ADVERTISEMENT

ADVERTISEMENT

ਟਰੰਪ ਪ੍ਰਸ਼ਾਸਨ ਦਾ ਚੀਨ ਅਤੇ ਈਰਾਨ 'ਤੇ ਵੱਡਾ ਐਕਸ਼ਨ: ਲਾਈਆਂ ਸਖ਼ਤ ਪਾਬੰਦੀਆਂ

ਇਹ ਪਾਬੰਦੀਆਂ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ-ਜਿਨਪਿੰਗ ਦੀ ਚੀਨ ਵਿਚ ਹੋਣ ਵਾਲੀ ਮੁਲਾਕਾਤ ਤੋਂ ਠੀਕ ਕੁਝ ਹਫ਼ਤੇ ਪਹਿਲਾਂ ਲਾਈਆਂ ਗਈਆਂ ਹਨ

 Representative Image Representative Image / Staff Reporter

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨੀ ਤੇਲ ਦੇ ਕਾਰੋਬਾਰ ਨੂੰ ਰੋਕਣ ਲਈ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਉਨ੍ਹਾਂ ਦੇ ਪ੍ਰਸ਼ਾਸਨ ਨੇ ਚੀਨ ਦੀ ਇੱਕ ਵੱਡੀ ਤੇਲ ਕੰਪਨੀ ਸਮੇਤ 40 ਦੇ ਕਰੀਬ ਅਜਿਹੀਆਂ ਕੰਪਨੀਆਂ ਤੇ ਜਹਾਜ਼ਾਂ 'ਤੇ ਰੋਕ ਲਗਾ ਦਿੱਤੀ ਹੈ ਜੋ ਈਰਾਨੀ ਤੇਲ ਦੀ ਢੋਆ-ਢੁਆਈ ਦਾ ਕੰਮ ਕਰਦੇ ਸਨ।

ਅਮਰੀਕਾ ਨੇ ਇਸ ਮਹੀਨੇ ਫ਼ਾਰਸ ਦੀ ਖਾੜੀ ਦੇ ਸਟ੍ਰੇਟ ਆਫ ਹੋਰਮੁਜ਼ ’ਤੇ ਨਾਕਾਬੰਦੀ ਪ੍ਰਭਾਵੀ ਕੀਤੀ ਹੈ, ਜੋ ਵਿਸ਼ਵ ਪੱਧਰੀ ਊਰਜਾ ਸਪਲਾਈ ਲਈ ਬੇਹੱਦ ਮਹੱਤਵਪੂਰਨ ਹੈ। ਇਹ ਪਾਬੰਦੀਆਂ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ-ਜਿਨਪਿੰਗ ਦੀ ਚੀਨ ਵਿਚ ਹੋਣ ਵਾਲੀ ਮੁਲਾਕਾਤ ਤੋਂ ਠੀਕ ਕੁਝ ਹਫ਼ਤੇ ਪਹਿਲਾਂ ਲਾਈਆਂ ਗਈਆਂ ਹਨ। 

ਸ਼ੁੱਕਰਵਾਰ ਨੂੰ ਲਾਈਆਂ ਗਈਆਂ ਪਾਬੰਦੀਆਂ ਵਿਚ ਹੈਂਗਲੀ ਪੈਟ੍ਰੋਕੈਮੀਕਲ ਦੀ ਡਾਲੀਆਨ ਬੰਦਰਗਾਹ ਸ਼ਹਿਰ ਵਿਚ ਸਥਿਤ ਕੰਪਨੀ ਵੀ ਸ਼ਾਮਲ ਹੈ, ਜਿਸ ਦੀ ਹਰ ਰੋਜ਼ ਲੱਗਭਗ 4,00,000 ਬੈਰਲ ਕੱਚੇ ਤੇਲ ਨੂੰ ਸੋਧਣ ਦੀ ਸਮਰੱਥਾ ਹੈ।

Comments

Related