ਡੈਮੋਕ੍ਰੇਟਿਕ ਆਗੂ ਸੁਜੀਤ ਸਿੰਘ / Courtesy photo
ਮਰਸਰ ਕਾਊਂਟੀ ਦੇ ਡੈਮੋਕ੍ਰੇਟਿਕ ਆਗੂ ਸੁਜੀਤ ਸਿੰਘ ਨੇ ਨਿਊ ਜਰਸੀ ਦੇ 12ਵੇਂ ਕਾਂਗਰਸੀ ਜ਼ਿਲ੍ਹੇ ਲਈ ਡੈਮੋਕ੍ਰੈਟਿਕ ਪ੍ਰਾਈਮਰੀ ਚੋਣਾਂ ਵਿੱਚ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ।
ਸਿੰਘ ਨੇ 4 ਫਰਵਰੀ ਨੂੰ ਇੱਕ ਵਿਆਪਕ ਨੀਤੀਗਤ ਵਿਜ਼ਨ ਪੇਸ਼ ਕੀਤਾ, ਜੋ ਮਨੁੱਖੀ ਸੇਵਾਵਾਂ ਨੂੰ ਮਜ਼ਬੂਤ ਕਰਨ, ਵਰਕਫੋਰਸ ਵਿੱਚ ਭਾਗੀਦਾਰੀ ਵਧਾਉਣ ਅਤੇ ਇਸ ਕਾਂਗਰਸੀ ਜ਼ਿਲ੍ਹੇ ਨੂੰ ਨਵੀਨਤਾ, ਕਿਫਾਇਤੀ ਜੀਵਨ ਅਤੇ ਆਰਥਿਕ ਵਿਕਾਸ ਵਿੱਚ ਇੱਕ ਰਾਸ਼ਟਰੀ ਮੋਹਰੀ ਵਜੋਂ ਸਥਾਪਿਤ ਕਰਨ 'ਤੇ ਕੇਂਦਰਿਤ ਹੈ। ਆਪਣੀਆਂ ਯੋਜਨਾਵਾਂ ਬਾਰੇ ਗੱਲ ਕਰਦਿਆਂ ਸਿੰਘ ਨੇ ਕਿਹਾ, "ਸਾਡੀ ਆਰਥਿਕਤਾ ਦੇ ਕੇਂਦਰ ਵਿੱਚ ਪਰਿਵਾਰ, ਦੇਖਭਾਲ ਕਰਨ ਵਾਲੇ ਅਤੇ ਕਮਜ਼ੋਰ ਵਰਗ ਹਨ।" ਉਨ੍ਹਾਂ ਅੱਗੇ ਕਿਹਾ, “ਸੰਘੀ ਨੀਤੀਆਂ ਰਾਂਹੀ ਲੋਕਾਂ ਦੀ ਹੋਰ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਉਹ ਪੂਰੀ ਤਰ੍ਹਾਂ ਵਰਕਫੋਰਸ ਵਿੱਚ ਸ਼ਾਮਲ ਹੋ ਸਕਣ ਅਤੇ ਸਾਂਝੀ ਖੁਸ਼ਹਾਲੀ ਵਿੱਚ ਯੋਗਦਾਨ ਪਾ ਸਕਣ।”
ਆਪਣੀਆਂ ਤਰਜੀਹਾਂ ਨੂੰ ਉਜਾਗਰ ਕਰਦਿਆਂ, ਸਿੰਘ ਦੀ ਟੀਮ ਨੇ ਦੱਸਿਆ ਕਿ ਉਹ ਵਰਕਫੋਰਸ ਭਾਗੀਦਾਰੀ ਵਧਾਉਣ ਲਈ ਕਿਫਾਇਤੀ ਚਾਈਲਡਕੇਅਰ ਅਤੇ ਦੇਖਭਾਲ ਕਰਨ ਵਾਲਿਆਂ ਲਈ ਸਹਾਇਤਾ ’ਤੇ ਧਿਆਨ ਦੇਣਗੇ। ਇਸ ਤੋਂ ਇਲਾਵਾ, ਉਹ ਸਾਫ ਊਰਜਾ ਦੇ ਪ੍ਰੋਤਸਾਹਨ ਰਾਹੀਂ ਯੂਟਿਲਿਟੀ ਖਰਚੇ ਘਟਾਉਣਗੇ ਅਤੇ ਉੱਚ ਸਿੱਖਿਆ, ਖੋਜ, ਰਿਹਾਇਸ਼ ਦੀ ਸਪਲਾਈ ਅਤੇ ਅਗਲੀ ਪੀੜ੍ਹੀ ਦੀ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਮਜ਼ਬੂਤ ਕਰਕੇ ਇਸ ਜ਼ਿਲ੍ਹੇ ਨੂੰ ਇੱਕ ਰਾਸ਼ਟਰੀ ਨਵੀਨਤਾ ਕੇਂਦਰ ਵਿੱਚ ਬਦਲਣ ਦਾ ਟੀਚਾ ਰੱਖਦੇ ਹਨ।
ਇੱਕ ਬਿਆਨ ਅਨੁਸਾਰ, ਸਿੰਘ ਦਾ ਉਦੇਸ਼ ਡਾਟਾ ਅਤੇ ਸਹਿਯੋਗ 'ਤੇ ਅਧਾਰਤ ਸੰਘੀ ਨੀਤੀਆਂ ਰਾਹੀਂ NJ-12 ਨੂੰ ਆਰਥਿਕ ਵਿਕਾਸ, ਕਿਫਾਇਤੀ ਅਤੇ ਮੌਕਿਆਂ ਲਈ ਇੱਕ ਮਾਡਲ ਬਣਾਉਣਾ ਹੈ। ਸਿੰਘ ਕੋਲ ਤਕਨਾਲੋਜੀ ਕੰਸਲਟਿੰਗ ਅਤੇ ਐਂਟਰਪ੍ਰਾਈਜ਼ ਟ੍ਰਾਂਸਫਾਰਮੇਸ਼ਨ ਵਿੱਚ 30 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਵਰਤਮਾਨ ਵਿੱਚ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਰਾਹੀਂ ਇੰਟਰ-ਅਮਰੀਕਨ ਡਿਵੈਲਪਮੈਂਟ ਬੈਂਕ ਵਿੱਚ ਇੱਕ ਪ੍ਰਮੁੱਖ ਆਧੁਨਿਕੀਕਰਨ ਪ੍ਰੋਗਰਾਮ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਲੰਮੇ ਸਮੇਂ ਤੋਂ ਨਾਗਰਿਕ ਸਰਗਰਮੀ ਅਤੇ ਡੈਮੋਕ੍ਰੈਟਿਕ ਪਾਰਟੀ ਲੀਡਰਸ਼ਿਪ ਦੇ ਅਨੁਭਵ ਨਾਲ ਕਾਂਗਰਸੀ ਦੌੜ ਵਿੱਚ ਕਦਮ ਰੱਖਿਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login