ADVERTISEMENT

ADVERTISEMENT

ਅਲਬਰਟਾ ਸੜਕ ਹਾਦਸੇ ’ਚ ਪੰਜਾਬੀ ਮੂਲ ਦੀ ਜੇਲ੍ਹ ਵਾਰਡਨ ਸਣੇ ਤਿੰਨ ਦੀ ਮੌਤ

ਕੈਦੀ ਨੂੰ ਲਿਜਾ ਰਹੇ ਵਾਹਨ ਦੀ ਦੂਜੇ ਵਾਹਨ ਨਾਲ ਹੋਈ ਆਹਮੋ-ਸਾਹਮਣੀ ਟੱਕਰ

 ਰਮਨਦੀਪ ਕੌਰ ਮਾਨ ਰਮਨਦੀਪ ਕੌਰ ਮਾਨ / Photo Courtesy

ਅਲਬਰਟਾ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੀ ਜੇਲ੍ਹ ਵਾਰਡਨ ਸਮੇਤ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਐਡਮਿੰਟਨ ਜੇਲ੍ਹ ਵਿਭਾਗ ਦਾ ਇੱਕ ਵਾਹਨ ਇੱਕ ਕੈਦੀ ਨੂੰ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਵਾਹਨ ਦੀ ਦੂਜੇ ਵਾਹਨ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ। ਹਾਦਸੇ ਵਿੱਚ ਐਡਮਿੰਟਨ ਇੰਸਟੀਚਿਊਸ਼ਨ ਫਾਰ ਵੂਮੈਨ ਨਾਲ ਤਾਇਨਾਤ ਸੁਧਾਰ ਅਧਿਕਾਰੀ ਨਿਕੋਲੇ (ਨਿਕ) ਸਰਬਨ, ਪੰਜਾਬੀ ਮੂਲ ਦੀ ਰਮਨਦੀਪ ਕੌਰ ਮਾਨ ਅਤੇ ਹਿਰਾਸਤ ਵਿੱਚ ਮੌਜੂਦ ਕਿਆਰਾ ਮੂਸਵਾ ਦੀ ਮੌਤ ਹੋ ਗਈ।

ਮ੍ਰਿਤਕਾਂ ਵਿੱਚ 24 ਸਾਲਾ ਰਮਨਦੀਪ ਕੌਰ ਮਾਨ ਵੀ ਸ਼ਾਮਲ ਹੈ, ਜੋ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁੜ੍ਹੇ ਨਾਲ ਸਬੰਧਤ ਸੀ। ਰਮਨਦੀਪ ਕੁਝ ਸਾਲ ਪਹਿਲਾਂ ਸਟੱਡੀ ਵੀਜ਼ੇ ਰਾਹੀਂ ਕੈਨੇਡਾ ਪਹੁੰਚੀ ਸੀ। ਮੈਨੀਟੋਬਾ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਲਗਭਗ ਇੱਕ ਸਾਲ ਪਹਿਲਾਂ ਐਡਮਿੰਟਨ ਆ ਕੇ ਰਹਿਣ ਲੱਗੀ ਸੀ। ਉਸਦੀ ਖੇਡਾਂ ਵਿੱਚ ਵੀ ਖਾਸ ਦਿਲਚਸਪੀ ਸੀ।

ਰਮਨਦੀਪ ਨੂੰ ਕਰੀਬ ਛੇ ਮਹੀਨੇ ਪਹਿਲਾਂ ਹੀ ਕਰੈਕਸ਼ਨਲ ਸਰਵਿਸਿਜ਼ ਕੈਨੇਡਾ ਦੇ ਜੇਲ੍ਹ ਵਿਭਾਗ ਵਿੱਚ ਵਾਰਡਨ ਵਜੋਂ ਨਿਯੁਕਤੀ ਮਿਲੀ ਸੀ। ਨੌਕਰੀ ਮਿਲਣ ਤੋਂ ਕੁਝ ਹੀ ਸਮੇਂ ਬਾਅਦ ਵਾਪਰੇ ਇਸ ਹਾਦਸੇ ਨੇ ਉਸਦੇ ਪਰਿਵਾਰ ਅਤੇ ਜਾਣਕਾਰਾਂ ਨੂੰ ਗਹਿਰਾ ਸਦਮਾ ਦਿੱਤਾ ਹੈ।

ਟੱਕਰ ਵਿੱਚ ਜ਼ਖ਼ਮੀ ਹੋਏ ਹੋਰ ਲੋਕਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲੀਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਟੱਕਰ ਕਿਸ ਕਾਰਨ ਵਾਪਰੀ।

ਕਰੈਕਸ਼ਨਲ ਸਰਵਿਸ ਆਫ਼ ਕੈਨੇਡਾ ਦੇ ਕਮਿਸ਼ਨਰ ਨੇ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਦੋਵੇਂ ਅਧਿਕਾਰੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਵੱਲੋਂ ਕਿਆਰਾ ਮੂਸਵਾ ਦੇ ਪਰਿਵਾਰ ਨਾਲ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

Comments

Leave A Comment

Required fields are marked (*).

Related

Talk to us?