ADVERTISEMENT

ADVERTISEMENT

ਅਮਰੀਕਾ ਨੇ ਗੈਰਕਾਨੂੰਨੀ ਇਮੀਗ੍ਰੇਸ਼ਨ ਵਿੱਚ ਮਦਦ ਕਰਨ ਵਾਲੀਆਂ ਭਾਰਤੀ ਟਰੈਵਲ ਏਜੰਸੀਆਂ ’ਤੇ ਵੀਜ਼ਾ ਪਾਬੰਦੀਆਂ ਲਾਈਆਂ

ਹਾਲਾਂਕਿ ਵਿਦੇਸ਼ ਮੰਤਰਾਲੇ ਵੱਲੋਂ ਉਨ੍ਹਾਂ ਟਰੈਵਲ ਏਜੰਸੀਆਂ ਦੇ ਨਾਂ ਨਹੀਂ ਦੱਸੇ ਗਏ, ਜਿਨ੍ਹਾਂ ’ਤੇ ਇਹ ਕਾਰਵਾਈ ਹੋਈ ਹੈ

ਪ੍ਰਤੀਕ ਤਸਵੀਰ / Canva

ਅਮਰੀਕਾ ਨੇ ਉਹਨਾਂ ਭਾਰਤੀ ਟਰੈਵਲ ਏਜੰਸੀਆਂ ਦੇ ਮਾਲਕਾਂ ਤੇ ਅਧਿਕਾਰੀਆਂ ਉੱਤੇ ਵੀਜ਼ਾ ਪਾਬੰਦੀਆਂ ਲਾਈਆਂ ਹਨ, ਜੋ ਲੋਕਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜ ਰਹੇ ਹਨ।

 

ਅਮਰੀਕੀ ਵਿਦੇਸ਼ ਮੰਤਰਾਲੇ ਦੀ ਬੁਲਾਰੇ ਟੈਮੀ ਬਰੂਸ (Tammy Bruce) ਨੇ ਕਿਹਾ ਕਿ, ‘ ਅਸੀਂ ਉਹਨਾਂ ਭਾਰਤੀ ਟਰੈਵਲ ਏਜੰਸੀਆਂ ਦੇ ਸੰਚਾਲਕਾਂ ਅਤੇ ਉੱਚ ਅਹੁਦੇਦਾਰਾਂ ਉੱਤੇ ਵੀਜ਼ਾ ਪਾਬੰਦੀਆਂ ਲਾ ਰਹੇ ਹਾਂ, ਜੋ ਜਾਣਬੁੱਝ ਕੇ ਲੋਕਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਵਿੱਚ ਮਦਦ ਕਰ ਰਹੇ ਹਨ।’”

 

ਹਾਲਾਂਕਿ ਵਿਦੇਸ਼ ਮੰਤਰਾਲੇ ਵੱਲੋਂ ਉਨ੍ਹਾਂ ਟਰੈਵਲ ਏਜੰਸੀਆਂ ਦੇ ਨਾਂ ਨਹੀਂ ਦੱਸੇ ਗਏ, ਜਿਨ੍ਹਾਂ ’ਤੇ ਇਹ ਕਾਰਵਾਈ ਹੋਈ ਹੈ।

 

ਵਧੇਰੇ ਜਾਣਕਾਰੀ ਦਿੰਦੇ ਹੋਏ ਬਰੂਸ ਨੇ ਕਿਹਾ, “ਅਮਰੀਕਾ ਦੇ ਦੂਤਾਘਰ ਅਤੇ ਕੌਂਸਲੇਟ ਭਾਰਤ ਵਿੱਚ ਉਨ੍ਹਾਂ ਏਜੰਟਾਂ ਦੀ ਭਾਲ ਕਰ ਰਹੇ ਹਨ ਜੋ ਗੈਰਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਅਮਰੀਕਾ ਭੇਜਣ ਵਿੱਚ ਮਦਦ ਕਰਦੇ ਹਨ। ਅਸੀਂ ਇਨ੍ਹਾਂ ਗੈਰਕਾਨੂੰਨੀ ਤਰੀਕਿਆਂ ਨੂੰ ਰੋਕਣ ਲਈ ਆਪਣੇ ਯਤਨਾਂ ਨੂੰ ਅਗੇ ਵੀ ਜਾਰੀ ਰੱਖਾਂਗੇ।”

 

2022 ਦੇ ਅਨੁਮਾਨ ਮੁਤਾਬਕ, ਅਮਰੀਕਾ ਵਿੱਚ ਲਗਭਗ 1.1 ਕਰੋੜ ਗੈਰਕਾਨੂੰਨੀ ਇਮੀਗ੍ਰੈਂਟ ਰਹਿ ਰਹੇ ਹਨ।

 

                •             ਸਭ ਤੋਂ ਵੱਧ 48 ਲੱਖ ਮੈਕਸੀਕੋ ਤੋਂ ਹਨ।

                •             ਫਿਲੀਪੀਨਸ ਤੋਂ 3.5 ਲੱਖ

                •             ਭਾਰਤ ਤੋਂ ਲਗਭਗ 2.2 ਲੱਖ

                •             ਚੀਨ ਤੋਂ 2.1 ਲੱਖ ਗੈਰਕਾਨੂੰਨੀ ਵਸਨੀਕ ਮੌਜੂਦ ਹਨ।

 

ਭਾਰਤ ਗੈਰ-ਅਮਰੀਕੀ ਮਹਾਦੀਪ ਤੋਂ ਆਉਣ ਵਾਲੇ ਗੈਰਕਾਨੂੰਨੀ ਇਮੀਗ੍ਰੈਂਟਾਂ ਦੀ ਸੂਚੀ ਵਿੱਚ ਨੌਵੇਂ ਨੰਬਰ ’ਤੇ ਹੈ।

Comments

Related