ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਅਮਰੀਕੀ ਅਰਥਵਿਵਸਥਾ, ਜੋ ਪਹਿਲਾਂ ਲਗਭਗ ਢਹਿ ਗਈ ਸੀ, ਹੁਣ ਮੁੜ ਮਜ਼ਬੂਤ ਹੋ ਗਈ ਹੈ ਅਤੇ ਅਮਰੀਕਾ "ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਉਭਰ ਰਹੀ ਅਰਥਵਿਵਸਥਾ" ਬਣ ਚੁੱਕਾ ਹੈ।
ਉਨ੍ਹਾਂ ਨੇ ਵਧ ਰਹੀ ਮਹਿੰਗਾਈ ਅਤੇ ਉਪਭੋਗਤਾਵਾਂ ਨੂੰ ਹੋ ਰਹੀਆਂ ਮੁਸ਼ਕਲਾਂ ਬਾਰੇ ਮੀਡੀਆ ਵੱਲੋਂ ਦਿੱਤੀਆਂ ਰਿਪੋਰਟਾਂ ਨੂੰ ਝੂਠਾ ਦੱਸਦੇ ਹੋਏ ਕਿਹਾ ਕਿ ਇਹ ਸਿਰਫ਼ ਨਕਾਰਾਤਮਕ ਪ੍ਰਚਾਰ ਹੈ।
ਟਰੰਪ ਨੇ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਐਪਲ ਦੇ ਸੀਈਓ ਟਿਮ ਕੁੱਕ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ,"ਹੁਣ ਅਮਰੀਕਾ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੀ ਅਰਥਵਿਵਸਥਾ ਹੈ।" ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਨੀਤੀਆਂ ਨੇ ਦੇਸ਼ ਦੀ ਆਰਥਿਕਤਾ ਨੂੰ ਨਵੀਂ ਰਫ਼ਤਾਰ ਦਿੱਤੀ ਹੈ।
ਰਾਸ਼ਟਰਪਤੀ ਨੇ ਐਪਲ, ਐਨਵੀਆਈਡੀਆ, ਟੀਐਸਐਮਸੀ, ਆਈਬੀਐਮ ਅਤੇ ਹੋਰ ਤਕਨੀਕੀ ਅਤੇ ਨਿਰਮਾਣ ਕੰਪਨੀਆਂ ਦੇ ਨਿਵੇਸ਼ਾਂ ਦਾ ਹਵਾਲਾ ਦਿੰਦੇ ਹੋਏ ਇਸਨੂੰ ਇੱਕ ਆਰਥਿਕ ਕ੍ਰਾਂਤੀ ਕਿਹਾ। ਉਹਨਾਂ ਨੇ ਕਿਹਾ, "ਅੱਜ ਦਾ ਐਲਾਨ ਸਾਡੇ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਨਿਵੇਸ਼ ਉਛਾਲਾਂ ਵਿੱਚੋਂ ਇੱਕ ਦੀ ਪੁਸ਼ਟੀ ਹੈ।"
