੈ ਕੇ ਆਏ।

ਰੋ ਖੰਨਾ ਵਰਗੇ ਆਗੂ ਤਕਨੀਕੀ ਨਿਯਮਾਂ ਅਤੇ ਆਰਥਿਕ ਨਿਆਂ ਲਈ ਇੱਕ ਪ੍ਰਮੁੱਖ ਆਵਾਜ਼ ਬਣੇ ਰਹੇ, ਜਦੋਂ ਕਿ ਜੈਨ-ਜ਼ੀ ਆਰਗਨਾਈਜ਼ਰਾਂ ਨੇ ਜ਼ਮੀਨੀ ਪੱਧਰ ਦੀ ਰਾਜਨੀਤੀ ਵਿੱਚ ਨਵੀਂ ਊਰਜਾ ਭਰੀ। ਦੂਜੇ ਪਾਸੇ, ਪ੍ਰਮਿਲਾ ਜੈਪਾਲ ਇਮੀਗ੍ਰੇਸ਼ਨ ਸੁਧਾਰਾਂ, ਸਿਹਤ ਸੰਭਾਲ ਅਤੇ ਮਜ਼ਦੂਰਾਂ ਦੇ ਅਧਿਕਾਰਾਂ 'ਤੇ ਪ੍ਰਗਤੀਸ਼ੀਲ ਚਰਚਾਵਾਂ ਦਾ ਕੇਂਦਰ ਰਹੀ। ਪਰ ਜੋ ਚੀਜ਼ ਸਭ ਤੋਂ ਵੱਖਰੀ ਸੀ, ਉਹ ਸੀ ਚੋਣ ਪ੍ਰਚਾਰ ਦਾ ਅੰਦਾਜ਼—ਬਿਲਕੁਲ ਆਧੁਨਿਕ! ਟਿਕ-ਟੌਕ, ਡਾਟਾ-ਅਧਾਰਿਤ ਰਣਨੀਤੀਆਂ ਅਤੇ ਭਾਈਚਾਰਕ ਸਹਿਯੋਗ ਦਾ ਸੁਮੇਲ। ਸੋਚੋ, ਟਾਊਨ ਹਾਲ ਮੀਟਿੰਗਾਂ ਦੇ ਨਾਲ ਵਾਇਰਲ ਰੀਲਾਂ ਅਤੇ ਡਿਜ਼ਿਟਲ ਕਹਾਣੀਆਂ ਦਾ ਸੰਗਮ, ਕੀ ਤੁਹਾਨੂੰ ਜ਼ੋਹਰਾਨ ਮਮਦਾਨੀ ਯਾਦ ਹੈ? 

ਵਪਾਰ ਦੀ ਦੁਨੀਆ ਦੇ ਵੱਡੇ ਦਿਮਾਗ

ਭਾਰਤੀ ਅਮਰੀਕੀ ਲੀਡਰਸ਼ਿਪ ਲਈ ਇਹ ਸੁਨਹਿਰੀ ਸਾਲ ਸੀ। ਤਕਨੀਕੀ ਦਿੱਗਜਾਂ ਨੇ ਸਿਰਫ਼ ਗਲੋਬਲ ਫੈਸਲਿਆਂ ਵਿੱਚ ਹਿੱਸਾ ਨਹੀਂ ਲਿਆ ਬਲਕਿ ਉਨ੍ਹਾਂ ਦੀ ਅਗਵਾਈ ਕੀਤੀ। ਸੁੰਦਰ ਪਿਚਾਈ ਨੇ ਗੂਗਲ ਦੀ ਕਮਾਨ ਸੰਭਾਲੀ ਰੱਖੀ ਅਤੇ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਦੌਰ ਵਿੱਚ ਕੰਪਨੀ ਨੂੰ ਅੱਗੇ ਵਧਾਇਆ। ਮਾਈਕ੍ਰੋਸਾਫਟ ਵਿੱਚ ਸੱਤਿਆ ਨਡੇਲਾ ਨੇ ਇਨੋਵੇਸ਼ਨ ਨੂੰ ਨਵੀਂ ਪਰਿਭਾਸ਼ਾ ਦਿੱਤੀ। 

