ADVERTISEMENT

ADVERTISEMENT

ਟਰੰਪ ਨੇ ਵ੍ਹਾਈਟ ਹਾਊਸ ਵਿਖੇ ਪਾਕਿਸਤਾਨੀ ਫੌਜ ਮੁਖੀ ਨਾਲ ਕੀਤੀ ਮੁਲਾਕਾਤ

ਕੁਝ ਮਸ਼ਹੂਰ ਅਮਰੀਕੀ ਹਸਤੀਆਂ ਨੇ ਇਸ ਮੁਲਾਕਾਤ 'ਤੇ ਪ੍ਰਗਟਾਈ ਚਿੰਤਾ

canva /

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਿਸ਼ੇਸ਼ ਕੂਟਨੀਤਕ ਪਹਿਲ ਕਰਦੇ ਹੋਏ ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਨੂੰ ਵ੍ਹਾਈਟ ਹਾਊਸ ਵਿੱਚ ਦੁਪਹਿਰ ਦੇ ਖਾਣੇ ਲਈ ਸੱਦਾ ਦਿੱਤਾ ਸੀ। ਇਸ ਮੁਲਾਕਾਤ ਤੋਂ ਬਾਅਦ, ਟਰੰਪ ਨੇ ਕਿਹਾ ਕਿ ਮੁਨੀਰ ਈਰਾਨ ਨਾਲ ਸਬੰਧਤ ਖਤਰਨਾਕ ਸਥਿਤੀ 'ਤੇ ਉਨ੍ਹਾਂ ਨਾਲ ਸਹਿਮਤ ਹਨ। "ਉਹ ਈਰਾਨ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ, ਅਤੇ ਜਿਸ ਤਰ੍ਹਾਂ ਚੀਜ਼ਾਂ ਚੱਲ ਰਹੀਆਂ ਹਨ, ਉਹ ਉਸ ਤੋਂ ਖੁਸ਼ ਨਹੀਂ ਹਨ।"

ਦੁਪਹਿਰ ਦਾ ਖਾਣਾ ਇਤਿਹਾਸਕ ਕੈਬਨਿਟ ਰੂਮ ਵਿੱਚ ਹੋਇਆ, ਜਿੱਥੇ ਰਾਸ਼ਟਰਪਤੀ ਜਾਂ ਰਾਜ ਮੁਖੀਆਂ ਤੋਂ ਬਿਨ੍ਹਾ ਕਿਸੇ ਹੋਰ ਨੂੰ ਆਮ ਤੌਰ 'ਤੇ ਸੱਦਾ ਨਹੀ ਦਿੱਤਾ ਜਾਂਦਾ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਮੁਖੀ ਲੈਫਟੀਨੈਂਟ ਜਨਰਲ ਅਸੀਮ ਮਲਿਕ ਵੀ ਮੀਟਿੰਗ ਵਿੱਚ ਮੌਜੂਦ ਸਨ।

ਵ੍ਹਾਈਟ ਹਾਊਸ ਦੇ ਬੁਲਾਰੇ ਅੰਨਾ ਕੈਲੀ ਦੇ ਅਨੁਸਾਰ, ਮੁਨੀਰ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਘਟਾਉਣ ਵਿੱਚ ਟਰੰਪ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰਨ ਦੀ ਮੰਗ ਕੀਤੀ। ਟਰੰਪ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਅਤੇ ਜਨਰਲ ਮੁਨੀਰ ਦੋਵਾਂ ਨੇ ਸਿਆਣਪ ਭਰੇ ਫੈਸਲੇ ਨਾਲ ਉਸ ਸਥਿਤੀ ਨੂੰ ਟਾਲਿਆ ਜੋ ਪ੍ਰਮਾਣੂ ਟਕਰਾਅ ਵਿੱਚ ਬਦਲ ਸਕਦੀ ਸੀ।"

ਹਾਲਾਂਕਿ, ਇਸ ਮੁਲਾਕਾਤ ਨੂੰ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਅਫਗਾਨਿਸਤਾਨ ਵਿੱਚ ਅਮਰੀਕਾ ਦੇ ਸਾਬਕਾ ਰਾਜਦੂਤ ਜ਼ਾਲਮੇ ਖਲੀਲਜ਼ਾਦ ਨੇ ਪਾਕਿਸਤਾਨ 'ਤੇ "ਦੋਹਰੀ ਖੇਡ" ਖੇਡਣ ਦਾ ਦੋਸ਼ ਲਗਾਇਆ ਅਤੇ ਟਰੰਪ ਨੂੰ ਸਾਵਧਾਨ ਰਹਿਣ ਲਈ ਕਿਹਾ। ਉਨ੍ਹਾਂ ਨੇ ਓਸਾਮਾ ਬਿਨ ਲਾਦੇਨ ਦੀ ਪਾਕਿਸਤਾਨ ਵਿੱਚ ਮੌਜੂਦਗੀ ਦਾ ਵੀ ਜ਼ਿਕਰ ਕੀਤਾ।

ਕੁਝ ਅਮਰੀਕੀ ਮਸ਼ਹੂਰ ਹਸਤੀਆਂ ਨੇ ਵੀ ਚਿੰਤਾ ਪ੍ਰਗਟ ਕੀਤੀ। ਮਸ਼ਹੂਰ ਗਾਇਕਾ ਮੈਰੀ ਮਿਲਬੇਨ ਨੇ 9/11 ਅਤੇ ਅੱਤਵਾਦ ਨਾਲ ਸਬੰਧਤ ਪਾਕਿਸਤਾਨ ਦੇ ਪਿਛਲੇ ਰਿਕਾਰਡ ਬਾਰੇ ਸਵਾਲ ਉਠਾਏ ਅਤੇ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਰੱਖਣ ਬਾਰੇ ਗੱਲ ਕੀਤੀ।

Comments

Related