ਪੰਜਾਬ ਦੇ ਕਈ ਸਕੂਲਾਂ ਨੂੰ ਬੰਬ ਧਮਾਕੇ ਦੀ ਈਮੇਲ ਨਾਲ ਮੱਚੀ ਖਲਬਲੀ
December 2025 21 views 2:52ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਅਚਾਨਕ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਸਕੂਲਾਂ ਨੇ ਤੁਰੰਤ ਮਾਪਿਆਂ ਨੂੰ ਵਟਸਐਪ ਗਰੁੱਪਾਂ ਰਾਹੀਂ ਸੁਚਨਾ ਭੇਜ ਕੇ ਆਪਣੇ ਬੱਚਿਆਂ ਨੂੰ ਲੈ ਜਾਣ ਲਈ ਕਿਹਾ, ਜਿਸ ਤੋਂ ਬਾਅਦ ਮਾਪੇ ਬੇਹੱਦ ਘਬਰਾਏ ਹੋਏ ਸਕੂਲ ਪਹੁੰਚਣ ਲੱਗ ਪਏ। ਕਈ ਸਕੂਲਾਂ ਨੇ ਤੁਰੰਤ ਛੁੱਟੀ ਦਾ ਐਲਾਨ ਕਰ ਦਿੱਤਾ। ਬੱਚਿਆਂ ਦੇ ਮਾਪਿਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਿਨਾਂ ਕਿਸੇ ਸਪਸ਼ਟ ਕਾਰਨ ਦੇ ਅਚਾਨਕ ‘ਸਕਿਉਰਿਟੀ ਰੀਜ਼ਨ’ ਦੱਸ ਕੇ ਬੱਚਿਆਂ ਨੂੰ ਘਰ ਭੇਜਣ ਲਈ ਕਹਿਣਾ ਬਹੁਤ ਚਿੰਤਾਜਨਕ ਸੀ
ADVERTISEMENT
ADVERTISEMENT
E Paper
Video


.png)