ਇਸ ਤੋਂ ਇਲਾਵਾ ਨਵੀਂ ਪੀੜ੍ਹੀ ਵੀ ਪੂਰੀ ਤਰ੍ਹਾਂ ਸੁਰਖੀਆਂ ਵਿੱਚ ਰਹੀ। ਮਿਸਾਲ ਵਜੋਂ, ਟਾਈਮ ਮੈਗਜ਼ੀਨ (TIME) ਦੇ '2025 CEO ਆਫ ਦ ਈਅਰ' ਨੀਲ ਮੋਹਨ ਨੇ ਯੂਟਿਊਬ ਦੀ ਅਗਵਾਈ ਕੀਤੀ। IBM ਦੇ ਅਰਵਿੰਦ ਕ੍ਰਿਸ਼ਨਾ ਨੇ ਹਾਈਬ੍ਰਿਡ ਕਲਾਊਡ ਅਤੇ ਐਂਟਰਪ੍ਰਾਈਜ਼ AI ਦੇ ਭਵਿੱਖ ਨੂੰ ਨਵੀਂ ਦਿਸ਼ਾ ਦਿੱਤੀ, ਜਦੋਂ ਕਿ ਸ਼ਾਂਤਨੂ ਨਾਰਾਇਣ ਨੇ ਅਡੋਬ (Adobe) ਨੂੰ ਰਚਨਾਤਮਕਤਾ ਅਤੇ ਡਿਜ਼ਿਟਲ ਭਰੋਸੇ ਦੇ ਕੇਂਦਰ ਵਜੋਂ ਸਥਾਪਿਤ ਕੀਤਾ। ਇਹ ਸਭ ਦਰਸਾਉਂਦਾ ਹੈ ਕਿ ਭਾਰਤੀ ਅਮਰੀਕੀ ਹੁਣ ਸਿਰਫ਼ ਆਪਣੇ ਖੇਤਰਾਂ ਵਿੱਚ ਹੀ ਨਹੀਂ, ਸਗੋਂ ਮੁੱਖ ਧਾਰਾ ਖੇਤਰਾਂ ਵਿੱਚ ਆਪਣਾ ਪ੍ਰਭਾਵ ਵਧਾ ਰਹੇ ਹਨ। 

ਵਿਗਿਆਨ ਅਤੇ ਪੁਲਾੜ ਵਿੱਚ ਨਵੀਂ ਇਨੋਵੇਸ਼ਨ

ਜੇ ਇਸ ਸਾਲ ਕਾਬਲੀਅਤ ਦਾ ਕੋਈ ਕੌਮੀ ਮਾਪਦੰਡ ਹੁੰਦਾ, ਤਾਂ ਉਸ ‘ਤੇ ਭਾਰਤੀ ਅਮਰੀਕੀ ਮੋਹਰੀ ਹੁੰਦੇ। ਸੁਨੀਤਾ ਵਿਲੀਅਮਜ਼ ਪੁਲਾੜ ਖੋਜ ਵਿੱਚ ਇੱਕ ਗਲੋਬਲ ਆਈਕਨ ਬਣੀ ਰਹੀ। ਸਵਾਤੀ ਮੋਹਨ, ਜਿਨ੍ਹਾਂ ਦੀ ਆਵਾਜ਼ ਨੇ ਕਦੇ ਮੰਗਲ (Mars) ਗ੍ਰਹਿ 'ਤੇ ਲੈਂਡਿੰਗ ਦਾ ਮਾਰਗਦਰਸ਼ਨ ਕੀਤਾ ਸੀ, ਵਿਗਿਆਨਕ ਲੀਡਰਸ਼ਿਪ ਦਾ ਪ੍ਰਤੀਕ ਬਣ ਕੇ ਉੱਭਰੀ। ਚਿਕਿਤਸਾ ਦੇ ਖੇਤਰ ਵਿੱਚ, ਸਿਧਾਰਥ ਮੁਖਰਜੀ ਨੇ ਕੈਂਸਰ ਬਾਰੇ ਸਾਡੀ ਸੋਚ ਨੂੰ ਬਦਲ ਦਿੱਤਾ, ਜਦੋਂ ਕਿ ਰੇਸ਼ਮਾ ਕੇਵਲਰਮਾਨੀ ਵਰਗੇ ਆਗੂਆਂ ਨੇ ਬਾਇਓਟੈਕਨਾਲੋਜੀ ਵਿੱਚ ਅਜਿਹੇ ਸੁਧਾਰ ਕੀਤੇ ਜੋ ਵੱਡੇ ਪੱਧਰ 'ਤੇ ਜਾਨਾਂ ਬਚਾ ਸਕਦੇ ਹਨ। ਏਆਈ ਲੈਬਾਂ ਤੋਂ ਲੈ ਕੇ ਕਲਾਈਮੇਟ ਰਿਸਰਚ, ਪਬਲਿਕ ਹੈਲਥ ਅਤੇ ਗ੍ਰੀਨ ਐਨਰਜੀ ਤੱਕ ਇਸ ਸਾਲ ਭਾਰਤੀ ਅਮਰੀਕੀਆਂ ਨੇ ਬੇਹੱਦ ਸ਼ਾਨਦਾਰ ਕੰਮ ਕੀਤਾ।

