ਦੋ ਭਾਰਤੀ ਅਮਰੀਕੀ ਉਮੀਦਵਾਰਾਂ, ਡਾ. ਸੁਖ ਕੌਰ ਅਤੇ ਸੰਜੇ ਸਿੰਘਲ ਨੇ ਟੈਕਸਾਸ ਵਿੱਚ ਆਪਣੀਆਂ-ਆਪਣੀਆਂ ਸਿਟੀ ਕੌਂਸਲ ਦੀਆਂ ਰਨਆਫ ਚੋਣਾਂ ਜਿੱਤ ਲੀਆਂ ਹਨ, ਸੈਨ ਐਂਟੋਨੀਓ ਅਤੇ ਸ਼ੂਗਰ ਲੈਂਡ ਵਿੱਚ ਕੌਂਸਲ ਸੀਟਾਂ ਪ੍ਰਾਪਤ ਕੀਤੀਆਂ ਹਨ।
ਸਿੱਖ ਅਮਰੀਕੀ ਡਾ. ਸੁਖ ਕੌਰ, ਜੋ ਕਿ ਸੈਨ ਐਂਟੋਨੀਓ ਸਿਟੀ ਕੌਂਸਲ ਦੀ ਮੈਂਬਰ ਬਣਨ ਵਾਲੀ ਪਹਿਲੀ ਦੱਖਣੀ ਏਸ਼ੀਆਈ ਹਨ, ਉਨ੍ਹਾਂ 7 ਜੂਨ ਨੂੰ ਹੋਈ ਰਨਆਫ ਚੋਣ ਵਿੱਚ ਪੈਟੀ ਗਿਬਨਸ ਨੂੰ ਹਰਾਕੇ ਜ਼ਿਲ੍ਹਾ 1 ਤੋਂ ਆਪਣੀ ਸੀਟ ਬਰਕਰਾਰ ਰੱਖੀ।
ਕੌਰ ਪਹਿਲੀ ਵਾਰ 2023 ਵਿੱਚ ਚੁਣੀ ਗਈ ਸੀ। ਉਨ੍ਹਾਂ ਦੀ ਮੁਹਿੰਮ ਦਾ ਕੇਂਦਰ ਬੁਨਿਆਦੀ ਢਾਂਚੇ ਵਿੱਚ ਸੁਧਾਰ, ਛੋਟੇ ਕਾਰੋਬਾਰਾਂ ਲਈ ਸਹਿਯੋਗ ਅਤੇ ਆਲੇ-ਦੁਆਲੇ ਦੀ ਸੁਰੱਖਿਆ ਵਧਾਉਣ 'ਤੇ ਹੈ। ਉਨ੍ਹਾਂ ਦੀ ਮੁਹਿੰਮ ਵੈੱਬਸਾਈਟ ਅਨੁਸਾਰ, ਉਹ “ਇਸ ਗੱਲ ਲਈ ਕੰਮ ਕਰ ਰਹੀ ਹੈ ਕਿ ਸਥਾਨਕ ਸਰਕਾਰ ਉਹਨਾਂ ਲੋਕਾਂ ਨੂੰ ਤਰਜੀਹ ਦੇਵੇ ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੈ।”
ਉਨ੍ਹਾਂ ਨੇ ਆਪਣੀ ਮੁਹਿੰਮ ਸਾਈਟ 'ਤੇ ਲਿਿਖਆ, “ਮੇਰਾ ਪਰਿਵਾਰ ਭਾਰਤ ਤੋਂ ਉਦੋਂ ਪਰਵਾਸ ਕਰ ਗਿਆ ਸੀ ਜਦੋਂ ਮੈਂ ਬਚਪਨ ਵਿੱਚ ਸੀ, ਅਤੇ ਹੋਰ ਕਈ ਪ੍ਰਵਾਸੀ ਪਰਿਵਾਰਾਂ ਵਾਂਗ, ਅਸੀਂ ਵੀ ਅਮਰੀਕੀ ਸੁਪਨੇ ਦੀ ਭਾਲ ਵਿੱਚ ਇੱਥੇ ਆਏ।”
ਉਹ 9/11 ਤੋਂ ਬਾਅਦ ਭੇਦਭਾਵ ਦੇ ਆਪਣੇ ਤਜਰਬਿਆਂ ਨੂੰ ਯਾਦ ਕਰਦੀ ਹੈ ਅਤੇ ਕਹਿੰਦੀ ਹੈ ਕਿ ਇਨ੍ਹਾਂ ਤਜਰਬਿਆਂ ਨੇ ਉਸ ਨੂੰ ਸਮਾਜਿਕ ਨਿਆਂ ਲਈ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਰਾਈਸ ਯੂਨੀਵਰਸਿਟੀ ਦੀ ਸਾਬਕਾ ਵਿਿਦਆਰਥਣ, ਕੌਰ ਨੇ 16 ਸਾਲ ਜਨਤਕ ਸਿੱਖਿਆ ਖੇਤਰ ਵਿੱਚ ਕੰਮ ਕੀਤਾ ਅਤੇ ਹੁਣ ਇੱਕ ਗੈਰ-ਮੁਨਾਫ਼ਾ ਸੰਸਥਾ ਚਲਾਉਂਦੀ ਹੈ, ਜੋ ਨਵੇਂ ਸਕੂਲ ਮਾਡਲ ਸ਼ੁਰੂ ਕਰਨ ਵਿੱਚ ਮਦਦ ਕਰਦੀ ਹੈ।