ਟਰੰਪ ਨੇ ਮਹਿੰਗਾਈ ਨੂੰ ਲੈ ਕੇ ਮੀਡੀਆ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕੁਝ ਮੀਡੀਆ ਸੰਗਠਨ "ਧੋਖੇਬਾਜ਼" ਹਨ ਜੋ ਆਰਥਿਕ ਸਥਿਤੀ ਨੂੰ ਗਲਤ ਢੰਗ ਨਾਲ ਦਿਖਾ ਰਹੇ ਹਨ। ਉਨ੍ਹਾਂ ਕਿਹਾ, "ਮੈਂ ਸੀਐਨਐਨ ਅਤੇ ਹੋਰ ਜਾਅਲੀ ਖ਼ਬਰ ਏਜੰਸੀਆਂ ਨੂੰ ਸੁਣਦਾ ਹਾਂ, ਅਤੇ ਉਹ ਕਹਿੰਦੇ ਹਨ ਕਿ ਕੀਮਤਾਂ ਵਧ ਗਈਆਂ ਹਨ।" ਉਹਨਾਂ ਨੇ ਕਿਹਾ , "ਕੀਮਤਾਂ ਘਟੀਆਂ ਹਨ। ਪੈਟਰੋਲ ਸਸਤਾ ਹੋ ਗਿਆ ਹੈ... ਕਰਿਆਨੇ ਦਾ ਸਮਾਨ ਸਸਤਾ ਹੋ ਗਿਆ ਹੈ... ਅੰਡੇ ਵੀ ਸਸਤੇ ਹੋ ਗਏ ਹਨ।"
ਟਰੰਪ ਨੇ ਕਿਹਾ ਕਿ ਜੇਕਰ ਕੁਝ ਵਧਿਆ ਹੈ, ਤਾਂ ਉਹ "ਸਟਾਕ ਮਾਰਕੀਟ" ਉਹ ਵੀ ਬਹੁਤ ਤੇਜੀ ਨਾਲ ਵਧੀ।
ਟਰੰਪ ਨੇ ਮਨੋਰੰਜਨ ਉਦਯੋਗ ਦੇ ਕੁਝ ਲੋਕਾਂ 'ਤੇ ਵੀ ਹਮਲਾ ਬੋਲਿਆ ਜੋ ਅਕਸਰ ਉਨ੍ਹਾਂ ਦੀ ਆਲੋਚਨਾ ਕਰਦੇ ਹਨ। ਉਨ੍ਹਾਂ ਕਿਹਾ ਕਿ "ਹੇਟ ਟਰੰਪ" ਕਾਰੋਬਾਰੀ ਮਾਡਲ ਹੁਣ ਕੰਮ ਨਹੀਂ ਕਰ ਰਿਹਾ। ਉਨ੍ਹਾਂ ਨੇ ਸਟੀਫਨ ਕੋਲਬਰਟ, ਜਿੰਮੀ ਕਿਮਲ ਅਤੇ ਜਿੰਮੀ ਫੈਲਨ ਨੂੰ ਨਿਸ਼ਾਨਾ ਬਣਾਇਆ।
ਉਹਨਾਂ ਨੇ ਕਿਹਾ, "ਕੋਲਬਰਟ ਕੋਲ ਕੋਈ ਪ੍ਰਤਿਭਾ ਨਹੀਂ ਹੈ। ਫੈਲਨ ਕੋਲ ਕੋਈ ਪ੍ਰਤਿਭਾ ਨਹੀਂ ਹੈ। ਕਿਮਲ ਕੋਲ ਕੋਈ ਪ੍ਰਤਿਭਾ ਨਹੀਂ ਹੈ। ਹੁਣ ਉਨ੍ਹਾਂ ਦੀ ਵਾਰੀ ਹੈ। ਉਹ ਸਾਰੇ ਜਾਣ ਵਾਲੇ ਹਨ।" ਟਰੰਪ ਨੇ ਕਿਹਾ ਕਿ ਕੋਲਬਰਟ ਦਾ ਕਰੀਅਰ ਉਦੋਂ ਡਿੱਗ ਗਿਆ ਜਦੋਂ ਉਸਨੇ ਹਿਲੇਰੀ ਕਲਿੰਟਨ ਦਾ ਸਮਰਥਨ ਕੀਤਾ।
ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਟੈਕਸ ਕਟੌਤੀ, ਟੈਰਿਫ ਤੋਂ ਮਾਲੀਆ ਅਤੇ ਨਿਯਮਾਂ ਨੂੰ ਸੌਖਾ ਬਣਾਉਣ ਦੀ ਨੀਤੀ ਨੇ ਲੰਬੇ ਸਮੇਂ ਦੇ ਆਰਥਿਕ ਵਿਕਾਸ ਦੀ ਨੀਂਹ ਰੱਖੀ ਹੈ। ਉਨ੍ਹਾਂ ਕਿਹਾ, "ਅਸੀਂ ਹੁਣ ਵਿਕਾਸ ਦੇਖਾਂਗੇ ਜੋ ਅਵਿਸ਼ਵਾਸ਼ਯੋਗ ਹੋਵੇਗਾ।" ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਹੁਣ ਤਕਨਾਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਬਣਾਏ ਜਾ ਰਹੇ ਹਨ।“