ਪੌਪ ਕਲਚਰ ਵਿੱਚ 'ਮੇਨ ਕਰੈਕਟਰ' ਐਨਰਜੀ

2025 ਯਕੀਨੀ ਤੌਰ 'ਤੇ ਪੌਪ ਕਲਚਰ ਵਿੱਚ ਭਾਰਤੀ-ਅਮਰੀਕੀਆਂ ਦਾ ਸਾਲ ਸੀ। ਮਿੰਡੀ ਕੈਲਿੰਗ, ਹਸਨ ਮਿਨਹਾਜ ਅਤੇ ਕਾਲ ਪੈਨ ਵਰਗੇ ਸਿਤਾਰਿਆਂ ਨੇ ਹਾਲੀਵੁੱਡ ਅਤੇ ਕਾਮੇਡੀ ਦੇ ਖੇਤਰ ਵਿੱਚ ਆਪਣਾ ਸਿੱਕਾ ਜਮਾਇਆ। ਲੇਖਕ, ਫ਼ਿਲਮਕਾਰ, ਯੂਟਿਊਬਰ ਅਤੇ ਡਿਜ਼ਿਟਲ ਕ੍ਰਿਏਟਰਾਂ ਨੇ ਭਾਰਤੀ ਅਮਰੀਕੀ ਪਛਾਣ ਨੂੰ ਨਿਡਰ, ਸਟਾਈਲਿਸ਼ ਅਤੇ ਮੁੱਖਧਾਰਾ ਸਮਰਥਿਤ ਬਣਾਇਆ। ਇੱਥੋਂ ਤੱਕ ਕਿ ਪ੍ਰਿਯੰਕਾ ਚੋਪੜਾ ਜੋਨਸ ਵਰਗੀ ਗਲੋਬਲ ਅਦਾਕਾਰਾ ਨੇ ਦੱਖਣੀ ਏਸ਼ੀਆਈ ਨੁਮਾਇੰਦਗੀ ‘ਤੇ ਹਾਲੀਵੁੱਡ ਦੀਆਂ ਧਾਰਨਾਵਾਂ ਨੂੰ ਬਦਲ ਦਿੱਤਾ। ਸੰਗੀਤ, ਫੈਸ਼ਨ ਅਤੇ ਸੋਸ਼ਲ ਮੀਡੀਆ ਹਰ ਪਾਸੇ "ਦੇਸੀ ਮਾਣ" (Desi Pride) ਦੀ ਝਲਕ ਦੇਖਣ ਨੂੰ ਮਿਲੀ। 

ਖੇਡਾਂ ਵਿੱਚ ਗੇਮ ਚੇਂਜਰਸ

ਖੇਡ ਜਗਤ ਵਿੱਚ ਭਾਰਤੀ-ਅਮਰੀਕੀਆਂ ਦਾ ਪ੍ਰਦਰਸ਼ਨ ਸ਼ਾਂਤ ਪਰ ਪ੍ਰਭਾਵਸ਼ਾਲੀ ਰਿਹਾ। ਟੈਨਿਸ ਸਟਾਰ ਰਾਜੀਵ ਰਾਮ ਨੇ ਅੰਤਰਰਾਸ਼ਟਰੀ ਮੰਚ 'ਤੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਇਸ ਦੇ ਨਾਲ ਹੀ, ਬਾਸਕਟਬਾਲ ਕੋਰਟਾਂ, ਟਰੈਕ ਫੀਲਡਾਂ ਅਤੇ ਈ-ਸਪੋਰਟਸ (esports) ਵਿੱਚ ਕਈ ਨਵੇਂ ਨੌਜਵਾਨ ਖਿਡਾਰੀ ਸਾਹਮਣੇ ਆਏ। 

ਸਮਾਜਿਕ ਪ੍ਰਭਾਵ ਲਈ ਸ਼ਕਤੀ

ਸੁਰਖੀਆਂ ਤੋਂ ਦੂਰ, ਭਾਰਤੀ-ਅਮਰੀਕੀ ਸਮਾਜ ਸੇਵਕਾਂ ਨੇ ਮਜ਼ਬੂਤ ਨੀਂਹ ਬਣਾਉਣ 'ਤੇ ਧਿਆਨ ਦਿੱਤਾ। ਗੈਰ-ਲਾਭਕਾਰੀ ਸੰਸਥਾਵਾਂ (Nonprofits) ਨੇ ਸਿੱਖਿਆ, ਨੌਜਵਾਨਾਂ ਦੇ ਮਾਰਗਦਰਸ਼ਨ, ਪ੍ਰਵਾਸੀਆਂ ਦੇ ਅਧਿਕਾਰਾਂ ਲਈ ਪ੍ਰੋਗਰਾਮ ਸ਼ੁਰੂ ਕੀਤੇ। ਕਮਿਊਨਿਟੀ ਆਰਗਨਾਈਜ਼ਰਾਂ ਨੇ ਵੋਟਰ ਜਾਗਰੂਕਤਾ, ਮਾਨਸਿਕ ਸਿਹਤ ਸਹਿਯੋਗ ਅਤੇ ਅਗਲੀ ਪੀੜ੍ਹੀ ਲਈ ਲੀਡਰਸ਼ਿਪ ਨੀਹਾਂ ਮਜ਼ਬੂਤ ਕੀਤੀਆਂ। ਸੋ 2025 ਭਾਰਤੀ ਅਮਰੀਕੀਆਂ ਲਈ ਬਹੁਤ ਪ੍ਰਭਾਵਸ਼ਾਲੀ ਸਾਲ ਰਿਹਾ। 

Comments

Related