ADVERTISEMENTs

ਵੈਨਕੂਵਰ ਪੁਲਸ ਦੇ ਪਹਿਲੇ ਪੰਜਾਬੀ ਮੁਖੀ ਵੱਜੋਂ ਸਟੀਵ ਰਾਏ ਨੇ ਰਚਿਆ ਇਤਿਹਾਸ

ਉਨ੍ਹਾਂ ਕਿਹਾ ਕਿ ਲੋਕਾਂ ਦੇ ਭਰੋਸੇ 'ਤੇ ਖਰਾ ਉਤਰਨਾ ਮੇਰੀ ਪਹਿਲ ਹੈ

ਕੈਨੇਡਾ ਵਿੱਚ ਪੰਜਾਬੀ ਪੰਜਾਬੀ-ਮੂਲ ਦੇ ਸਟੀਵ ਰਾਏ ਨੂੰ ਵੈਨਕੂਵਰ ਪੁਲਸ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ। ਸਟੀਵ ਰਾਏ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੁਲਸ ਸੇਵਾ ਨਾਲ ਜੁੜੇ ਹੋਏ ਹਨ ਅਤੇ ਕੁਝ ਸਮੇਂ ਤੋਂ ਉੱਪ ਪੁਲਸ ਮੁਖੀ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਸਨ। ਉਨ੍ਹਾਂ ਦੀ ਵੱਖ-ਵੱਖ ਭਾਈਚਾਰਿਆਂ ਦੀਆਂ ਭਾਵਨਾਵਾਂ ਪ੍ਰਤੀ ਸੇਵਾ ਭਾਵਨਾ ਨੇ ਉਨ੍ਹਾਂ ਨੂੰ ਇਸ ਉਚੇ ਅਹੁਦੇ ਲਈ ਯੋਗ ਬਣਾਇਆ।ਅਹੁਦਾ ਸੰਭਾਲਣ ਤੋਂ ਬਾਅਦ ਸਟੀਵ ਰਾਏ ਨੇ ਕਿਹਾ ਕਿ ਉਹ ਵੈਨਕੂਵਰ ਦੇ ਹਰ ਨਿਵਾਸੀ ਲਈ ਸੁਰੱਖਿਅਤ ਅਤੇ ਵਿਸ਼ਵਾਸਯੋਗ ਮਾਹੌਲ ਬਣਾਉਣ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਭਰੋਸੇ 'ਤੇ ਖਰਾ ਉਤਰਨਾ ਮੇਰੀ ਪਹਿਲ ਹੈ।

ਉਨ੍ਹਾਂ ਦੀ ਨਿਯੁਕਤੀ ਨਾਲ ਪੰਜਾਬੀ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਭਾਈਚਾਰੇ ਦਾ ਕਹਿਣਾ ਹੈ ਕਿ ਇਹ ਨਿਰਣਾ ਵੈਨਕੂਵਰ ਦੀ ਬਹੁ-ਸਭਿਆਚਾਰਕ ਪਹੁੰਚ ਨੂੰ ਸਵੀਕਾਰ ਕਰਨ ਅਤੇ ਨੈਤਿਕ ਪ੍ਰਤੀਨਿਧਤਾ ਵਧਾਉਣ ਵੱਲ ਇਕ ਵੱਡਾ ਕਦਮ ਹੈ।ਵੈਨਕੂਵਰ ਦੀ ਮੌਜੂਦਾ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਹੈ, ਜਿੱਥੇ ਗੈਂਗਵਾਰ, ਨਸ਼ੇ ਦੀ ਸਮੱਸਿਆ ਅਤੇ ਭਾਈਚਾਰੇ ਵਿੱਚ ਦੂਰੀਆਂ ਵਧ ਰਹੀਆਂ ਹਨ।ਉਮੀਦ ਕੀਤੀ ਜਾ ਰਹੀ ਹੈ ਕਿ ਸਟੀਵ ਰਾਏ ਆਪਣੇ ਤਜਰਬੇ ਅਤੇ ਸਮਝ ਨਾਲ ਇਨ੍ਹਾਂ ਚੁਣੌਤੀਆਂ ਦਾ ਹੱਲ ਕਰਨਗੇ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video