ਉਨ੍ਹਾਂ ਕਿਹਾ, "ਹੁਣ ਸਾਡੇ ਕੋਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਿਜਲੀ ਹੋਵੇਗੀ। ਅਤੇ ਇਹ ਪਲਾਂਟ ਜਿੰਨੀ ਵਾਧੂ ਬਿਜਲੀ ਪੈਦਾ ਕਰਨਗੇ, ਉਹ ਇਸਨੂੰ ਸਾਡੇ ਰਾਸ਼ਟਰੀ ਗਰਿੱਡ ਨੂੰ ਵੇਚਣਗੇ।"
ਟਰੰਪ ਨੇ "ਮੇਡ ਇਨ ਅਮਰੀਕਾ" ਨੂੰ ਇੱਕ ਰਾਸ਼ਟਰੀ ਮਿਸ਼ਨ ਦੱਸਿਆ ਅਤੇ ਐਪਲ ਦੇ ਇਸ ਐਲਾਨ ਦਾ ਸਵਾਗਤ ਕੀਤਾ ਕਿ ਕੰਪਨੀ ਕੈਂਟਕੀ ਵਿੱਚ ਆਈਫੋਨ ਗਲਾਸ ਬਣਾਏਗੀ ਅਤੇ ਹਿਊਸਟਨ ਵਿੱਚ ਇੱਕ ਨਵਾਂ ਏਆਈ ਸਰਵਰ ਪਲਾਂਟ ਖੋਲ੍ਹੇਗੀ।
ਉਹਨਾਂ ਨੇ ਕਿਹਾ, "ਹੁਣ ਇਹ ਸਭ ਅਮਰੀਕਾ ਵਿੱਚ ਹੋ ਰਿਹਾ ਹੈ, ਦੂਰ-ਦੁਰਾਡੇ ਦੇਸ਼ਾਂ ਵਿੱਚ ਨਹੀਂ। ਐਪਲ ਅਮਰੀਕਾ ਵਾਪਸ ਆ ਰਿਹਾ ਹੈ। ਹਰ ਕੋਈ ਵਾਪਸ ਆ ਰਿਹਾ ਹੈ। ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਘਰ ਵਾਪਸ ਆਉਣ। ਉਨ੍ਹਾਂ ਨੂੰ ਵਾਪਸ ਆਉਣਾ ਪਵੇਗਾ।"
ਪ੍ਰੈਸ ਕਾਨਫਰੰਸ ਦੇ ਅੰਤ ਵਿੱਚ, ਟਰੰਪ ਨੇ ਅਮਰੀਕਾ ਦੇ ਭਵਿੱਖ ਬਾਰੇ ਇੱਕ ਦਲੇਰਾਨਾ ਦਾਅਵਾ ਕੀਤਾ। ਉਨ੍ਹਾਂ ਕਿਹਾ, "ਸਾਡਾ ਦੇਸ਼ ਹੁਣ ਪਤਨ ਵਿੱਚ ਨਹੀਂ ਹੈ। ਸਾਡੇ ਕੋਲ ਇੱਕ ਮਹਾਨ ਦੇਸ਼ ਹੈ। ਸਾਡੇ ਕੋਲ ਇੱਕ ਅਜਿਹਾ ਦੇਸ਼ ਹੈ ਜੋ ਬਹੁਤ ਅਮੀਰ ਹੋਣ ਵਾਲਾ ਹੈ... ਅਤੇ ਇਹ ਸਭ ਐਪਲ ਵਰਗੀਆਂ ਕੰਪਨੀਆਂ ਦੇ ਕਾਰਨ ਹੈ - ਉਹ ਘਰ ਵਾਪਸ ਆ ਰਹੀਆਂ ਹਨ।"
Comments
Start the conversation
Become a member of New India Abroad to start commenting.
Sign Up Now
Already have an account? Login