ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਐਪਲ ਦੇ ਸੀਈਓ ਟਿਮ ਕੁੱਕ ਨੇ ਵਾਈਟ ਹਾਊਸ ਵਿੱਚ ਇਕੱਠਿਆਂ ਐਲਾਨ ਕੀਤਾ ਕਿ ਐਪਲ ਅਮਰੀਕਾ ਵਿੱਚ ਅਗਲੇ ਚਾਰ ਸਾਲਾਂ ਦੌਰਾਨ $600 ਬਿਲੀਅਨ ਦਾ ਨਿਵੇਸ਼ ਕਰੇਗੀ। ਇਹ ਐਪਲ ਵੱਲੋਂ ਕਿਸੇ ਵੀ ਦੇਸ਼ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੋਵੇਗਾ। ਟਰੰਪ ਨੇ ਕਿਹਾ, “ਇਹ ਨਿਵੇਸ਼ ਦੇਸ਼ ਵਿੱਚ ਨੌਕਰੀਆਂ ਲਿਆਵੇਗਾ ਅਤੇ ਅਮਰੀਕੀ ਉਤਪਾਦਨ ਨੂੰ ਮਜ਼ਬੂਤ ਕਰੇਗਾ।”
ਟਿਮ ਕੁੱਕ ਨੇ ਦੱਸਿਆ ਕਿ ਐਪਲ 20,000 ਨਵੀਆਂ ਨੌਕਰੀਆਂ ਪੈਦਾ ਕਰੇਗਾ ਅਤੇ ਟੈਕਸਾਸ ਇਨਸਟਰੂਮੈਂਟਸ, ਕਾਰਨਿੰਗ ਅਤੇ ਬਰਾਡਕੌਮ ਵਰਗੇ ਸਪਲਾਇਰਾਂ ਨਾਲ ਭਾਈਚਾਰਾ ਵਧਾਏਗਾ। ਕੰਪਨੀ ਕੇਂਟਕੀ ਵਿੱਚ ਸਮਾਰਟ ਗਲਾਸ ਉਤਪਾਦਨ ਅਤੇ ਹਿਊਸਟਨ ਵਿੱਚ ਸਰਵਰ ਮੈਨੂਫੈਕਚਰਿੰਗ ਯੂਨਿਟ ਲਾਂਚ ਕਰੇਗੀ।
ਟਰੰਪ ਨੇ ਇਹ ਵੀ ਘੋਸ਼ਣਾ ਕੀਤੀ ਕਿ ਅਮਰੀਕਾ ਦੇ ਬਾਹਰ ਬਣ ਰਹੀਆਂ ਚਿਪਾਂ ਅਤੇ ਸੈਮੀਕੰਡਕਟਰ ਉਤਪਾਦਾਂ 'ਤੇ ਹੁਣ 100% ਟੈਰੀਫ਼ ਲਗਾਈ ਜਾਵੇਗੀ। ਉਨ੍ਹਾਂ ਕਿਹਾ, “ਜੇਕਰ ਤੁਸੀਂ ਅਮਰੀਕਾ ਵਿੱਚ ਉਤਪਾਦਨ ਕਰਦੇ ਹੋ ਤਾਂ ਕੋਈ ਟੈਰੀਫ਼ ਨਹੀਂ, ਪਰ ਜੇ ਨਹੀਂ ਕਰਦੇ ਤਾਂ ਫਿਰ ਇਹ ਟੈਰੀਫ ਲਾਗੂ ਕੀਤਾ ਜਾਵੇਗਾ।”
ਐਪਲ ਕੰਪਨੀ ਕੈਲੀਫੋਰਨੀਆ ਵਿੱਚ ਰੇਅਰ ਅਰਥ ਰੀਸਾਈਕਲਿੰਗ ਯੂਨਿਟ ਬਣਾਏਗੀ ਅਤੇ ਉੱਤਰੀ ਕੈਰੋਲੀਨਾ, ਆਇਓਵਾ, ਐਰਿਜੋਨਾ ਅਤੇ ਓਰੇਗਨ ਵਿੱਚ ਡਾਟਾ ਸੈਂਟਰ ਵਿਸਥਾਰ ਕਰੇਗੀ। ਕੰਪਨੀ 10 ਨਵੇਂ ਸਪਲਾਇਰਾਂ ਨਾਲ ਮਿਲ ਕੇ ਪੂਰੀ ਸਿਲੀਕਨ ਸਪਲਾਈ ਚੇਨ ਅਮਰੀਕਾ ਵਿੱਚ ਹੀ ਤਿਆਰ ਕਰੇਗੀ।
ਟਰੰਪ ਨੇ ਅਖੀਰ ਵਿੱਚ ਕਿਹਾ, “ਇਹ ਨਿਵੇਸ਼ ਬੂਮ ਅਮਰੀਕਾ ਦੇ ਇਤਿਹਾਸ 'ਚ ਸਭ ਤੋਂ ਵੱਡੇ ਹਨ। NVIDIA, Micron, IBM, TSMC ਵਰਗੀਆਂ ਹੋਰ ਕੰਪਨੀਆਂ ਵੀ ਲੱਖਾਂ ਕਰੋੜਾਂ ਡਾਲਰ ਦਾ ਨਿਵੇਸ਼ ਕਰ ਰਹੀਆਂ ਹਨ।”
Comments
Start the conversation
Become a member of New India Abroad to start commenting.
Sign Up Now
Already have an account? Login