ਉਨ੍ਹਾਂ ਕਿਹਾ, “ਮੈਂ ਜ਼ਿਲ੍ਹਾ 1 ਦੀਆਂ ਵੱਖ-ਵੱਖ ਲੋੜਾਂ ਦੀ ਵਕਾਲਤ ਜਾਰੀ ਰੱਖਣ ਲਈ ਦੁਬਾਰਾ ਚੋਣ ਲੜੀ। ਜ਼ਿਲ੍ਹਾ 1 ਸੈਨ ਐਂਟੋਨੀਓ ਦਾ ਦਿਲ ਹੈ ਅਤੇ ਮੈਂ ਇਹਨੂੰ ਸਾਰਿਆਂ ਲਈ ਇੱਕ ਵਿਸ਼ਵ-ਪੱਧਰੀ ਸ਼ਹਿਰ ਬਣਾਉਣ ਲਈ ਕੰਮ ਕਰਦੀ ਰਹਾਂਗੀ।”
ਦੂਜੇ ਪਾਸੇ, ਸ਼ੂਗਰ ਲੈਂਡ ਵਿੱਚ, ਸੇਵਾਮੁਕਤ ਊਰਜਾ ਕਾਰਜਕਾਰੀ ਅਤੇ ਆਈਆਈਟੀ ਦਿੱਲੀ ਗ੍ਰੈਜੂਏਟ ਸੰਜੇ ਸਿੰਘਲ ਨੇ ਭਾਰਤੀ ਅਮਰੀਕੀ ਨਾਸਿਰ ਹੁਸੈਨ ਨੂੰ ਹਰਾਕੇ ਜ਼ਿਲ੍ਹਾ 2 ਦੀ ਕੌਂਸਲ ਸੀਟ ਜਿੱਤੀ।
ਸਿੰਘਲ ਨੇ ਆਪਣੀ ਮੁਹਿੰਮ ਦੌਰਾਨ ਟਿਕਾਊ ਵਿਕਾਸ, ਨਾਗਰਿਕ ਪਾਰਦਰਸ਼ਤਾ ਅਤੇ ਜਨਤਕ ਸੁਰੱਖਿਆ 'ਤੇ ਜ਼ੋਰ ਦਿੱਤਾ। ਉਨ੍ਹਾਂ ਦੀ ਵੈੱਬਸਾਈਟ ਉਨ੍ਹਾਂ ਨੂੰ ਟੈਲਫੇਅਰ ਹੋਮਓਨਰਜ਼ ਐਸੋਸੀਏਸ਼ਨ ਵਿੱਚ ਨੇਤਾ ਅਤੇ ਸਥਾਨਕ ਗੈਸ ਪਾਵਰ ਪਲਾਂਟ ਪ੍ਰੋਜੈਕਟ ਦੇ ਵਿਰੋਧੀ ਵਜੋਂ ਦਰਸਾਉਂਦੀ ਹੈ।
ਜਿੱਤ ਤੋਂ ਬਾਅਦ, ਸਿੰਘਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਮੈਂ ਜ਼ਿਲ੍ਹਾ 2 ਦੇ ਵਸਨੀਕਾਂ ਦੇ ਵਿਸ਼ਵਾਸ ਲਈ ਬਹੁਤ ਧੰਨਵਾਦੀ ਹਾਂ ਅਤੇ ਸਨਮਾਨ ਮਹਿਸੂਸ ਕਰਦਾ ਹਾਂ ਕਿ ਉਨ੍ਹਾਂ ਮੈਨੂੰ ਅਗਲਾ ਸਿਟੀ ਕੌਂਸਲ ਮੈਂਬਰ ਬਣਾਇਆ।”
ਉਨ੍ਹਾਂ ਨੇ ਆਪਣੇ ਪਰਿਵਾਰ, ਸਮਰਥਕਾਂ ਅਤੇ ਭਾਈਚਾਰਕ ਸੰਗਠਨਾਂ ਦਾ ਧੰਨਵਾਦ ਕਰਦਿਆਂ ਕਿਹਾ, “ਇਹ ਜਿੱਤ ਸਾਡੇ ਸਾਰਿਆਂ ਦੀ ਹੈ।”
ਉਨ੍ਹਾਂ ਅੱਗੇ ਕਿਹਾ, “ਹੁਣ ਸਮਾਂ ਹੈ ਇਕੱਠੇ ਹੋਣ ਦਾ-ਅਪਣੇ ਮਤਭੇਦਾਂ ਨੂੰ ਪਾਸੇ ਰੱਖ ਕੇ ਅੱਗੇ ਦੇ ਕੰਮ 'ਤੇ ਧਿਆਨ ਕੇਂਦਰਿਤ ਕਰਨ ਦਾ। ਮੈਂ ਨਵੇਂ ਮੇਅਰ ਅਤੇ ਸਿਟੀ ਕੌਂਸਲ ਨਾਲ ਮਿਲਕੇ ਇੱਕ ਵਧੀਆ, ਸਮਾਵੇਸ਼ੀ ਅਤੇ ਨਿਵਾਸੀ-ਕੇਂਦ੍ਰਿਤ ਸ਼ੂਗਰ ਲੈਂਡ ਬਣਾਉਣ ਦੀ ਉਮੀਦ ਕਰਦਾ ਹਾਂ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login